ਸੈਸ਼ਨ ਕੋਰਟ ਨੇ ਹੇਠਲੀ ਅਦਾਲਤ ਵੱਲੋਂ ਕੀਤੀ ਗਈ 3/3 ਸਾਲ ਦੀ ਸਜ਼ਾ ਨੂੰ ਰੱਦ ਕਰਦੇ ਹੋਏ ਦੋਸ਼ੀਆਂ ਨੂੰ ਕੀਤਾ ਬਰੀ
Sunday, Sep 01, 2024 - 01:11 PM (IST)
ਝਬਾਲ (ਨਰਿੰਦਰ)-ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਤਰਨਤਾਰਨ ਦੀ ਅਦਾਲਤ ਨੇ ਮਜਿਸਟ੍ਰੇਟ ਸ਼੍ਰੀਮਤੀ ਅਮਨਦੀਪ ਕੌਰ ਏ. ਸੀ. ਜੀ. ਐੱਮ ਤਰਨਤਾਰਨ ਵੱਲੋਂ ਅੱਠ ਦੋਸ਼ੀਆਂ ਨੂੰ ਵੱਖ-ਵੱਖ ਧਰਾਵਾਂ ’ਚ 3/3ਸਾਲ ਦੀ ਕੀਤੀ ਗਈ ਸਜ਼ਾ ਨੂੰ ਉਨ੍ਹਾਂ ਵੱਲੋਂ ਪੇਸ਼ ਹੋਏ ਵਕੀਲ ਜੇ. ਐੱਸ. ਢਿੱਲੋਂ ਅਤੇ ਏ. ਪੀ. ਸਿੰਘ ਦੀਆਂ ਦਲੀਲਾਂ ਅਤੇ ਬਹਿਸ ਨਾਲ ਸਹਿਮਤ ਹੁੰਦੇ ਹੋਏ ਸਜ਼ਾ ਨੂੰ ਰੱਦ ਕਰਦੇ ਹੋਏ ਸਾਰਿਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ
ਵਰਣਨਯੋਗ ਹੈ ਕਿ ਇਕ ਪਰਚਾ 143/09 ਧਾਰਾ 452/ 365 /323/324/325/506/ 148 149 ਤਹਿਤ ਆਈ.ਪੀ.ਸੀ ਅਤੇ 25/54/59 ਆਰਮ ਐਕਟ ਦੇ ਅਧੀਨ ਨੇ ਮੁੱਦਈ ਗੁਰਵਿੰਦਰ ਸਿੰਘ ਨੇ ਮੈਦਾਨ ਸਿੰਘ ,ਗੁਰਜੀਤ ਸਿੰਘ, ਹਰਵੰਤ ਸਿੰਘ, ਗੁਰਪਿੰਦਰ ਸਿੰਘ ,ਗੁਰਿੰਦਰ ਸਿੰਘ, ਸੇਵਾ ਸਿੰਘ ,ਗੁਰਚਰਨ ਸਿੰਘ ਅਤੇ ਬਲਵਿੰਦਰ ਸਿੰਘ ਦੇ ਖਿਲਾਫ ਥਾਣਾ ਝਬਾਲ ਵਿਖੇ ਦਰਜ ਕਰਾਇਆ ਸੀ।
ਇਹ ਵੀ ਪੜ੍ਹੋ- ਆਪਣੀ ਹੀ 6 ਸਾਲਾ ਬੱਚੀ ਨਾਲ ਪਿਓ ਨੇ ਕੀਤਾ ਜਬਰ-ਜ਼ਿਨਾਹ, ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ
ਜਿਸ ’ਚ ਉਸਨੇ ਦੋਸ਼ ਲਾਏ ਸਨ ਕਿ ਉਕਤ ਦੋਸ਼ੀਆਂ ਨੇ ਮਿਤੀ 13/10/09 ਨੂੰ ਪਿੰਡ ਕੋਟ ਜਸਮਤ ਵਿਖੇ ਰਾਈਫਲਾਂ, ਪਿਸਤੌਲਾਂ, ਕਿਰਪਾਨਾਂ ਅਤੇ ਡਾਂਗਾਂ ਨਾਲ ਲੈਸ ਹੋਕੇ ਆਏ ਸਨ ਅਤੇ ਸੱਟਾਂ ਮਾਰਨ ਤੋਂ ਬਾਅਦ ਉਹ ਕੁਲਵੰਤ ਕੌਰ ਨੂੰ ਅਗਵਾ ਕਰਕੇ ਲੈ ਗਏ ਸਨ, ਜਿਸ ’ਤੇ ਥਾਣਾ ਝਬਾਲ ਦੀ ਪੁਲਸ ਨੇ ਤਫਤੀਸ਼ ਮੁਕੰਮਲ ਹੋਣ ਦੇ ਬਾਅਦ ਚਲਾਨ ਅਦਾਲਤ ’ਚ ਦਿੱਤਾ ਸੀ, ਹੇਠਲੀ ਅਦਾਲਤ ਨੇ ਮੁੱਦਈ ਪੱਖ ਦੀ ਕਹਾਣੀ ਨੂੰ ਸਹੀ ਮੰਨਦੇ ਹੋਏ ਅੱਠ ਦੋਸ਼ੀਆਂ ਨੂੰ ਵੱਖ-ਵੱਖ ਧਰਾਵਾਂ ਅਧੀਨ ਤਿੰਨ- ਤਿੰਨ ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਦੇ ਫੈਸਲੇ ਦੇ ਖਿਲਾਫ ਮੁੱਖ ਦੋਸ਼ੀ ਮੈਦਾਨ ਸਿੰਘ ਅਤੇ ਉਸਦੇ ਸਾਥੀਆਂ ਨੇ ਆਪਣੇ ਵਕੀਲ ਜੇ.ਐੱਸ. ਢਿੱਲੋਂ ਅਤੇ ਏ. ਪੀ. ਸਿੰਘ ਦੁਆਰਾ ਮਾਣਯੋਗ ਸੈਸ਼ਨ ਕੋਰਟ ਵਿਚ ਅਪੀਲ ਦਾਇਰ ਕੀਤੀ ਕੀਤੀ ਸੀ, ਮਾਣਯੋਗ ਜੱਜ ਏ. ਡੀ. ਦੇ ਤਰਨਤਾਰਨ ਦੀ ਕੋਰਟ ਨੇ ਦੋਸ਼ੀਆਂ ਦੇ ਵਕੀਲ ਵੱਲੋਂ ਕੀਤੀ ਗਈ ਬਹਿਸ ਨਾਲ ਸਹਿਮਤ ਹੁੰਦੇ ਹੋਏ ਹੇਠਲੀ ਅਦਾਲਤ ਦੇ ਫੈਸਲੇ ਨੂੰ ਰੱਦ ਕਰਦੇ ਦੋਸ਼ੀ ਮੈਦਾਨ ਸਿੰਘ ਅਤੇ ਉਸਦੇ ਸਾਥੀਆਂ ਨੂੰ ਕੀਤੀ ਗਈ ਤਿੰਨ-ਤਿੰਨ ਸਾਲ ਦੀ ਸਜ਼ਾ ਨੂੰ ਰੱਦ ਕਰਦੇ ਹੋਏ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਅਦਾਲਤ ਦੇ ਫੈਸਲੇ ’ਤੇ ਦੋਸ਼ੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਵਕੀਲ ਜੇ.ਐੱਸ ਢਿੱਲੋਂ ਅਤੇ ਏ.ਪੀ ਸਿੰਘ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਧੜੱਲੇ ਨਾਲ ਚੱਲ ਰਿਹੈ ਜਿਸਮ ਫਿਰੋਸ਼ੀ ਤੇ ਨਸ਼ੇ ਦਾ ਕਾਲਾ ਧੰਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8