ਜੰਡਿਆਲਾ ਗੁਰੂ ’ਚ ਨਹੀਂ ਰੁਕ ਰਹੀਆਂ ਚੋਰੀਆਂ, ਚੋਰਾਂ ਨੇ ਇਕ ਰਾਤ ’ਚ 3 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

Saturday, Aug 03, 2024 - 03:56 PM (IST)

ਜੰਡਿਆਲਾ ਗੁਰੂ ’ਚ ਨਹੀਂ ਰੁਕ ਰਹੀਆਂ ਚੋਰੀਆਂ, ਚੋਰਾਂ ਨੇ ਇਕ ਰਾਤ ’ਚ 3 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

ਜੰਡਿਆਲਾ ਗੁਰੂ (ਸ਼ਰਮਾ/ਸੁਰਿੰਦਰ)- ਜੰਡਿਆਲਾ ਗੁਰੂ ਸ਼ਹਿਰ ਵਿਚ ਚੋਰਾਂ ਵੱਲੋਂ ਨਿਧੜਕ ਹੋ ਕੇ ਚੋਰੀਆਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਚੋਰਾਂ ਨੇ ਜੰਡਿਆਲਾ ਗੁਰੂ ਵਿਚ ਕਈ ਦੁਕਾਨਾਂ ਦੇ ਸ਼ਟਰ ਤੋੜ ਕੇ ਲੱਖਾਂ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕੀਤਾ ਸੀ, ਜਿਨ੍ਹਾਂ ਦਾ ਹਾਲੇ ਤੱਕ ਕੋਈ ਪਤਾ ਸੁਰ ਨਹੀਂ ਲੱਗ ਸਕਿਆ। ਹੁਣ ਫਿਰ ਵੀਰਵਾਰ ਦੀ ਰਾਤ ਜੰਡਿਆਲਾ ਗੁਰੂ ਦੇ ਘਾਹ ਮੰਡੀ ਚੌਂਕ ਵਿਚ ਤਿੰਨ ਚੋਰੀਆਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਤਿੰਨਾਂ ਚੋਰੀਆਂ ਵਿਚ ਚੋਰ ਪਿਛਲੇ ਪਾਸੇ ਤੋਂ ਛੱਤ ਦੇ ਰਸਤੇ ਦੁਕਾਨਾਂ ਵਿਚ ਦਾਖਲ ਹੋਏ। ਚੋਰਾਂ ਨੇ ਸਭ ਤੋਂ ਪਹਿਲਾਂ ਦੁਕਾਨ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਤਾਰਾਂ ਕੱਟੀਆਂ। ਰਾਤ ਹੋਈ ਚੋਰੀ ਵਿਚ ਚੋਰਾਂ ਨੇ ਬੁਲੰਦ ਹੋ ਕੇ ਪ੍ਰਦੀਪ ਮੈਡੀਕਲ ਹਾਲ, ਵਿਨਾਇਕ ਕਲਾਥ ਹਾਊਸ ਅਤੇ ਭਗਵਾਨ ਦਾਸ ਤਿਰਲੋਕ ਚੰਦ ਐਂਡ ਕੰਪਨੀ ਦੀਆਂ ਦੁਕਾਨਾਂ ਵਿਚ ਚੋਰੀ ਕੀਤੀ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ 'ਚ ਵਾਪਰਿਆ ਵੱਡਾ ਹਾਦਸਾ, ਕੜਾਹੇ 'ਚ ਡਿੱਗਿਆ ਸੇਵਾਦਾਰ

ਦੁਕਾਨ ਮਾਲਕਾਂ ਨੇ ਰੋਹ ਭਰੇ ਲਹਿਜੇ ਵਿਚ ਦੱਸਿਆ ਕਿ ਪੁਲਸ ਰਾਤ ਸਮੇਂ ਗਸ਼ਤ ਨਹੀਂ ਕਰਦੀ। ਜੇਕਰ ਕਰਦੀ ਵੀ ਹੈ ਤਾਂ ਪਹਿਲਾਂ ਹੂਟਰ ਵਜਾ ਦਿੰਦੇ ਹਨ ਅਤੇ ਮਾੜੇ ਅਨਸਰ ਸੁਚੇਤ ਹੋ ਜਾਂਦੇ ਹਨ। ਚੋਰ ਦਵਾਈਆਂ ਵਾਲੀ ਦੁਕਾਨ ਤੋਂ ਦਵਾਈਆਂ, ਕੱਪੜੇ ਵਾਲੀ ਦੁਕਾਨ ਤੋਂ ਕੱਪੜੇ, ਮੋਬਾਈਲ ਅਤੇ ਨਕਦੀ ਰੁਪਏ ਲੈ ਕੇ ਫਰਾਰ ਹੋ ਗਏ। ਇੰਨਾਂ ਚੋਰੀਆਂ ਕਰ ਕੇ ਸ਼ਹਿਰ ਵਾਸੀਆਂ ਵਿੱਚ ਡਰ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪੁਲਸ ਪ੍ਰਸ਼ਾਸਨ ਕੋਲੋ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਫੜਿਆ ਜਾਵੇ। ਇਸ ਮੌਕੇ ਐੱਸ. ਐੱਚ. ਓ. ਮੁਖਤਿਆਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋ ਸਾਰੇ ਸ਼ਹਿਰ ਵਿਚ ਨਾਕੇਬੰਦੀ ਕੀਤੀ ਜਾਂਦੀ ਹੈ। ਦੁਕਾਨਦਾਰਾਂ ਨੂੰ ਵੀ ਚਾਹੀਦਾ ਹੈ ਕਿ ਰਾਤ ਨੂੰ ਚੌਂਕੀਦਾਰ ਰੱਖਣ। ਪੁਲਸ ਨੇੜੇ ਲੱਗੇ ਸੀ. ਸੀ. ਟੀ. ਵੀ ਕੈਮਰੇ ਖੰਗਾਲ ਰਹੀ ਹੈ। ਉਨ੍ਹਾਂ ਕਿਹਾ ਕਿ ਚੋਰ ਬਹੁਤ ਜਲਦੀ ਫੜੇ ਜਾਣਗੇ।

ਇਹ ਵੀ ਪੜ੍ਹੋ-  ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਨੂੰ ਹੋਟਲ 'ਚ ਲੈ ਗਿਆ ਪ੍ਰੇਮੀ, ਫਿਰ ਕਰ 'ਤਾ ਵੱਡਾ ਕਾਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News