ਲਿਫਟਿੰਗ ਨਾ ਹੋਣ ਕਰਕੇ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਮੀਂਹ ਕਾਰਨ ਨੁਕਸਾਈ, ਆੜ੍ਹਤੀ ਹੋ ਰਹੇ ਪ੍ਰੇਸ਼ਾਨ
Monday, May 08, 2023 - 05:36 PM (IST)
ਝਬਾਲ (ਨਰਿੰਦਰ)- ਦਾਣਾ ਮੰਡੀ ਝਬਾਲ ਅਤੇ ਗੱਗੋਬੂਹਾ ਵਿਖੇ ਇਸ ਵਾਰ ਲਿਫ਼ਟਿੰਗ ਬਹੁਤ ਜ਼ਿਆਦਾ ਢਿੱਲੀ ਹੋਣ ਕਾਰਨ ਮੰਡੀਆਂ ਵਿਚ ਕਣਕ ਦੇ ਲੱਗੇ ਢੇਰ ਆਮ ਵੇਖੇ ਜਾ ਸਕਦੇ ਹਨ। ਇਸ ਵਾਰ ਬੇਮੌਸਮੀ ਮੀਂਹ ਕਾਰਨ ਅਤੇ ਮੰਡੀ ਦੇ ਫੜ ਕੱਚੇ ਹੋਣ ਕਾਰਨ ਬਰਸਾਤ ਦਾ ਪਾਣੀ ਖੜ੍ਹਨ ਨਾਲ ਮੰਡੀਆਂ ਵਿਚ ਪਈ ਕਣਕ ਖ਼ਰਾਬ ਹੋਣੀ ਸ਼ੁਰੂ ਹੋ ਗਈ ਹੈ। ਮੀਂਹ ਨਾਲ ਕਣਕ ਨਾਲ ਭਰੇ ਤੋੜੇ ਵੀ ਗਲ ਕੇ ਪਾਟ ਰਹੇ ਹਨ, ਜਿਸ ਕਾਰਨ ਆੜ੍ਹਤੀ ਬਹੁਤ ਪ੍ਰੇਸ਼ਾਨ ਹੋਏ ਪਏ ਹਨ, ਕਿਉਂਕਿ ਮੀਂਹ ਨਾਲ ਭਿੱਜ ਕੇ ਖ਼ਰਾਬ ਹੋਈ ਕਣਕ ਆੜਤੀ ਦੇ ਪੱਲੇ ਪੈ ਰਹੀ। ਜਦੋਂ ਕਿ ਲਿਫ਼ਟਿੰਗ ਵੀ ਹਾਲ ਦੀ ਘੜੀ ਆੜ੍ਹਤੀ ਆਪ ਕਰਾਉਣ ਲਈ ਮਜ਼ਬੂਰ ਹਨ।
ਇਹ ਵੀ ਪੜ੍ਹੋ- ਗੁਰਦਾਸਪੁਰ: ਸ਼ੱਕੀ ਹਾਲਤ ’ਚ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਪ੍ਰਗਟਾਇਆ ਕਤਲ ਦਾ ਖ਼ਦਸ਼ਾ
ਝਬਾਲ ਦਾਣਾ ਮੰਡੀ ਵਿਚ ਮੀਂਹ ਨਾਲ ਖ਼ਰਾਬ ਹੋਈ ਕਣਕ ਨੂੰ ਵਿਖਾਉਂਦੇ ਹੋਏ ਵੱਖ-ਵੱਖ ਆੜ੍ਹਤੀਆਂ ਨੇ ਕਿਸਾਨ ਆਗੂ ਦਵਿੰਦਰ ਸੋਹਲ ਦੀ ਹਾਜ਼ਰੀ ਵਿਚ ਦੱਸਿਆ ਕਿ ਇਹ ਖ਼ਰਾਬ ਹੋਈ ਕਣਕ, ਜਿਸ ਨੂੰ ਹੁਣ ਸਰਕਾਰੀ ਖ਼ਰੀਦ ਏਜੰਸੀਆਂ ਨੇ ਨਹੀਂ ਚੁੱਕਣਾ ਪਰ ਹੁਣ ਸਾਨੂੰ ਮਜ਼ਬੂਰੀ ਵੱਸ ਬਾਹਰ ਚੱਕੀਆਂ ’ਤੇ ਸਸਤੇ ਭਾਅ ਵੇਚਣੀ ਪੈਣੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਚਾਹੀਦਾ ਕਿ ਮੰਡੀਆਂ ਵਿਚ ਪੱਕੇ ਫੜ ਅਤੇ ਵੱਡੇ ਸ਼ੈੱਡ ਬਣਾਏ ਜਾਣ ਅਤੇ ਕਣਕ ਦੀ ਲਿਫਟਿੰਗ ਜਲਦੀ ਕਰਵਾਈ ਜਾਵੇ।
ਇਹ ਵੀ ਪੜ੍ਹੋ- ਲਾਪ੍ਰਵਾਹੀ ਦੀ ਹੱਦ! ਵੈਂਟੀਲੇਟਰ ਨਾ ਹੋਣ ਤੇ ਮਾਂ-ਪਿਓ ਨੂੰ ਦੇ ਦਿੱਤਾ ਐਂਬੂ ਬੈਗ, ਨਵਜਾਤ ਦੀ ਮੌਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।