ਨੈਸ਼ਨਲ ਹਾਈਵੇ ''ਤੇ ਠੇਕੇ ਨੂੰ ਚੋਰਾਂ ਨੇ ਲਾਈ ਸੰਨ੍ਹ, 45 ਪੇਟੀਆਂ ਸ਼ਰਾਬ ਤੇ ਬੀਅਰ ਲੈ ਕੇ ਫਰਾਰ

Sunday, Jun 22, 2025 - 11:36 AM (IST)

ਨੈਸ਼ਨਲ ਹਾਈਵੇ ''ਤੇ ਠੇਕੇ ਨੂੰ ਚੋਰਾਂ ਨੇ ਲਾਈ ਸੰਨ੍ਹ, 45 ਪੇਟੀਆਂ ਸ਼ਰਾਬ ਤੇ ਬੀਅਰ ਲੈ ਕੇ ਫਰਾਰ

ਹਰੀਕੇ ਪੱਤਣ (ਸਾਹਿਬ)-ਕੌਮੀ ਮਾਰਗ 54 ਦੇ ਕੰਢੇ ਬਣੇ ਸ਼ਰਾਬ ਦੇ ਠੇਕੇ ਨੂੰ ਲੰਘੀ ਰਾਤ ਅਣਪਛਾਤਿਆਂ ਨੇ ਸੰਨ੍ਹ ਲਾ ਕੇ 45 ਪੇਟੀਆਂ ਸ਼ਰਾਬ ਚੋਰੀ ਕਰ ਲਈ ਜਿਸ ਦੀ ਕੀਮਤ ਕਰੀਬ 3 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ । ਸਾਰਾ ਮਾਮਲਾ ਧੁੰਦਲੇ ਅਕਸ ਨਾਲ ਸੀ.ਸੀ.ਟੀ.ਵੀ. ਵਿੱਚ ਦਿਖਾਈ ਦੇ ਰਿਹਾ ਹੈ ਜਿਸ ਮੁਤਾਬਿਕ 3 ਤੋਂ 4 ਵਿਅਕਤੀ ਬਲੈਰੋ ਜੀਪ ਵਿਚ ਸ਼ਰਾਬ ਲੱਦ ਕੇ ਵਾਪਸ ਹਰੀਕੇ ਵੱਲ ਜਾਂਦੇ ਦਿਖਾਈ ਦਿੰਦੇ ਹਨ । ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ ਕਾਨੂੰਨੀ ਕਾਰਵਾਈ ਆਰੰਭ ਕਰ ਕੇ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋਦਲ ਖ਼ਾਲਸਾ ਦਾ ਇੰਸਟਾਗ੍ਰਾਮ ਅਕਾਊਂਟ ਭਾਰਤ ਸਰਕਾਰ ਨੇ ਕੀਤਾ ਬੰਦ, ਜਾਣੋ ਕਾਰਨ

ਠੇਕੇ ਦੇ ਇੰਚਾਰਜ ਬਲਜੀਤ ਸਿੰਘ ਬਿੱਟੂ, ਲਵਲੀ ਕੁਮਾਰ ਅਤੇ ਸੇਲਮੈਨ ਮੋਹਿਤ ਕੁਮਾਰ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਰਾਤ 10:30 ਵਜੇ ਠੇਕਾ ਬੰਦ ਕਰਕੇ ਘਰ ਨੂੰ ਚਲੇ ਗਏ ਅਤੇ ਸਵੇਰੇ 8 ਵਜੇ ਦੇ ਕਰੀਬ ਆ ਕੇ ਦੇਖਿਆ ਤਾਂ ਸ਼ਟਰ ਤੋੜ ਕੇ ਅਣਪਛਾਤੇ ਸ਼ਰਾਬ ਗਾਇਬ ਕਰ ਚੁੱਕੇ ਸਨ । ਉਨ੍ਹਾਂ ਕਿਹਾ ਕਿ ਲੇਖਾ ਮਿਲਾਉਣ ਮਗਰੋਂ ਪਤਾ ਲੱਗਾ ਕਿ ਚੋਰ ਅੰਗਰੇਜ਼ੀ ਦੇਸੀ ਸ਼ਰਾਬ ਤੇ ਬੀਅਰ ਸਮੇਤ 45 ਪੇਟੀਆਂ ਜਿਸ ਦੀ ਕੀਮਤ 3 ਲੱਖ 40 ਹਜ਼ਾਰ ਦੇ ਕਰੀਬ ਬਣਦੀ ਹੈ, ਚੋਰੀ ਕਰ ਕੇ ਲੈ ਗਏ ।

ਇਹ ਵੀ ਪੜ੍ਹੋਪੰਜਾਬ 'ਚ ਮਾਨਸੂਨ ਦੀ ਦਸਤਕ, 22 ਤੋਂ 25 ਜੂਨ ਪਵੇਗਾ ਭਾਰੀ ਮੀਂਹ

ਉਨ੍ਹਾਂ ਦੱਸਿਆ ਕਿ ਚੋਰ ਜਾਣ ਸਮੇਂ ਨਕਦੀ, ਮੋਬਾਈਲ ਚਾਰਜਰ, ਸਪੀਕਰ ਅਤੇ ਤਾਰਾਂ ਵੀ ਨਾਲ ਲੈ ਗਏ। ਮੌਕੇ ’ਤੇ ਪਹੁੰਚੇ ਸਹਾਇਕ ਥਾਣੇਦਾਰ ਹਰਦੀਪ ਸਿੰਘ ਨੇ ਕਾਨੂੰਨੀ ਕਾਰਵਾਈ ਆਰੰਭ ਕਰਨ ਤੋਂ ਪਹਿਲਾਂ ਪੂਰੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਸਬੰਧੀ ਥਾਣਾ ਮੁਖੀ ਰਾਜਕੁਮਾਰ ਨੇ ਫੋਨ ਸੁਣਨਾ ਮੁਨਾਸਿਬ ਨਹੀਂ ਸਮਝਿਆ ਪਰ ਡੀ.ਐੱਸ.ਪੀ. ਸ੍ਰੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਨਾਲ ਰਾਬਤਾ ਕਰਨ ਤੇ ਉਨ੍ਹਾਂ ਕਿਹਾ ਕਿ ਮੈਨੂੰ ਇਸ ਚੋਰੀ ਸਬੰਧੀ ਜਾਣਕਾਰੀ ਨਹੀਂ, ਉਹ ਥਾਣਾ ਮੁਖੀ ਨਾਲ ਗੱਲ ਕਰਨ ਤੋਂ ਬਾਅਦ ਆਪਣਾ ਪੱਖ ਦੱਸਣਗੇ।

ਇਹ ਵੀ ਪੜ੍ਹੋਸ੍ਰੀ ਹਰਿਮੰਦਰ ਸਾਹਿਬ ਤੋਂ ਪਰਤਦਿਆਂ ਫੌਜੀ ਨਾਲ ਵਪਾਰੀ ਅਣਹੋਣੀ, ਗੱਡੀ ਦੇ ਉੱਡੇ ਪਰਖੱਚੇ

ਉਧਰ ਕਾਨੂੰਨੀ ਸੂਝ ਬੂਝ ਰੱਖਣ ਵਾਲੇ ਲੋਕਾਂ ਅਨੁਸਾਰ ਇਹ ਠੇਕਾ ਨੈਸ਼ਨਲ ਹਾਈਵੇ ’ਤੇ ਹੋਣ ਕਰਕੇ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਿਹਾ ਹੈ ਜਿਸ ਸਬੰਧੀ ਪਤਾ ਕਰਨ ਲਈ ਈਟੀਓ ਇੰਦਰਜੀਤ ਸਿੰਘ ਸਹਜੜਾ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਠੇਕੇ ਤੋਂ ਚੋਰੀ ਹੋਣ ਦੇ ਮਾਮਲੇ ਤੋਂ ਅਨਜਾਨਤਾ ਪ੍ਰਗਟ ਕੀਤੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News