ਨੌਜਵਾਨ ਨੂੰ ਲਿਫਟ ਦੇਣੀ ਪਈ ਮਹਿੰਗੀ, ਵਾਪਰਿਆ ਉਹ ਜੋ ਸੋਚਿਆ ਨਾ ਸੀ

Thursday, Nov 21, 2024 - 02:47 PM (IST)

ਗੁਰਦਾਸਪੁਰ(ਵਿਨੋਦ)-ਜੰਮੂ ਤੋਂ ਬਟਾਲਾ ਆਪਣੀ ਸਕੂਟਰੀ ’ਤੇ ਜਾ ਰਹੇ ਇਕ ਨੌਜਵਾਨ ਨੂੰ ਕਿਸੇ ਅਣਜਾਣ ਨੌਜਵਾਨ ਨੂੰ ਲਿਫਟ ਦੇਣੀ ਮਹਿੰਗੀ ਪੈ ਗਈ। ਜਦੋਂ ਉਕਤ ਨੌਜਵਾਨ ਗੁਰਦਾਸਪੁਰ ਦੇ ਪਿੰਡੋਰੀ ਰੋਡ ਬਾਈਪਾਸ ਪੁੱਲ ਨਜ਼ਦੀਕ ਪਹੁੰਚਿਆਂ ਤਾਂ ਸਕੂਟਰੀ ਦੇ ਪਿੱਛੇ ਬੈਠੇ ਨੌਜਵਾਨ ਨੇ ਆਪਣੇ ਸਾਥੀ ਦੀ ਮਦਦ ਨਾਲ ਉਸ ਨੂੰ ਰੋਕ ਕੇ ਉਸ ਦਾ ਮੋਬਾਇਲ ਤੇ ਪਰਸ ਖੋਹ ਲਿਆ। ਜਦਕਿ ਐੱਸ.ਟੀ.ਐੱਫ ਟੀਮ ਨੂੰ ਵੇਖ ਕੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਆਉਣ ਵਾਲਿਆਂ ਲਈ ਅਹਿਮ ਖ਼ਬਰ: 24 ਨਵੰਬਰ ਨੂੰ ਬੰਦ ਰਹੇਗੀ ਇਹ ਸੜਕ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਸਕੂਟਰੀ ਤੇ ਬੀਤੀ ਰਾਤ ਜੰਮੂ ਤੋਂ ਬਟਾਲਾ ਜਾ ਰਿਹਾ ਸੀ ਕਿ ਜਦੋਂ ਉਹ ਬੇਅੰਤ ਕਾਲਜ ਦੇ ਨਜ਼ਦੀਕ ਪਹੁੰਚਿਆਂ ਤਾਂ ਉੱਥੋਂ ਇਕ ਨੌਜਵਾਨ ਨੇ ਉਸ ਤੋਂ ਲਿਫਟ ਮੰਗੀ, ਜਿਸ ’ਤੇ ਉਸ ਨੇ ਉਕਤ ਨੌਜਵਾਨ ਨੂੰ ਬਿਠਾ ਲਿਆ। ਪਰ ਜਦੋਂ ਉਹ ਬਾਈਪਾਸ ਪਿੰਡੋਰੀ ਰੋਡ ਪੁੱਲ ਨਜ਼ਦੀਕ ਪਹੁੰਚਿਆਂ ਤਾਂ ਉਸ ਨੂੰ ਕਿਹਾ ਕਿ ਮੇਰੀ ਕੋਈ ਚੀਜ਼ ਡਿੱਗ ਗਈ ਹੈ, ਜਦੋਂ ਉਸ ਨੇ ਸਕੂਟਰੀ ਖੜੀ ਕੀਤੀ ਤਾਂ ਉਸ ਦਾ ਸਾਥੀ ਮੋਟਰਸਾਈਕਲ 'ਤੇ ਪਿੱਛੋਂ ਆ ਗਿਆ। ਜਿਨ੍ਹਾਂ ਨੇ ਉਸ ਨੂੰ ਡਰਾਉਣਾ, ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਮੇਰੇ ਤੋਂ ਮੇਰਾ ਪਰਸ ਅਤੇ ਮੋਬਾਇਲ ਫੋਹ ਲਿਆ। ਇਸ ਦੌਰਾਨ ਅਚਾਨਕ ਐੱਸ.ਟੀ.ਐੱਫ ਟੀਮ ਗਸ਼ਤ ਕਰਦੀ ਹੋਈ ਆ ਗਈ। ਜਿਸ ਨੂੰ ਵੇਖ ਕੇ ਲੁਟੇਰੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ- 3 ਮਹੀਨੇ ਨਹੀਂ ਚੱਲਣਗੀਆਂ ਟਰੇਨਾਂ, ਜਾਣੋ ਵੱਡੀ ਅਪਡੇਟ

ਕੀ ਕਹਿਣਾ ਹੈ ਕਿ ਐੱਸ.ਟੀ.ਐੱਫ ਟੀਮ ਇੰਚਾਰਜ਼ ਸੁਰਿੰਦਰ ਸਿੰਘ

ਇਸ ਸਬੰਧੀ ਏ.ਐੱਸ.ਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਅਸੀ ਗਸ਼ਤ ਕਰਦੇ ਹੋਏ ਜਦ ਪਿੰਡੋਰੀ ਪੁਲ ਬਾਈਪਾਸ ਨਜ਼ਦੀਕ ਪਹੁੰਚੇ ਤਾਂ ਤਿੰਨ ਨੌਜਵਾਨ ਖੜੇ ਦਿਖਾਈ ਦਿੱਤੇ। ਜਦੋਂ ਨਜ਼ਦੀਕ ਪਹੁੰਚੇ ਤਾਂ ਦੋ ਨੌਜਵਾਨ ਫਰਾਰ ਹੋ ਗਏ। ਜਦੋਂ ਅਸੀ ਵਿਜੇ ਕੁਮਾਰ ਤੋਂ ਪੁੱਛਗਿਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨਾਲ ਲੁੱਟਖੋਹ ਹੋ ਗਈ ਹੈ। ਲੁਟੇਰੇ ਪਰਸ , ਮੋਬਾਇਲ ਤੇ ਸਕੂਟਰੀ ਦੀ ਚਾਂਬੀ ਲੈ ਕੇ ਫਰਾਰ ਹੋ ਗਏ ਹਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਗੱਡੀ ’ਚ ਸਕੂਟਰੀ ਨੂੰ ਰੋਕ ਕੇ ਬਰਿਆਰ ਪੁਲਸ ਚੌਂਕੀ ਲੈ ਗਏ ਅਤੇ ਵਿਜੇ ਕੁਮਾਰ ਦੇ ਬਿਆਨਾਂ 'ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਤੋਂ ਉੱਡਣ ਵਾਲੀਆਂ ਸਾਰੀਆਂ ਫਲਾਈਟਾਂ ਦਾ ਬਦਲਿਆ ਸਮਾਂ, ਜਾਣੋ ਅਪਡੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News