ਔਰਤ ਨੇ ਸਹੁਰੇ ਪਰਿਵਾਰ ’ਤੇ ਕੁੱਟਮਾਰ ਕਰਨ ਦੇ ਲਾਏ ਦੋਸ਼, ਕਿਹਾ- ਹਾਲੇ ਤੱਕ ਨਹੀਂ ਹੋਈ ਕੋਈ ਸੁਣਵਾਈ

Friday, Nov 03, 2023 - 03:26 PM (IST)

ਔਰਤ ਨੇ ਸਹੁਰੇ ਪਰਿਵਾਰ ’ਤੇ ਕੁੱਟਮਾਰ ਕਰਨ ਦੇ ਲਾਏ ਦੋਸ਼, ਕਿਹਾ- ਹਾਲੇ ਤੱਕ ਨਹੀਂ ਹੋਈ ਕੋਈ ਸੁਣਵਾਈ

ਲੋਪੋਕੇ (ਸਤਨਾਮ) : ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਸਰਹੱਦੀ ਪਿੰਡ ਕੱਕੜ ਦੀ ਔਰਤ ਵੱਲੋਂ ਐੱਸ.ਐੱਸ.ਪੀ. ਜ਼ਿਲ੍ਹਾ ਦਿਹਾਤੀ ਨੂੰ ਲਿਖਤੀ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ ਸੀ ਪ੍ਰੰਤੂ ਇਨਸਾਫ ਮਿਲਿਆ ਨਹੀਂ। ਇਸ ਸਬੰਧੀ ਦੋਸ਼ ਲਗਾਉਂਦਿਆਂ ਮਨਦੀਪ ਕੌਰ ਪਤਨੀ ਸਤਨਾਮ ਸਿੰਘ ਪਿੰਡ ਕੱਕੜ ਨੇ ਜ਼ਿਲੇ ਦੇ ਐੱਸ.ਐੱਸ.ਪੀ. ਦਿਹਾਤੀ ਨੂੰ ਲਿਖਤੀ ਸ਼ਿਕਾਇਤਾਂ ਦੀਆਂ ਦਿੱਤੀਆਂ ਕਾਪੀਆਂ ਦਿਖਾਉਂਦਿਆਂ ਦੱਸਿਆ ਉਸ ਦਾ ਵਿਆਹ ਪਿੰਡ ਕੱਕੜ ਦੇ ਸਤਨਾਮ ਸਿੰਘ ਨਾਲ ਹੋਇਆ ਸੀ। ਮੇਰਾ ਸਹੁਰਾ ਪਰਿਵਾਰ ਮੈਨੂੰ ਬਹੁਤ ਤੰਗ ਪ੍ਰੇਸ਼ਾਨ ਕਰਦਾ ਰਿਹਾ ਹੈ ।

ਇਸ ਸਬੰਧੀ ਵਾਰ-ਵਾਰ ਪੰਚਾਇਤਾਂ ਅਤੇ ਮੋਹਤਬਰਾਂ ਦੀ ਹਾਜ਼ਰੀ ਵਿਚ ਫੈਸਲਾ ਹੁੰਦਾ ਰਿਹਾ ਪ੍ਰੰਤੂ ਸੁਹਰੇ ਪਰਿਵਾਰ ਦੇ ਰਵੱਈਏ 'ਚ ਕੋਈ ਤਬਦੀਲੀ ਨਹੀਂ ਆਈ। ਮਨਦੀਪ ਕੌਰ ਨੇ ਦੱਸਿਆ ਮੈਂ ਅਤੇ ਮੇਰੇ ਦੋਵੇਂ ਬੇਟੇ ਸਹੁਰੇ ਪਰਿਵਾਰ ਵੱਲੋਂ ਕੀਤੇ ਹਰ ਤਰ੍ਹਾਂ ਦਾ ਸਰੀਰਕ ਅਤੇ ਮਾਨਸਿਕ ਤਸ਼ੱਦਦ ਹੰਢਾ ਰਹੇ ਹਾਂ। ਮਨਦੀਪ ਕੌਰ ਅਨੁਸਾਰ ਉਸਦਾ ਘਰ ਵਾਲਾ ਬੱਚਿਆਂ ਦਾ ਸਾਥ ਨਹੀਂ ਦਿੰਦਾ, ਜਿਸ ਕਰ ਕੇ ਉਹ ਭੁੱਖੇ ਰਹਿਣ ਲਈ ਮਜਬੂਰ ਹਨ। ਪੀੜਤਾ ਅਨੁਸਾਰ ਉਸਦਾ ਸਹੁਰਾ ਦਿਲਬਾਗ ਸਿੰਘ, ਸੱਸ ਪਰਮਜੀਤ ਕੌਰ ਤੇ ਉਸਦਾ ਪਤੀ ਸਤਨਾਮ ਸਿੰਘ ਅੰਮ੍ਰਿਤਸਰ ਮਕਾਨ ਵਿਚ ਰਹਿੰਦੇ ਹਨ ਜਦੋਂ ਕਿ ਉਹ ਆਪਣੇ ਬੱਚਿਆਂ ਸਮੇਤ ਪਿੰਡ ਵਾਲੇ ਘਰ ਵਿੱਚ ਰਹਿ ਰਹੀ ਹੈ।

 ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ ਹੈਰੋਇਨ ਲੈਣ ਗਏ ਤਸਕਰਾਂ ਦਾ ਪੁਲਸ ਐਨਕਾਊਂਟਰ, 2 ਦੇ ਲੱਗੀਆਂ ਗੋਲ਼ੀਆਂ

ਮਨਦੀਪ ਕੌਰ ਨੇ ਦੱਸਿਆ ਜਦੋਂ ਵੀ ਉਹ ਪਿੰਡ ਆਉਂਦੇ ਤਾਂ ਮੇਰੀ ਕੁੱਟਮਾਰ ਕਰਦੇ ਤੇ ਮੈਨੂੰ ਘਰ ਛੱਡ ਦੇਣ ਲਈ ਕਹਿੰਦੇ ਹਨ ਅਤੇ ਮੇਰੇ ਨਾਲ ਗਾਲੀ ਗਲੋਚ ਕਰਦੇ ਹਨ। ਇਸ ਸਬੰਧੀ ਪੀੜਿਤ ਮਹਿਲਾ ਨੇ ਪੁਲਿਸ ਪ੍ਰਸ਼ਾਸਨ ਨੂੰ ਦਰਖਾਸਤਾਂ ਵੀ ਦਿੱਤੀਆਂ ਸਬੂਤ ਵਜੋਂ ਕੁੱਟ ਮਾਰ ਦੀਆਂ ਵੀਡੀਓ ਪੇਸ਼ ਕੀਤੀਆਂ ਪਰ ਕੋਈ ਇਨਸਾਫ ਨਹੀਂ ਮਿਲਿਆ । ਇਸ ਮੌਕੇ ਮਨਦੀਪ ਕੌਰ ਨੇ ਘਰੇਲੂ ਹਿੰਸਾ ਤਹਿਤ ਆਪਣੇ ਸਰੀਰ ਤੇ ਲੱਗੇ ਸੱਟਾਂ ਦੇ ਨਿਸ਼ਾਨ ਵੀ ਵਿਖਾਏ । ਪੀੜਤਾ ਨੇ ਕਿਹਾ ਕਿ ਜੇਕਰ ਮੇਰਾ ਜਾਂ ਮੇਰੇ ਬੱਚਿਆਂ ਦਾ ਨੁਕਸਾਨ ਹੁੰਦਾ ਹੈ ਤਾਂ ਉਕਤ ਵਿਅਕਤੀ ਜ਼ਿੰਮੇਵਾਰ ਹੋਣਗੇ। ਇਸ ਸਬੰਧੀ ਜਦੋਂ ਦੂਜੀ ਧਿਰ ਨਾਲ ਗੱਲ ਕੀਤੀ ਤਾਂ ਪਰਮਜੀਤ ਕੌਰ ਪਤਨੀ ਦਿਲਬਾਗ ਸਿੰਘ ਨੇ ਕਿਹਾ ਕਿ ਜੋ ਸਾਡਾ ਝਗੜਾ ਹੋਇਆ ਸੀ ਉਸਦਾ ਰਾਜ਼ੀਨਾਮਾ ਹੋ ਚੁੱਕਾ ਹੈ।

ਇਹ ਵੀ ਪੜ੍ਹੋ-  ਬਟਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 22 ਸਾਲਾ ਨੌਜਵਾਨ ਦੀ ਮੌਕੇ 'ਤੇ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Anuradha

Content Editor

Related News