ਮੰਦਬੁੱਧੀ ਪੁੱਤਰ ਦੀ ਪੈਨਸ਼ਨ ਲੈ ਕੇ ਆ ਰਹੀ ਮਾਂ ਤੋਂ ਨਕਦੀ ਖੋਹ ਕੇ ਲੁਟੇਰੇ ਫ਼ਰਾਰ, ਪੁਲਸ ਪ੍ਰਸ਼ਾਸਨ ਤੋਂ ਕੀਤੀ ਇਨਸਾਫ਼ ਦੀ ਮੰਗ

Thursday, Feb 02, 2023 - 01:13 PM (IST)

ਮੰਦਬੁੱਧੀ ਪੁੱਤਰ ਦੀ ਪੈਨਸ਼ਨ ਲੈ ਕੇ ਆ ਰਹੀ ਮਾਂ ਤੋਂ ਨਕਦੀ ਖੋਹ ਕੇ ਲੁਟੇਰੇ ਫ਼ਰਾਰ, ਪੁਲਸ ਪ੍ਰਸ਼ਾਸਨ ਤੋਂ ਕੀਤੀ ਇਨਸਾਫ਼ ਦੀ ਮੰਗ

ਪੱਟੀ (ਸੌਰਭ)- ਪੰਜਾਬ ਗ੍ਰਾਮੀਣ ਬੈਂਕ ਕਚਿਹਰੀ ਰੋਡ ਪੱਟੀ ਵਿਖੇ ਮੰਦਬੁੱਧੀ ਮੁੰਡੇ ਦੀ ਪੈਨਸ਼ਨ ਖੋਹ ਕੇ ਦੋ ਨੌਜਵਾਨਾਂ ਦੇ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਬੇਟੇ, ਜਿਸ ਦੀ ਮੰਦਬੁੱਧੀ ਦੀ ਪੈਨਸ਼ਨ ਲੱਗੀ ਹੈ, ਨੂੰ ਕੱਢਵਾ ਕੇ ਬੈਂਕ ਕੇ ਉਸ ਦੀ ਦਵਾਈ ਲੈਣ ਲਈ ਜਾ ਰਹੇ ਸੀ। ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰਿਆ ਨੇ ਉਸ ਤੋਂ ਕਰੀਬ 2500 ਰੁਪਏੇ ਖੋਹ ਕੇ ਲਏ ਅਤੇ ਫ਼ਰਾਰ ਹੋ ਗਏ। ਇਸ ਦੌਰਾਨ ਮੋਟਰਸਾਈਕਲ ਸਵਾਰਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ।

ਇਹ ਵੀ ਪੜ੍ਹੋ- 1984 ਦੇ ਫ਼ੌਜੀ ਹਮਲੇ ਸਬੰਧੀ ਯਾਦਗਾਰ ਨੂੰ ਪਲਸਤਰ ਕਰਨ ਦੀਆਂ ਅਫਵਾਹਾਂ 'ਤੇ SGPC ਨੇ ਦਿੱਤਾ ਸਪੱਸ਼ਟੀਕਰਨ

ਔਰਤ ਨੇ ਦੱਸਿਆ ਕਿ ਲੁਟੇਰਿਆਂ ਨੇ ਉਸ ਦੇ ਪਰਸ ਨੂੰ ਖਿੱਚਦਿਆਂ ਉਸ ਨੂੰ ਵੀ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਬਾਂਹ ਟੁੱਟ ਗਈ। ਉਨ੍ਹਾਂ ਇਸ ਸਬੰਧੀ ਪੱਟੀ ਸਿਟੀ ਥਾਣੇ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੀੜਤ ਰਾਜਵਿੰਦਰ ਕੌਰ ਨੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News