ਪ੍ਰਧਾਨ ਮੰਤਰੀ ਅੰਨ ਯੋਜਨਾ ਦੀ ਕਣਕ 'ਚ ਘਪਲਾ, ਅੰਮ੍ਰਿਤਸਰ ਵਿਖੇ ਡਿਪੋ ਹੋਲਡਰ ਖ਼ਿਲਾਫ਼ ਵੱਡੀ ਕਾਰਵਾਈ

12/31/2022 1:36:56 PM

ਅੰਮ੍ਰਿਤਸਰ- ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਵੰਡੀ ਜਾਣ ਵਾਲੀ ਕਣਕ ਦੀ ਵੱਡੀ ਘਪਲੇਬਾਜ਼ੀ ਸਾਹਮਣੇ ਆਈ ਹੈ। ਇਹ ਕਣਕ ਲਾਭਪਾਤਰੀਆਂ ਨੂੰ ਵੰਡਣ ਦੀ ਬਜਾਏ ਆਟਾ ਮਿੱਲਾਂ 'ਚ ਭੇਜੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਸ਼ਕਤੀ ਨਗਰ 'ਚ ਇਕ ਆਟਾ ਚੱਕੀ ਅਤੇ ਤਿੰਨ ਗੋਦਾਮਾਂ ਵਿਚੋਂ ਇਕ ਹਜ਼ਾਰ ਬੋਰੀਆਂ ਸਰਕਾਰੀ ਕਣਕ ਦੀਆਂ ਬਰਾਮਦ ਹੋਈਆਂ। ਇਹ ਕਣਕ ਰਾਤ ਨੂੰ  ਇਕ ਟਰੈਕਟਰ ਟਰਾਲੀ 'ਚੋਂ ਉਤਾਰੀ ਜਾ ਰਹੀ ਸੀ। ਇਸ ਕਣਕ ਨੂੰ ਸਿੱਧਾ ਆਟਾ ਚੱਕੀ 'ਚ ਭੇਜਿਆ ਜਾ ਰਿਹਾ ਸੀ। ਇਹ ਸਾਰਾ ਕੰਮ ਡਿਪੂ ਹੋਲਡਰ ਦੀ ਹਾਜ਼ਰੀ 'ਚ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ- ਪ੍ਰੇਮੀ ਨੇ ਕਮਾਇਆ ਧ੍ਰੋਹ, ਰਿਲੇਸ਼ਨਸ਼ਿਪ 'ਚ ਰਹੀ 2 ਬੱਚਿਆਂ ਦੀ ਮਾਂ ਦੀ ਅਸ਼ਲੀਲ ਵੀਡੀਓ ਕੀਤੀ ਵਾਇਰਲ

ਆਰਟੀਆਈ ਕਾਰਕੁਨ ਵਰੁਣ ਸਰੀਨ ਅਤੇ ਸਮਾਜ ਸੇਵਕ ਵਿੱਕੀ ਦੱਤਾ ਨੇ ਇਸ ਗੱਲ ਦਾ ਖੁਲਾਸਾ ਕਰਦਿਆਂ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਕ ਘੰਟੇ ਬਾਅਦ ਵਿਭਾਗ ਦੇ ਇੰਸਪੈਕਟਰ ਨਿਰਮਿਤ ਮਹਾਜਨ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਸਾਰੇ ਮਾਮਲੇ ਦੀ ਜਾਂਚ ਤੋਂ ਬਾਅਦ ਡਿਪੂ ਹੋਲਡਰ ਨੂੰ ਮੁਅੱਤਲ ਕਰ ਦਿੱਤਾ ਹੈ। ਡਿਪੂ ਹੋਲਡਰ ਇਕ ਕੌਂਸਲਰ ਦੇ ਕਰੀਬੀ ਅਤੇ ਕੌਂਸਲਰ ਸਾਬਕਾ ਵਿਧਾਇਕ ਦਾ ਖ਼ਾਸ ਹੈ। ਇਹ ਕਣਕ ਡਿਪੂ ਹੋਲਡਰ ਨੇ ਇਸ ਆਟਾ ਚੱਕੀ 'ਤੇ ਉਤਾਰਨ ਲਈ ਕਿਹਾ ਹੈ। ਆਟਾ ਚੱਕੀ ਦੇ ਕੋਲ ਦੋ ਗੋਦਾਮਾਂ 'ਚ ਕਣਕ ਦੀਆਂ ਕਈ ਬੋਰੀਆਂ ਬਰਾਮਦ ਹੋਈਆਂ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਆਟਾ ਚੱਕੀਆਂ ਤੋਂ 1 ਰੁਪਏ ਪ੍ਰਤੀ ਕਿਲੋ ਕਮਿਸ਼ਨ ਲਈ ਜਾ ਰਹੀ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਸਰਕਾਰੀ ਗਊਸ਼ਾਲਾ ਦੇ ਮੰਦੇ ਹਾਲ, ਭੁੱਖ ਅਤੇ ਠੰਡ ਨਾਲ ਗਊਆਂ ਦੀ ਹੋ ਰਹੀ ਮੌਤ

ਨਿਯਮ ਇਹ ਹੈ ਕਿ ਕਣਕ ਨੂੰ ਸਰਕਾਰੀ ਗੋਦਾਮਾਂ ਤੋਂ ਡਿਪੂਆਂ 'ਚ ਸਿੱਧਾ ਉਤਾਰਿਆ ਜਾਂਦਾ ਹੈ। ਇੰਸਪੈਕਟਰ ਦੇ ਸਾਹਮਣੇ ਸਰਕਾਰੀ ਕਣਕ ਵੰਡੀ ਜਾਂਦੀ ਹੈ। ਡਿਪੂ ਹੋਲਡਰ ਵੱਲੋਂ ਕਣਕ ਦੀ ਲੋਡਿੰਗ ਦਾ ਕੋਈ ਨਿਯਮ ਨਹੀਂ ਹੈ। ਸ਼ਾਮ 5 ਵਜੇ ਤੋਂ ਬਾਅਦ ਫੂਡ ਸਪਲਾਈ ਵਿਭਾਗ ਦੇ ਕਿਸੇ ਵੀ ਗੋਦਾਮ 'ਚੋਂ  ਸਰਕਾਰੀ ਕਣਕ ਬਾਹਰ ਨਹੀਂ ਨਿਕਲ ਸਕਦੀ, ਪਰ ਇਹ ਕਣਕ ਸ਼ਾਮ 7.30 ਵਜੇ ਤੋਂ ਬਾਅਦ ਉਤਾਰੀ ਜਾ ਰਹੀ ਸੀ। ਨਿਯਮ ਦੇ ਵਿਰੁੱਧ ਡਿਪੋ ਹੋਲਡਰ ਨੂੰ 500 ਤੋਂ ਵੱਧ ਨੀਲੇ ਕਾਰਡ ਦੀ ਸਪਲਾਈ ਦਿੱਤੀ ਜਾ ਰਹੀ ਸੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News