ਛੁੱਟੀਆਂ ਦੌਰਾਨ ਬੱਚਿਆਂ ਨੂੰ ਸਵੇਰੇ-ਸ਼ਾਮ ਗਰਾਊਂਡਾਂ ’ਚ ਖੇਡਣ ਲਈ ਭੇਜਣ ਮਾਪੇ: ਜ਼ਿਲਾ ਖੇਡ ਅਫ਼ਸਰ

Thursday, Jun 11, 2026 - 02:00 PM (IST)

ਛੁੱਟੀਆਂ ਦੌਰਾਨ ਬੱਚਿਆਂ ਨੂੰ ਸਵੇਰੇ-ਸ਼ਾਮ ਗਰਾਊਂਡਾਂ ’ਚ ਖੇਡਣ ਲਈ ਭੇਜਣ ਮਾਪੇ: ਜ਼ਿਲਾ ਖੇਡ ਅਫ਼ਸਰ

ਤਰਨਤਾਰਨ(ਰਮਨ)- ਜ਼ਿਲਾ ਖੇਡ ਅਫ਼ਸਰ ਤਰਨਤਾਰਨ ਸਤਵੰਤ ਕੌਰ ਨੇ ਦੱਸਿਆ ਕਿ ਸਕੂਲਾਂ/ਕਾਲਜਾਂ ਵਿਚ ਇਸ ਵੇਲੇ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਇਸ ਲਈ ਉਨ੍ਹਾਂ ਸਮੂਹ ਜ਼ਿਲਾ ਪੱਧਰ ਦੇ ਖਿਡਾਰੀਆਂ/ਖਿਡਾਰਨਾਂ ਨੂੰ ਅਪੀਲ ਕੀਤੀ ਕਿ ਉਹ ਗਰਾਊਂਡਾਂ ਵਿਚ ਪ੍ਰੈਕਟਿਸ ਲਈ ਆਉਣ। ਉਨ੍ਹਾਂ ਸਮੂਹ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਇਨ੍ਹਾਂ ਛੁੱਟੀਆਂ ਵਿਚ ਉਹ ਆਪਣੇ ਬੱਚਿਆਂ ਨੂੰ ਸਵੇਰੇ-ਸ਼ਾਮ ਗਰਾਊਂਡਾਂ ’ਚ ਖੇਡਣ ਲਈ ਭੇਜਣ। ਉਨ੍ਹਾਂ ਕਿਹਾ ਕਿ ਖਿਡਾਰੀ ਖੇਡਾਂ ਨਾਲ ਜੁੜਨਗੇ ਤਾਂ ਸਰੀਰਕ ਤੌਰ ’ਤੇ ਤੰਦਰੁਸਤ ਰਹਿਣਗੇ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਅਤੇ ਇੰਡੋਰ ਹਾਲ ’ਚ ਵੱਖ-ਵੱਖ ਗੇਮਾਂ ਜਿਵੇਂ ਐਥਲੈਟਿਕਸ, ਕੁਸ਼ਤੀ, ਬੈਡਮਿੰਟਨ, ਫੈਨਸਿੰਗ ਆਦਿ ਦੀ ਮੁਫ਼ਤ ਟ੍ਰੇਨਿੰਗ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 30 ਕਿਲੋ ਤੋਂ ਵੱਧ ਹੈਰੋਇਨ ਸਣੇ ਫੜੇ ਗਏ 6 ਮੁਲਜ਼ਮ, ਵੱਖ-ਵੱਖ ਖੇਤਰਾਂ 'ਚ ਕਰਦੇ ਸਨ ਸਪਲਾਈ

ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਵਿਚ ਫੈਨਸਿੰਗ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਫਤਿਆਬਾਦ, ਮੀਆਂਵਿੰਡ ਤੇ ਸਭਰਾ ਵਿਖੇ ਐਥਲੈਟਿਕਸ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪਿੰਗੜੀ ਜੂਡੋ, ਕੈਰੋਂ ਹਾਕੀ, ਸੁਰਸਿੰਘ ਵਿਖੇ ਕਬੱਡੀ/ਕੁਸ਼ਤੀ, ਬੀੜ ਬਾਬਾ ਬੁੱਢਾ ਸਾਹਿਬ ਵਿਖੇ ਕਬੱਡੀ, ਕਸੇਲ ਫੁੱਟਬਾਲ, ਸ਼ਹੀਦ ਹੌਲਦਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਵਿਖੇ ਐਥਲੈਟਿਕਸ ਦੀ ਪ੍ਰੈਕਟਿਸ ਕਰਵਾਈ ਜਾਂਦੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਯਾਤਰੀਆਂ ਦਾ ਫੁੱਟਿਆ ਗੁੱਸਾ, ਜਾਣੋ ਵਜ੍ਹਾ

ਇਨ੍ਹਾਂ ਵੱਖ-ਵੱਖ ਗੇਮਾਂ ’ਚ ਬੱਚੇ ਭਾਗ ਲੈ ਕੇ ਵੱਧ ਤੋਂ ਵੱਧ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਪਰੋਕਤ ਖੇਡ ਸੈਂਟਰਾ ’ਤੇ ਬੱਚਿਆਂ ਨੂੰ ਬਿਲਕੁਲ ਮੁਫ਼ਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖਿਡਾਰੀ/ਖਿਡਾਰਨਾਂ ਇਸ ਦਾ ਲਾਭ ਲੈ ਕੇ ਆਪਣੀ-ਆਪਣੀ ਗੇਮ ਵਿਚ ਹੋਰ ਸੁਧਾਰ ਕਰ ਕੇ ਵੱਧ ਵੱਧ ਮੈਡਲ ਪ੍ਰਾਪਤ ਕਰ ਸਕਦੇ ਹਨ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਇਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਨ। ਆਖਰ ’ਚ ਜ਼ਿਲਾ ਖੇਡ ਅਫ਼ਸਰ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਗਰਾਊਂਡਾਂ ’ਚ ਭੇਜਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News