ਥਾਣਾ ਮੁਖੀ ਬਿਆਸ ਦੀ ਰਿਹਾਇਸ਼ ਦੇ ਹੇਠਾਂ ਬਣੇ ਸੇਵਾ ਕੇਂਦਰ ’ਚ ਲੱਖਾਂ ਦੀ ਚੋਰੀ, ਘਟਨਾ ਸੀ.ਸੀ.ਟੀ.ਵੀ. ''ਚ ਕੈਦ

09/25/2023 4:35:17 PM

ਬਾਬਾ ਬਕਾਲਾ ਸਾਹਿਬ (ਜ.ਬ.) : ਇਸ ਖੇਤਰ 'ਚ ਚੋਰ ਇੰਨੇ ਬੇਖੌਫ ਹੋ ਗਏ ਹਨ ਕਿ ਉਨ੍ਹਾਂ ਨੂੰ ਆਮ ਨਾਗਰਿਕਾਂ ਦਾ ਤਾਂ ਕੀ ਪੁਲਸ ਦਾ ਵੀ ਕੋਈ ਡਰ ਤੱਕ ਨਹੀਂ ਰਿਹਾ। ਰੋਜ਼ਾਨਾ ਹੀ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ, ਜਿਸ ਕਾਰਨ ਇਸ ਖੇਤਰ ਦੇ ਲੋਕ ਨਿਰਾਸ਼ਾ ਦੇ ਆਲਮ ਵਿਚੋਂ ਗੁਜ਼ਰ ਰਹੇ ਹਨ। ਅਜਿਹੀ ਹੀ ਇਕ ਘਟਨਾ ਥਾਣਾ ਬਿਆਸ ਦੇ ਨੇੜੇ ਦੇਖਣ ਨੂੰ ਮਿਲੀ ਹੈ, ਜਿਥੇ ਕਿ ਥਾਣਾ ਮੁਖੀ ਬਿਆਸ ਦੀ ਰਿਹਾਇਸ਼ ਹੈ ਅਤੇ ਹੋਰ ਵੀ ਕਈ ਪੁਲਸ ਕਰਮਚਾਰੀਆਂ ਦੇ ਰਿਹਾਇਸ਼ੀ ਕੁਆਰਟਰ ਹਨ, ਜਿਨ੍ਹਾਂ ਦਾ ਦਰਵਾਜ਼ਾ ਵੀ ਇਸ ਸੇਵਾ ਕੇਂਦਰ ਤੋਂ ਕੇਵਲ ਤਿੰਨ ਫੁੱਟ ਦੀ ਦੂਰੀ ’ਤੇ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 22 ਸਾਲਾ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪੇਕੇ ਪਰਿਵਾਰ ਨੇ ਕਿਹਾ- ਸਾਡੀ ਧੀ ਦਾ ਕਤਲ ਹੋਇਆ

ਥਾਣਾ ਮੁਖੀ ਬਿਆਸ ਦੀ ਸਰਕਾਰੀ ਰਿਹਾਇਸ਼ ਕੋਲ ਉਸ ਦੇ ਹੇਠਲੇ ਪਾਸੇ ਸੇਵਾ ਕੇਂਦਰ ਬਣਿਆ ਹੋਇਆ ਹੈ, ਜਿਥੋਂ ਬੀਤੀ ਰਾਤ ਕੁਝ ਚੋਰਾਂ ਨੇ ਤਾਲੇ ਤੋੜ ਕੇ ਅੰਦਰ ਪਏ ਫਿੰਗਰਪ੍ਰਿੰਟ ਮਸ਼ੀਨ, ਆਇਰਸ ਮਸ਼ੀਨ, 3 ਐੱਲ. ਈ. ਡੀ. ਤੇ ਹੋਰ ਜ਼ਰੂਰੀ ਤੇ ਕੀਮਤੀ ਸਮਾਨ ਚੋਰੀ ਕਰ ਲਿਆ, ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਮੌਕੇ ’ਤੇ ਮੌਜੂਦ ਸੇਵਾ ਕੇਂਦਰ ਬਿਆਸ (ਬੁਢਾਥੇਹ) ਦੇ ਇਕ ਮੁਲਾਜ਼ਮ ਨੇ ਦੱਸਿਆ ਕਿ ਜਦ ਉਹ ਸਵੇਰੇ ਆ ਕੇ ਆਮ ਦੀ ਤਰ੍ਹਾਂ ਸੇਵਾ ਕੇਂਦਰ ਨੂੰ ਖੋਲ੍ਹਣ ਲੱਗਾ ਤਾਂ ਉਸ ਦਰਵਾਜ਼ੇ ਦੇ ਜਿੰਦਰੇ ਟੁੱਟੇ ਹੋਏ ਮਿਲੇ ਅਤੇ ਅੰਦਰ ਪਿਆ ਹੋਇਆ ਉਕਤ ਸਾਮਾਨ ਵੀ ਚੋਰੀ ਹੋ ਚੁੱਕਾ ਸੀ। ਉਸਨੇ ਦੱਸਿਆ ਚੋਰਾਂ ਵੱਲੋਂ ਅੰਦਰ ਪਈਆਂ ਬੈਟਰੀਆਂ ਵੀ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਬੈਟਰੀਆਂ ਦਾ ਭਾਰ ਜ਼ਿਆਦਾ ਹੋਣ ਕਾਰਨ ਉਹ ਅਜਿਹਾ ਕਰਨ ਵਿਚ ਕਾਮਯਾਬ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 22 ਸਾਲਾ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪੇਕੇ ਪਰਿਵਾਰ ਨੇ ਕਿਹਾ- ਸਾਡੀ ਧੀ ਦਾ ਕਤਲ ਹੋਇਆ

ਇਹ ਸਾਰੀ ਘਟਨਾ ਸੇਵਾ ਕੇਂਦਰ ਵਿਚ ਲੱਗੇ ਸੀ. ਸੀ. ਟੀ. ਵੀ. ਵਿਚ ਵੀ ਕੈਦ ਹੋ ਗਈ। ਸੇਵਾ ਕੇਂਦਰ ਦੇ ਉਚ ਅਧਿਕਾਰੀਆਂ ਵੱਲੋਂ ਇਸ ਘਟਨਾ ਸਬੰਧੀ ਥਾਣਾ ਬਿਆਸ ਦੀ ਪੁਲਸ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ, ਪਰ ਪੁਲਸ ਅਜੇ ਤੱਕ ਕਿਸੇ ਵੀ ਚੋਰ ਨੂੰ ਲੱਭਣ ਵਿਚ ਕਾਮਯਾਬ ਹੋਈ ਦਿਸਦੀ ਨਜ਼ਰ ਨਹੀਂ ਆ ਰਹੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News