ਪਾਕਿ ਝੰਡੇ ਤੋਂ 18 ਫੁੱਟ ਉੱਚਾ ਲਹਿਰਾਏਗਾ ਤਿਰੰਗਾ, ਹੁਣ ਦੂਰੋਂ ਹੀ ਨਜ਼ਰ ਆਵੇਗਾ ਭਾਰਤੀ ਝੰਡਾ

Tuesday, May 02, 2023 - 04:40 PM (IST)

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਨੂੰ ਵੰਡਣ ਵਾਲੀ ਅੰਤਰਰਾਸ਼ਟਰੀ ਅਟਾਰੀ ਸਰਹੱਦ 'ਤੇ 418 ਫੁੱਟ ਉੱਚਾ ਤਿਰੰਗਾ ਲਹਿਰਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਪਾਕਿਸਤਾਨ ਦੇ ਝੰਡੇ ਤੋਂ 18 ਫੁੱਟ ਉੱਚਾ ਹੋਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨ.ਐੱਚ.ਏ.ਆਈ.) ਨੇ ਜੁਆਇੰਟ ਚੈੱਕ ਪੋਸਟ (ਜੇਸੀਪੀ) ਅਟਾਰੀ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਲਈ ਪੋਲ ਸਥਾਪਤ ਕਰ  ਦਿੱਤਾ ਹੈ। 

ਇਹ ਵੀ ਪੜ੍ਹੋ- ਆੜ੍ਹਤੀ ਦੇ ਘਰ ਅੱਗੇ ਗੋਲੀਆਂ ਚਲਾਉਣ ਦਾ ਮਾਮਲਾ, ਗੈਂਗਸਟਰ ਲਖਬੀਰ ਲੰਡਾ ਤੇ ਸਤਨਾਮ ਸੱਤਾ ਦੇ 2 ਗੁਰਗੇ ਗ੍ਰਿਫ਼ਤਾਰ

ਇਹ ਅਟਾਰੀ ਸਰਹੱਦ 'ਤੇ ਰਿਟਰੀਟ ਸਮਾਰੋਹ ਦੇਖਣ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਲਈ ਮਾਣ ਦਾ ਪ੍ਰਤੀਕ ਬਣ ਜਾਵੇਗਾ। ਸਾਲ 2017 'ਚ JCP 'ਤੇ 360 ਫੁੱਟ ਉੱਚਾ ਤਿਰੰਗਾ ਲਹਿਰਾਇਆ ਗਿਆ ਸੀ। ਝੰਡੇ ਦੀ ਲੰਬਾਈ 120 ਅਤੇ ਚੌੜਾਈ 80 ਫੁੱਟ ਸੀ। ਸਾਡੇ ਰਾਸ਼ਟਰੀ ਝੰਡੇ ਦੀ ਉਚਾਈ ਨੂੰ ਦੇਖ ਕੇ ਪਾਕਿਸਤਾਨ ਨੇ ਚੀਨ ਦੀ ਮਦਦ ਨਾਲ ਆਪਣੇ ਝੰਡੇ ਦੀ ਉਚਾਈ 400 ਫੁੱਟ ਤੱਕ ਵਧਾ ਦਿੱਤੀ ਹੈ। ਪਾਕਿਸਤਾਨ ਨੇ ਮਹਿਮਾਨਾਂ ਦੀ ਗੈਲਰੀ 'ਚ ਆਪਣਾ ਝੰਡਾ ਲਗਾਇਆ ਸੀ।

ਇਹ ਵੀ ਪੜ੍ਹੋ- ਮਨਜਿੰਦਰ ਸਿਰਸਾ ਤੇ ਸੁਖਪਾਲ ਖਹਿਰਾ 'ਤੇ ਵਰ੍ਹੇ CM ਮਾਨ, ਕਹੀ ਇਹ ਗੱਲ

ਇਹ ਭਾਰਤੀ ਦਰਸ਼ਕ ਗੈਲਰੀ ਤੋਂ ਦਿਖਾਈ ਦਿੰਦਾ ਸੀ, ਜਦੋਂ ਕਿ ਸਾਡਾ 360 ਫੁੱਟ ਦਾ ਤਿਰੰਗਾ ਭਾਰਤੀ ਦਰਸ਼ਕਾਂ ਨੂੰ ਦਿਖਾਈ ਨਹੀਂ ਦਿੰਦਾ। ਹੁਣ ਤਿਰੰਗਾ ਪੂਰੀ ਤਰ੍ਹਾਂ ਨਾਲ ਦਿਖਾਈ ਦੇਵੇਗਾ। ਇੰਨਾ ਹੀ ਨਹੀਂ ਇਸ ਵਾਰ 418 ਫੁੱਟ ਦਾ ਤਿਰੰਗਾ ਤੇਜ਼ ਹਵਾ ਦੀ ਰਫ਼ਤਾਰ ਨਾਲ ਵੀ ਨਹੀਂ ਫੱਟੇਗਾ, ਕਿਉਂਕਿ ਇਸ 'ਚ ਵਿਸ਼ੇਸ਼ ਕਪੜੇ ਦੀ ਵਰਤੋਂ ਕੀਤੀ ਗਈ ਹੈ। 

ਇਹ ਵੀ ਪੜ੍ਹੋ-  ਨਹਿਰ ’ਚ ਕਾਰ ਡਿੱਗਣ ਕਾਰਨ ਰੁੜ੍ਹੇ 3 ਬੈਂਕ ਮੁਲਾਜ਼ਮਾਂ ਦੀਆਂ ਮ੍ਰਿਤਕ ਦੇਹਾਂ ਬਰਾਮ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News