ਹਥਿਆਰਬੰਦ ਲੁਟੇਰੇ ਪਿਸਤੌਲ ਦੀ ਨੋਕ ’ਤੇ ਐਪਲ ਦਾ ਲੈਪਟਾਪ ਤੇ 6000 ਦੀ ਨਕਦੀ ਖੋਹ ਕੇ ਹੋਏ ਫਰਾਰ

Thursday, Aug 14, 2025 - 12:43 PM (IST)

ਹਥਿਆਰਬੰਦ ਲੁਟੇਰੇ ਪਿਸਤੌਲ ਦੀ ਨੋਕ ’ਤੇ ਐਪਲ ਦਾ ਲੈਪਟਾਪ ਤੇ 6000 ਦੀ ਨਕਦੀ ਖੋਹ ਕੇ ਹੋਏ ਫਰਾਰ

ਪੱਟੀ (ਪਾਠਕ)-ਪੱਟੀ ਸ਼ਹਿਰ ਦੇ ਆਸ-ਪਾਸ ਖੇਤਰ ’ਚ ਇਨੀਂ ਦਿਨੀਂ ਚੋਰਾਂ ਲੁਟੇਰਿਆਂ ਦਾ ਰਾਜ ਹੈ। ਪੁਲਸ ਦੀ ਢਿੱਲੀ ਕਾਰਗੁਜ਼ਾਰੀ ਸਦਕਾ, ਦਿਨ-ਰਾਤ ਚੋਰ ਆਪਣੇ ਕੰਮ ’ਚ ਲੱਗੇ ਹੋਏ ਹਨ। ਕੱਲ ਰਾਤ ਕਰੀਬ 8:40 ’ਤੇ ਜੈਨ ਮੁਹੱਲੇ ਵਿਚ ਤਿੰਨ ਸਕੂਟਰੀ ’ਤੇ ਸਵਾਰ ਹਥਿਆਰਬੰਦ ਲੁਟੇਰਿਆਂ ਵੱਲੋਂ ਰਸਤੇ ’ਚ ਜਾ ਰਹੇ ਰਾਹਗੀਰ ਨਾਲ ਲੁੱਟ-ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਲਾਲੀ ਜੈਨ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਜੈਨ ਪ੍ਰਕਾਸ਼ ਅਤੇ ਭਤੀਜਾ ਸਮਰੱਥ ਜੈਨ ਅਪਣੀ ਦੁਕਾਨ ਬੰਦ ਕਰਕੇ ਘਰ ਵਾਪਸ ਜਾ ਰਹੇ ਸਨ ਕਿ ਰਾਸਤੇ ਵਿਚ ਜੈਨ ਮੁਹੱਲੇ ਨੇੜੇ ਤਿੰਨ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਉਨ੍ਹਾਂ ਤੋਂ ਐਪਲ ਦਾ ਲੈਪਟਾਪ ਅਤੇ 6000 ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਨੇ ਕਿਸੇ ਦੀ ਦੁਕਾਨ ਦੇ ਅੰਦਰ ਜਾ ਕੇ ਅਪਣੀ ਜਾਨ ਬਚਾਈ। ਇਸ ਸਬੰਧੀ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਬਰਗਰ ਖਾ ਰਹੇ 5 ਦੋਸਤਾਂ ’ਤੇ ਅੰਨ੍ਹੇਵਾਹ ਫਾਇਰਿੰਗ, ਹੋਈ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News