10 ਦਿਨਾਂ ਤੋਂ 200 ਫੁੱਟ ਟਾਵਰ 'ਤੇ ਚੜ੍ਹੇ ਬਜ਼ੁਰਗਾਂ 'ਚੋਂ ਇਕ ਦੀ ਵਿਗੜੀ ਸਿਹਤ, ਅਧਿਕਾਰੀਆਂ ਨੇ ਉਤਾਰਿਆ ਹੇਠਾਂ

Saturday, Mar 25, 2023 - 05:20 PM (IST)

ਪਠਾਨਕੋਟ- ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਬੁਜ਼ਰਗਾਂ ਨੇ ਆਖ਼ਿਰਕਾਰ ਸੰਘਰਸ਼ ਨੂੰ ਵਿਰਾਮ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ 10 ਦਿਨਾਂ ਤੋਂ 200 ਫੁੱਟ ਉੱਚੇ ਟਾਵਰ 'ਤੇ ਚੜ੍ਹੇ ਬਜ਼ੁਰਗਾਂ ਨੇ ਸ਼ੁੱਕਰਵਾਰ ਦੁਪਹਿਰ ਨੂੰ ਆਪਣਾ ਸੰਘਰਸ਼ ਸਮਾਪਤ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ 90 ਸਾਲਾ ਬਜ਼ੁਰਗ ਸਰਮ ਸਿੰਘ ਦੀ ਸਿਹਤ ਅਚਾਨਕ ਵਿਗੜ ਜਾਣ ਅਤੇ ਖ਼ਰਾਬ ਮੌਸਮ ਕਾਰਨ ਦੋਵਾਂ ਬਜ਼ੁਰਗਾਂ ਨੇ ਹੇਠਾਂ ਉਤਰਨ ਦਾ ਮਨ ਬਣਾ ਲਿਆ। ਜਿਸ ਤੋਂ ਬਾਅਦ ਪਿਛਲੇ ਦਸ ਦਿਨਾਂ ਤੋਂ ਟਾਵਰ 'ਤੇ ਚੜ੍ਹੇ ਬਜ਼ੁਰਗ ਸਰਮ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਬੈਰਾਜ ਡੈਮ ਪ੍ਰਸ਼ਾਸਨ ਅਤੇ ਪੁਲਸ ਅਧਿਕਾਰੀਆਂ ਦੀ ਹਾਜ਼ਰੀ 'ਚ ਵੱਡੀ ਕਰੇਨ ਰਾਹੀਂ ਹੇਠਾਂ ਉਤਾਰ ਦਿੱਤਾ ਗਿਆ ਅਤੇ ਸਿੱਧਾ  ਹਸਪਤਾਲ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੇ 11 ਸਾਥੀਆਂ ਦੀ ਅਜਨਾਲਾ ਅਦਾਲਤ 'ਚ ਪੇਸ਼ੀ, 6 ਅਪ੍ਰੈਲ ਤੱਕ ਨਿਆਇਕ ਹਿਰਾਸਤ 'ਚ ਭੇਜਿਆ

ਹਾਲਾਂਕਿ ਦੋਵਾਂ ਦੀ ਸਿਹਤ ਨਾਰਮਲ ਦੱਸੀ ਜਾ ਰਹੀ ਹੈ। ਸੰਘਰਸ਼ ਕਮੇਟੀ ਦੇ ਪ੍ਰਧਾਨ ਦਿਆਲ ਸਿੰਘ, ਕੁਲਵਿੰਦਰ ਸਿੰਘ ਦਿਲਾਵਰ ਸਿੰਘ, ਗੁਰਵਿੰਦਰ ਸਿੰਘ, ਸੁੱਚਾ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਜਦੋਂ ਤੱਕ ਬੈਰਾਜ ਡੈਮ ਪ੍ਰਸ਼ਾਸਨ ਗਲਤ ਤਰੀਕੇ ਨਾਲ ਲੱਗੇ ਲੋਕਾਂ ਨੂੰ ਬਾਹਰ ਨਹੀਂ ਕੱਢਦਾ ਅਤੇ ਉਨ੍ਹਾਂ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਬਣਦਾ ਰੁਜ਼ਗਾਰ ਨਹੀਂ ਦਿੰਦਾ, ਉਦੋਂ ਤੱਕ ਉਹ ਆਪਣਾ ਸੰਘਰਸ਼ ਨੂੰ ਜਾਰੀ ਰੱਖਣਗੇ ਅਤੇ ਮੁੱਖ ਇੰਜੀਨੀਅਰ ਦੇ ਦਫ਼ਤਰ ਦੇ ਬਾਹਰ ਵੀ ਧਰਨਾ ਦੇਣ ਲਈ ਤਿਆਰ ਰਹਿਣਗੇ।

ਇਹ ਵੀ ਪੜ੍ਹੋ- ਅੰਮ੍ਰਿਤਸਰ ਵਿਖੇ 2 ਸਕੀਆਂ ਭੈਣਾਂ ਨੇ ਲਿਆ ਫਾਹਾ, ਸੁਸਾਇਡ ਨੋਟ 'ਚ ਲਿਖੀ ਹੈਰਾਨੀਜਨਕ ਵਜ੍ਹਾ

ਦੂਜੇ ਪਾਸੇ ਡੀਐੱਸਪੀ ਦਿਹਾਤੀ ਧਾਰ ਕਲਾਂ ਰਾਜਿੰਦਰ ਸਿੰਘ ਮਿਨਹਾਸ ਨੇ ਦੱਸਿਆ ਕਿ ਉਨ੍ਹਾਂ ਵੀ ਇਨ੍ਹਾਂ ਪ੍ਰਭਾਵਿਤ ਪਰਿਵਾਰਾਂ ਨਾਲ ਪੂਰੀ ਹਮਦਰਦੀ ਹੈ ਅਤੇ ਉਹ ਇਸ ਸਬੰਧੀ ਢੁੱਕਵੀਂ ਕਾਰਵਾਈ ਲਈ ਬੈਰਾਜ ਡੈਮ ਪ੍ਰਸ਼ਾਸਨ ਨੂੰ ਅਪੀਲ ਕਰਨਗੇ। ਬੈਰਾਜ ਡੈਮ ਦੇ ਐਕਸੀਅਨ ਅਰਵਿੰਦ ਕੁਮਾਰ ਨੇ ਦੱਸਿਆ ਕਿ ਬੈਰਾਜ ਡੈਮ ਪ੍ਰਸ਼ਾਸਨ ਵੱਲੋਂ ਜਾਰੀ ਹੋਏ ਪੱਤਰ ਐਵਰੇਜ ਕਮੇਟੀ ਦੇ ਅਧਿਕਾਰੀਆਂ ਨੂੰ ਦਿੱਤਾ ਗਿਆ ਹੈ, ਜਿਸ 'ਚ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਸੜਕ ਹਾਦਸੇ 'ਚ 4 ਅਧਿਆਪਕਾਂ ਦੀ ਮੌਤ ਦਾ ਮਾਮਲਾ: ਮ੍ਰਿਤਕਾਂ ਦੇ ਵਾਰਸਾਂ ਨੂੰ ਇਕ ਕਰੋੜ ਰੁਪਏ ਤੇ ਨੌਕਰੀ ਦੇਣ ਦੀ ਮੰਗ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News