ਚੋਰੀ ਕੀਤੀ ਰਾਈਫਲ ਸਮੇਤ 2 ਗ੍ਰਿਫਤਾਰ

Monday, Oct 15, 2018 - 05:27 AM (IST)

ਚੋਰੀ ਕੀਤੀ ਰਾਈਫਲ ਸਮੇਤ 2 ਗ੍ਰਿਫਤਾਰ

 ਅੰਮ੍ਰਿਤਸਰ,  (ਬੌਬੀ)-  ਸਪੈਸ਼ਲ ਸਟਾਫ ਦੇ ਸਬ-ਇੰਸਪੈਕਟਰ ਦਿਲਬਾਗ ਸਿੰਘ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਸਾਲ 2014 ’ਚ ਪੰਜਾਬ ਐਂਡ ਸਿੰਧ ਬੈਂਕ ਤੋਂ ਡਬਲ ਬੈਰਲ ਰਾਈਫਲ ਤੇ 10 ਜ਼ਿੰਦਾ ਕਾਰਤੂਸ ਬਰਾਮਦ ਕਰ ਕੇ ਕਰਨ ਸਿੰਘ ਉਰਫ ਬੰਟੀ ਪੁੱਤਰ ਪਰਮਿੰਦਰ ਸਿੰਘ ਵਾਸੀ ਗਲੀ ਸੱਤਾਂ ਵਾਲੀ ਗੇਟ ਹਕੀਮਾਂ  ਤੇ ਸੈਮਸਨ ਮਸੀਹ ਪੁੱਤਰ ਰਫੀਕ ਮਸੀਹ ਵਾਸੀ ਗਲੀ ਪੁਲਸ ਚੌਕੀ ਵਾਲੀ ਨਵੀਂ ਆਬਾਦੀ ਫੈਜ਼ਪੁਰਾ ਨੂੰ ਨਜ਼ਦੀਕ ਮਾਤਾ ਸ਼ਕਤੀ ਮੰਦਰ ਖਜ਼ਾਨਾ ਗੇਟ ਤੋਂ ਗ੍ਰਿਫਤਾਰ ਕੀਤਾ।
®ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਅਾਂ ਡੀ. ਸੀ. ਪੀ. ਇਨਵੈਸਟੀਗੇਸ਼ਨ ਜਗਮੋਹਣ ਸਿੰਘ ਤੇ ਏ. ਸੀ. ਪੀ. ਜਾਂਚ ਪਲਵਿੰਦਰ ਸਿੰਘ ਨੇ ਦੱਸਿਆ ਕਿ ਕਰਨ ਸਿੰਘ ਉਰਫ ਬੰਟੀ, ਸੈਮਸਨ ਮਸੀਹ ਤੇ ਗਗਨਦੀਪ ਸਿੰਘ ਉਰਫ ਗਗਨ ਵਾਸੀ ਲੁਧਿਆਣਾ ਨੇ ਸਾਲ 2014 ’ਚ ਪੰਜਾਬ ਐਂਡ ਸਿੰਧ ਬੈਂਕ ਨਜ਼ਦੀਕ ਫੋਰ ਐੱਸ ਚੌਕ ਤੋਂ 12 ਬੋਰ ਡਬਲ ਬੈਰਲ ਰਾਈਫਲ ਚੋਰੀ ਕੀਤੀ ਸੀ। ਸਬ-ਇੰਸਪੈਕਟਰ ਦਿਲਬਾਗ ਸਿੰਘ ਤੇ ਏ. ਐੱਸ. ਆਈ. ਜੋਗਿੰਦਰ ਸਿੰਘ ਪੁਲਸ ਪਾਰਟੀ ਨਾਲ 14 ਅਕਤੂਬਰ ਨੂੰ ਜਦੋਂ ਉਹ ਗਸ਼ਤ ਕਰ ਰਹੇ ਸਨ ਤਾਂ ਮਾਤਾ ਸ਼ਕਤੀ ਮੰਦਰ ਨੇੜੇ ਉਨ੍ਹਾਂ ਦੋਸ਼ੀਆਂ ਨੂੰ ਬੈਠੇ ਦੇਖਿਆ। ਪੁਲਸ ਨੂੰ ਆਪਣੇ ਵੱਲ ਆਉਂਦੇ ਦੇਖ ਕੇ ਦੋਸ਼ੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਪਿੱਛਾ ਕਰ ਕੇ ਉਨ੍ਹਾਂ ਨੂੰ ਦਬੋਚ ਲਿਆ। ਦੋਸ਼ੀਆਂ ਨੇ ਇਕ ਚਾਦਰ ’ਚ ਰਾਈਫਲ ਲਪੇਟੀ ਹੋਈ ਸੀ।
 ਪੁਲਸ ਵੱਲੋਂ ਉਕਤ ਦੋਸ਼ੀਆਂ ਤੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਇਹ ਰਾਈਫਲ ਉਨ੍ਹਾਂ ਸਾਲ 2014 ’ਚ ਗਗਨਦੀਪ ਸਿੰਘ ਉਰਫ ਗਗਨ ਵਾਸੀ ਲੁਧਿਆਣਾ ਨਾਲ ਮਿਲ ਕੇ ਚੋਰੀ ਕੀਤੀ ਸੀ। ਦੋਸ਼ੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸਨ। ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਦੋਸ਼ੀਆਂ ਨੂੰ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿੰਨੀਅਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ, ਬਾਰੇ ਖੁਲਾਸਾ ਕੀਤਾ ਜਾਵੇਗਾ। 


Related News