ਲੋਡਿੰਗ ਦੇ ਬਕਾਇਆ ਰਹਿੰਦੇ ਪੈਸੇ ਮੰਗਣ ’ਤੇ ਟੈਂਡਰਕਾਰ ਨੇ ਚਲਾਈਆਂ ਗੋਲੀਆਂ

Sunday, Sep 08, 2024 - 12:41 PM (IST)

ਲੋਡਿੰਗ ਦੇ ਬਕਾਇਆ ਰਹਿੰਦੇ ਪੈਸੇ ਮੰਗਣ ’ਤੇ ਟੈਂਡਰਕਾਰ ਨੇ ਚਲਾਈਆਂ ਗੋਲੀਆਂ

ਭਿੱਖੀਵਿੰਡ (ਅਮਨ, ਸੁਖਚੈਨ)- ਕਸਬਾ ਭਿੱਖੀਵਿੰਡ ਦੇ ਖੇਮਕਰਨ ਰੋਡ ’ਤੇ ਕਣਕ ਦੀ ਲੋਡਿੰਗ ਦੌਰਾਨ ਗੋਲੀ ਚੱਲਣ ਦੀ ਘਟਨਾ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਕੁਲਵਿੰਦਰ ਪੁੱਤਰ ਵੱਸਣ ਸਿੰਘ ਵਾਸੀ ਭਿੱਖੀਵਿੰਡ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਕਿਹਾ ਹੈ ਕਿ ਮੈਂ ਲੇਬਰ ਦਾ ਕੰਮ ਕਰਦਾ ਹਾਂ। ਸਾਡੀ ਆਪਣੀ ਗੱਲਾ ਯੂਨੀਅਨ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਜਿਸ ਦਾ ਰਜਿਸਟ੍ਰੇਸ਼ਨ ਨੰਬਰ 55 ਹੈ । ਸਾਲ 2022 ’ਚ ਮਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਦਾਉਦਪੁਰ ਥਾਣਾ ਵਲਟੋਹਾ ਨੇ ਕਣਕ ਦੀ ਗੋਦਾਮਾਂ ’ਚ ਲੋਡਿੰਗ ਅਤੇ ਅਨਲੋਡਿੰਗ ਦਾ ਟੈਂਡਰ ਲਿਆ ਸੀ ਤਾਂ ਅਸੀਂ ਸਾਰੇ ਆਪਣੀ ਯੂਨੀਅਨ ਦੇ ਕੁੱਲ 239 ਮੈਂਬਰਾਂ ਨੇ ਇਸ ਦੇ ਨਾਲ ਕਣਕ ਦੀ ਲੋਡਿੰਗ ਅਤੇ ਅਨਲੋਡਿੰਗ ਦਾ ਕੰਮ ਕੀਤਾ ਸੀ।

ਇਹ ਵੀ ਪੜ੍ਹੋ- ਪਤੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ, ਮਰਨ ਤੋਂ ਪਹਿਲਾਂ ਕੀਤੇ ਵੱਡੇ ਖੁਲਾਸੇ

ਸਾਡੀ ਯੂਨੀਅਨ ਦਾ ਮਨਪ੍ਰੀਤ ਸਿੰਘ ਵੱਲੋਂ ਕੁੱਲ ਫੰਡ ਅਤੇ ਲੇਬਰ ਦਾ ਬਕਾਇਆ ਕਰੀਬ 22 ਲੱਖ ਰੁਪਏ ਨਿਕਲਦਾ ਸੀ ਜੋ ਇਸ ਨੇ ਅੱਜ ਤੱਕ ਇਹ ਸਾਨੂੰ ਨਹੀਂ ਦਿੱਤੇ ਤੇ ਫਿਰ ਮਨਪ੍ਰੀਤ ਸਿੰਘ ਨੇ ਇਸ ਵਾਰੀ ਵੀ ਕਣਕ ਦੀ ਲੋਡਿੰਗ ਅਤੇ ਅਨਲੋਡਿੰਗ ਦਾ ਟੈਂਡਰ ਲੈ ਲਿਆ ਸੀ ਜਿਸ ਨੇ ਸਾਨੂੰ ਕੰਮ ਕਰਨ ਲਈ ਵੀ ਕਿਹਾ ਸੀ ਪਰੰਤੂ ਅਸੀਂ ਸਾਰਿਆਂ ਨੇ ਇਸ ਨੂੰ ਸਾਡਾ ਪੁਰਾਣਾ ਬਕਾਇਆ ਰਕਮ ਪਹਿਲਾ ਦੇਣ ਬਾਰੇ ਕਿਹਾ ਸੀ ਜੋ ਉਸ ਨੇ ਸਾਡੀ ਬਕਾਇਆ ਰਕਮ ਨਾ ਦੇ ਕੇ ਪਿੰਡ ਚੇਲਾ ’ਚੋਂ ਕਣਕ ਦੀ ਲੋਡਿੰਗ ਕਰਨ ਲਈ ਅੱਜ ਸਾਡੀ ਲੇਬਰ ਦੇ ਮੈਂਬਰਾਂ ਤੋਂ ਇਲਾਵਾ ਬਾਹਰੋਂ ਲੇਬਰ ਲਿਆ ਕੇ ਲੋਡਿੰਗ ਕਰਵਾਈ।

ਇਹ ਵੀ ਪੜ੍ਹੋ- ਭਰਾ ਦੇ ਅਮਰੀਕਾ ਜਾਣ ਦੀ ਖੁਸ਼ੀ 'ਚ ਰੱਖੀ ਪਾਰਟੀ 'ਚ ਚੱਲੀਆਂ ਗੋਲੀਆਂ, ਨੌਜਵਾਨ ਦੀ ਮੌਤ

ਮੈਂ ਸਣੇ ਸਾਰਜ ਸਿੰਘ ਪੁੱਤਰ ਬਘੇਲ ਸਿੰਘ ਵਾਸੀ ਮੱਖੀ ਕਲਾਂ ਹਰਜੀਤ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਪਿੰਡ ਡੱਲ ਅਤੇ ਅਵਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਭਿੱਖੀਵਿੰਡ ਪਿੰਡ ਚੇਲਾ ਦੇ ਗੁਦਾਮਾਂ ’ਚ ਗਏ ਤਾਂ ਇਨੇ ਨੂੰ ਬਲਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਚੇਲਾ ਵੀ ਆ ਗਿਆ ਤਾਂ ਅਸੀਂ ਸਾਰਿਆਂ ਨੇ ਮਨਪ੍ਰੀਤ ਸਿੰਘ ਨੂੰ ਸਾਡਾ ਯੂਨੀਅਨ ਦਾ ਬਕਾਇਆ ਰਕਮ ਦੇਣ ਬਾਰੇ ਕਿਹਾ ਤਾਂ ਮਨਪ੍ਰੀਤ ਸਿੰਘ ਗਾਲੀ ਗਲੋਚ ਕਰਨ ਲੱਗ ਪਿਆ ਤੇ ਰਿਵਾਲਵਰ ਕੱਢ ਲਿਆ ਸਾਡੇ ਪੈਰਾਂ ਵੱਲ ਜ਼ਮੀਨ ’ਤੇ ਹਵਾਈ ਫਾਇਰ ਕਰਨ ਲੱਗ ਪਿਆ ਜਿਸ ’ਤੇ ਬਲਵਿੰਦਰ ਸਿੰਘ ਜ਼ਖਮੀ ਹੋ ਗਿਆ । ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਸਬ ਇੰਸਪੈਕਟਰ ਗਰਦੀਪ ਸਿੰਘ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ।

ਇਹ ਵੀ ਪੜ੍ਹੋ- ਸਪਾ ਸੈਂਟਰਾਂ ’ਤੇ ਕਾਰਵਾਈ ਲਈ ਪੁਲਸ ਨੇ ਬਣਾਇਆ ਸਪੈਸ਼ਲ ਸੈੱਲ, ਵੱਖਰੇ ਤਰੀਕੇ ਲਿਆ ਜਾ ਰਿਹਾ ਐਕਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News