ਰਾਤ ਪੈਲੇਸ 'ਚੋਂ ਕੰਮ ਕਰਕੇ ਜਾ ਰਹੀ ਲੇਬਰ ਨੂੰ ਪੈ ਗਏ ਲੁਟੇਰੇ
Monday, Nov 18, 2024 - 04:44 PM (IST)
ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਦੇਰ ਰਾਤ ਪੰਡੋਰੀ ਰੋਡ 'ਤੇ ਸਥਿਤ ਇੱਕ ਪੈਲੇਸ 'ਚੋਂ ਕੈਟਰਿੰਗ ਦਾ ਕੰਮ ਕਰਕੇ ਆ ਰਹੇ ਵਿਅਕਤੀ ਨੂੰ ਲੁਟੇਰਿਆਂ ਨੇ ਘੇਰਾ ਪਾ ਲਿਆ । ਇਸ ਦੌਰਾਨ ਲੁਟੇਰੇ ਤੇਜ਼ਧਾਰ ਹਥਿਆਰਾਂ ਤੇ ਪਿਸਤੌਲ ਦੀ ਨੋਕ 'ਤੇ ਥ੍ਰੀ ਵਿਲਰ ਤੇ ਹੋਰ ਸਾਮਾਨ ਲੱਟ ਕੇ ਲੈ ਗਏ। ਲੁਟੇਰਿਆਂ ਨੇ ਲੇਬਰ ਕੋਲੋਂ ਮੋਬਾਇਲ ਫੋਨ ਅਤੇ ਨਗਦੀ ਹੀ ਨਹੀਂ ਸਗੋਂ ਹਲਵਾਈ ਦੇ ਕੰਮ 'ਚ ਪ੍ਰਯੋਗ ਕੀਤਾ ਜਾਣ ਵਾਲਾ ਸਾਰਾ ਸਾਮਾਨ ਅਤੇ ਥ੍ਰੀ ਵਿਲਰ ਵੀ ਲੁੱਟ ਲਿਆ।
ਇਹ ਵੀ ਪੜ੍ਹੋ- ਪਿਆਜ਼ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, 5 ਸਾਲਾਂ ਦੇ ਉੱਚ ਪੱਧਰ ’ਤੇ ਪਹੁੰਚੇ ਰੇਟ
ਜਾਣਕਾਰੀ ਦਿੰਦਿਆਂ ਹਲਵਾਈ ਦੀ ਲੇਬਰ ਦਾ ਕੰਮ ਕਰਦੇ ਰਾਹੁਲ ਨੇ ਦੱਸਿਆ ਕਿ ਉਹ ਰਾਤ ਤਿੰਨ ਵਜੇ ਦੇ ਕਰੀਬ ਪੰਡੋਰੀ ਰੋਡ ਸਥਿਤ ਇੱਕ ਪੈਲੇਸ ਤੋਂ ਕੰਮ ਕਰਕੇ ਕੇ ਥ੍ਰੀ ਵੀਲਰ 'ਤੇ ਵਾਪਸ ਆ ਰਹੇ ਸਨ ਤਾਂ ਕੁੱਲ ਸੱਤ ਜਣੇ ਰਸਤੇ ਪੰਡੋਰੀ ਰੋਡ 'ਤੇ ਆ ਗਏ ਅਤੇ ਸਾਡਾ ਆਟੋ ਰੋਕ ਲਿਆ । ਆਟੋ ਰੁਕਦਿਆਂ ਹੀ ਝਾੜੀਆਂ ਵਿੱਚੋਂ ਤਿੰਨ ਹੋਰ ਨੌਜਵਾਨ ਨਿਕਲੇ ਅਤੇ ਹਥਿਆਰਾਂ ਦੀ ਨੋਕ 'ਤੇ ਉਨ੍ਹਾਂ ਦੇ ਮੋਬਾਇਲ ਅਤੇ ਪੈਸੇ ਖੋ ਲੈ ਗਏ ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਪੁਲ ਤੋਂ ਹੇਠਾਂ ਡਿੱਗੇ ਐਕਟਿਵਾ ਸਵਾਰ ਕੁੜੀ-ਮੁੰਡਾ
ਇਸ ਦੇ ਨਾਲ ਹੀ ਉਨ੍ਹਾਂ ਨੇ ਹਲਵਾਈ ਦੇ ਕੰਮ ਵਿੱਚ ਪ੍ਰਯੋਗ ਹੁੰਦੇ ਖੁੰਚੇ ,ਪੌਣੀਆਂ, ਕੜਾਹੀਆਂ ਅਤੇ ਹੋਰ ਸਾਮਾਨ ਵੀ ਲੁੱਟ ਲਿਆ ਤੇ ਬਾਅਦ ਵਿੱਚ ਜਾਂਦੇ ਜਾਂਦੇ ਉਨ੍ਹਾਂ ਦਾ ਆਟੋ ਵੀ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ। ਉੱਥੇ ਹੀ ਕੈਟਰਰ ਬਿੱਟੂ ਨੇ ਕਿਹਾ ਕਿ ਉਸ ਨੇ ਇਹ ਲੇਬਰ ਬਾਹਰੋਂ ਮੰਗਾਈ ਸੀ ਜਿਨ੍ਹਾਂ ਦੀ ਸਾਰੀ ਕਮਾਈ ਲੁਟੇਰਿਆਂ ਵੱਲੋਂ ਲੁੱਟ ਲਈ ਗਈ ਹੈ। ਇਹ ਮੰਦਭਾਗੀ ਘਟਨਾ ਹੈ ਅਤੇ ਲੁਟੇਰਿਆਂ 'ਤੇ ਜਲਦੀ ਤੋਂ ਜਲਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ-ਪੰਜਾਬ 'ਚ 'ਆਪ' ਸਰਪੰਚ ਦਾ ਗੋਲੀਆਂ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8