ਅੱਡਾ ਝਬਾਲ ''ਚ ਸਲੂਨ ਦੀ ਦੁਕਾਨ ਅਤੇ ਰੈਡੀਮੈਡ ਕੱਪੜੇ ਦੀ ਦੁਕਾਨ ''ਚੋਂ ਲੱਖਾਂ ਰੁਪਏ ਦੀ ਚੋਰੀ
Thursday, Mar 07, 2024 - 02:02 PM (IST)
ਝਬਾਲ (ਨਰਿੰਦਰ)- ਇਲਾਕਾ ਝਬਾਲ ਵਿਖੇ ਚੋਰਾਂ ਵੱਲੋਂ ਦਿਨੋਂ ਦਿਨ ਚੋਰੀ ਦੀਆਂ ਵਾਰਦਾਤਾਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਹਨ। ਦੁਕਾਨਦਾਰਾਂ ਦੀਆਂ ਰਾਤਾਂ ਦੀਆਂ ਨੀਂਦਾ ਤੱਕ ਚੋਰਾਂ ਵੱਲੋਂ ਉੱਡਾ ਦਿੱਤੀਆਂ ਗਈਆਂ ਹਨ। ਬੀਤੀ ਰਾਤ ਚੋਰਾਂ ਨੇ ਅੱਡਾ ਝਬਾਲ ਤਰਨਤਾਰਨ ਰੋਡ 'ਤੇ ਬਰਾਦਰ ਕਲੈਕਸਨ ਨਾਮ ਦੀ ਰੈਡੀਮੈਡ ਕੱਪੜਿਆਂ ਦੀ ਦੁਕਾਨ ਨੂੰ ਸੰਨ੍ਹ ਲਗਾਕੇ ਲਗਭਗ ਪੰਜ ਲੱਖ ਰੁਪਏ ਦੇ ਮੁੱਲ ਦਾ ਰੈਡੀਮੈਡ ਕੱਪੜਾ ਤੇ ਦਸ ਹਜ਼ਾਰ ਨਕਦੀ ਚੋਰੀ ਕਰ ਲਈ।
ਇਹ ਵੀ ਪੜ੍ਹੋ : ਵਿਧਾਨਸਭਾ 'ਚ ਵਿਧਾਇਕਾਂ ਨੇ ਚੁੱਕੀ ਅਫੀਮ ਦੀ ਖੇਤੀ ਦੀ ਮੰਗ, ਜਾਣੋ ਕੀ ਬੋਲੇ ਖੇਤੀਬਾੜੀ ਮੰਤਰੀ
ਦੁਕਾਨ ਦੇ ਮਾਲਕ ਲਵਪ੍ਰੀਤ ਸਿੰਘ ਪ੍ਰਿੰਸ ਨੇ ਦੱਸਿਆ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਉਸ ਦੀ ਦੁਕਾਨ 'ਚ ਸੰਨ੍ਹ ਲਗਾਕੇ ਅੰਦਰੋਂ ਲੱਖਾਂ ਰੁਪਏ ਮੁੱਲ ਦਾ ਰੈਡੀਮੈਡ ਕੱਪੜਾ ਚੋਰੀ ਕਰ ਲਿਆ। ਜਦੋਂ ਕਿ ਅਜੇ ਛੇ ਮਹੀਨੇ ਪਹਿਲਾਂ ਵੀ ਉਸ ਦੀ ਚੋਰੀ ਹੋਈ ਸੀ। ਇਸੇ ਤਰ੍ਹਾਂ ਨੇੜੇ ਹੀ ਇਕ ਸਲੂਨ ਦੀ ਗੋਲਡ ਹੇਅਰ ਕਟਰ ਦੀ ਦੁਕਾਨ ਵਿੱਚੋਂ ਵੀ ਕੈਮਰੇ, ਵੱਡੀਆਂ ਲਾਈਟਾਂ ਚੋਰੀ ਕਰ ਲਈਆਂ।
ਇਹ ਵੀ ਪੜ੍ਹੋ : Punjab Budget 2024 : NRI's ਲਈ ਪੰਜਾਬ ਦੇ ਬਜਟ 'ਚ ਜਾਣੋ ਕੀ ਰਿਹਾ ਖ਼ਾਸ
ਇਸ ਸਬੰਧੀ ਪੁਲਸ ਨੂੰ ਸੂਚਿਤ ਕਰਨ 'ਤੇ ਮੌਕੇ 'ਤੇ ਪੁਲਸ ਨਾ ਪਹੁੰਚਣ ਕਰਕੇ ਕਾਮਰੇਡ ਦਵਿੰਦਰ ਸੋਹਲ ਦੀ ਅਗਵਾਈ ਵਿੱਚ ਤਰਨਤਾਰਨ ਰੋਡ ਤੇ ਟ੍ਰੈਫਿਕ ਜਾਮ ਕਰਕੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜੀ ਕੀਤੀ। ਇਸ ਸਮੇਂ ਕਾਮਰੇਡ ਸੋਹਲ ਤੇ ਦੁਕਾਨਦਾਰਾਂ ਨੇ ਕਿਹਾ ਕਿ ਨਿੱਤ ਦਿਨ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪ੍ਰੰਤੂ ਅਜੇ ਤੱਕ ਇਕ ਵੀ ਚੋਰ ਪੁਲਸ ਨੇ ਨਹੀਂ ਫੜਿਆ, ਜਿਸ ਕਰਕੇ ਦੁਕਾਨਦਾਰਾਂ ਵਿੱਚ ਰੋਸ ਹੈ। ਇਸ ਸਬੰਧੀ ਡੀ. ਐੱਸ. ਪੀ. ਤਰਸੇਮ ਮਸੀਹ ਅਤੇ ਥਾਣਾ ਮੁੱਖੀ ਕਸ਼ਮੀਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜਲਦੀ ਹੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ ਜਿਸ ਸਬੰਧੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : Punjab Budget 2024: ਪੰਜਾਬ ਨੂੰ ਇੱਕ ਵੱਡਾ ਸੈਰ ਸਪਾਟਾ ਸਥਾਨ ਬਣਾਉਣ ਲਈ ਕੀਤੇ ਅਹਿਮ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8