ਚੋਰਾਂ ਦਾ ਕਾਰਨਾਮਾ: ਗੁਰਦੁਆਰਾ ਸਾਹਿਬ ਦੀ ਗੋਲਕ ’ਚੋਂ ਉਡਾਏ 50 ਹਜ਼ਾਰ ਰੁਪਏ

Thursday, Aug 04, 2022 - 03:00 PM (IST)

ਚੋਰਾਂ ਦਾ ਕਾਰਨਾਮਾ: ਗੁਰਦੁਆਰਾ ਸਾਹਿਬ ਦੀ ਗੋਲਕ ’ਚੋਂ ਉਡਾਏ 50 ਹਜ਼ਾਰ ਰੁਪਏ

ਤਰਨਤਾਰਨ (ਰਮਨ) - ਨਜ਼ਦੀਕੀ ਪਿੰਡ ਰਟੌਲ ਵਿਖੇ ਸਥਿਤ ਭਾਈ ਮਾਨ ਸਿੰਘ ਗੁਰਦੁਆਰਾ ਸਾਹਿਬ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਗੁਰੂ ਕੀ ਗੋਲਕ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਰਟੌਲ ਦੇ ਸਰਪੰਚ ਹਰਜੀਤ ਸਿੰਘ, ਮੇਜਰ ਸਿੰਘ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਕੁਝ ਅਣਪਛਾਤੇ ਚੋਰਾਂ ਵਲੋਂ ਬੀਤੀ ਰਾਤ ਦਾਖਲ ਹੋ ਗੋਲਕ ’ਚ ਪਈ ਰਕਮ ਨੂੰ ਚੋਰੀ ਕਰ ਲਿਆ ਗਿਆ ਹੈ। ਇਹ ਸਾਰੀ ਵਾਰਦਾਤ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਗੋਲਕ ’ਚ ਕਰੀਬ 50 ਹਜ਼ਾਰ ਰੁਪਏ ਦੀ ਰਕਮ ਸੀ। ਇਸ ਸਬੰਧੀ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।


author

rajwinder kaur

Content Editor

Related News