ਮੋਬਾਈਲ ਅਤੇ ਨਕਦੀ ਖੋਹ ਕੇ ਭੱਜਣ ਵਾਲਾ ਲੁਟੇਰਾ ਪੁਲਸ ਅੜਿੱਕੇ

12/07/2023 6:31:19 PM

ਬਟਾਲਾ (ਸਾਹਿਲ, ਯੋਗੀ)- ਮੋਬਾਈਕਲ ਅਤੇ ਨਕਦੀ ਖੋਹ ਕੇ ਭੱਜਣ ਵਾਲੇ ਲੁਟੇਰੇ ਨੂੰ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਦਾਨਿਸ਼ ਪੁੱਤਰ ਜਨੂਦੀਨ ਵਾਸੀ ਬੰਡੋਲੀ, ਬੁਲੰਦ ਸ਼ਹਿਰ, ਉੱਤਰ ਪ੍ਰਦੇਸ਼ ਹਾਲ ਵਾਸੀ ਕਿਰਾਏਦਾਰ ਪਿੰਡ ਕਾਲਾ ਬਾਲਾ ਬੀਤੀ 30 ਨਵੰਬਰ ਨੂੰ ਅੰਮ੍ਰਿਤਸਰ ਬਾਈਪਾਸ ਤੋਂ ਪਿੰਕ ਸਿਟੀ ਕਾਲੋਨੀ ਨੂੰ ਜਾ ਰਿਹਾ ਸੀ।

 ਇਹ ਵੀ ਪੜ੍ਹੋ-  ਪਤੀ ਦੇ ਨਾਜਾਇਜ਼ ਸਬੰਧਾਂ ਕਾਰਨ ਉੱਜੜਿਆ ਪਰਿਵਾਰ, ਪਤਨੀ ਨੇ ਲਾਈਵ ਹੋ ਕੇ ਗਲ ਲਾਈ ਮੌਤ

ਜਦੋਂ ਇਹ ਬੀ.ਐੱਚ. ਰਿਜ਼ਾਰਟ ਦੇ ਸਾਹਮਣੇ ਪਹੁੰਚਿਆ ਤਾਂ ਨੌਜਵਾਨ ਰਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਲਾਵੇ ਦੀ ਕੋਠੀ ਬਟਾਲਾ ਨੇ ਇਸ ਕੋਲੋਂ ਟੈਕਨੋ ਕੰਪਨੀ ਦਾ ਮੋਬਾਈਲ ਫੋਨ ਅਤੇ 8000 ਰੁਪਏ ਖੋਹ ਲਏ ਸਨ ਅਤੇ ਫ਼ਰਾਰ ਹੋ ਗਿਆ ਸੀ, ਜਿਸ ’ਤੇ ਰਵਿੰਦਰ ਸਿੰਘ ਨੂੰ ਕਾਬੂ ਕਰਕੇ ਇਸ ਕੋਲੋਂ ਖੋਹ ਕੀਤੇ ਪੈਸਿਆਂ ਵਿਚੋਂ 500 ਰੁਪਏ ਬਰਾਮਦ ਕਰਵਾਏ ਹਨ। ਉਕਤ ਪੁਲਸ ਅਫ਼ਸਰ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਵਿਚ ਫੜੇ ਗਏ ਨੌਜਵਾਨ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-  ਨਵਜੋਤ ਸਿੱਧੂ ਦੇ ਪੁੱਤ ਕਰਨ ਸਿੱਧੂ ਦਾ ਹੋਇਆ ਵਿਆਹ, ਸਿੱਧੂ ਨੇ ਪਾਇਆ ਭੰਗੜਾ, ਵੇਖੋ ਤਸਵੀਰਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News