ਰੂਪਨਗਰ ਦਾ ਪਰਿਵਾਰ ਤੋਂ ਵਿਛੜਿਆ ਮੰਦਬੁੱਧੀ ਨੌਜਵਾਨ, ਗੁਰਦਾਸਪੁਰ ਦੇ ਢਾਬੇ ਵਾਲੇ ਨੇ ਮਿਲਿਆ ਪਰਿਵਾਰ

01/08/2023 2:30:40 PM

ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਜਿੱਥੇ ਕੁਝ ਮਰੀਆਂ ਜਮੀਰਾਂ ਵਾਲੇ ਲੋਕ ਸ੍ਰਿਸ਼ਟੀ ਤੇ ਰਹਿ ਰਹੇ ਹਨ, ਉਥੇ ਹੀ ਕੁਝ ਲੋਕ ਨੇਕ-ਦਿਲ ਇਮਾਨਦਾਰ ਅਤੇ ਚੰਗੀਆਂ ਜਮੀਰਾਂ ਵਾਲੇ ਹਨ ਤਾਂ ਹੀ ਸ੍ਰਿਸ਼ਟੀ ਬਚੀ ਹੋਈ ਹੈ। ਇਸ ਤਰ੍ਹਾਂ ਦੀ ਹਾਲ ਹੀ 'ਚ ਮਿਸਾਲ ਪੈਦਾ ਕੀਤੀ ਗਈ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਤਲਵੰਡੀ ਰਾਮਾਂ ਦੇ ਫੁੰਮਣ ਢਾਬੇ ਵਾਲੇ ਨੇ ਇਸ ਢਾਬੇ ਮਲਿਕ ਨੇ ਪਰਿਵਾਰ ਤੋਂ ਵਿਛੜਿਆ ਮੰਦਬੁੱਧੀ ਨੌਜਵਾਨ ਨੂੰ ਉਸਦੇ ਪਰਿਵਾਰ ਨਾਲ ਸੋਸ਼ਲ ਮੀਡਿਆ ਦੀ ਮਦਦ ਰਾਹੀਂ ਮਿਲਿਆ ਹੈ। ਉਥੇ ਹੀ ਰੂਪਨਗਰ ਦਾ ਰਹਿਣ ਵਾਲਾ ਪਰਿਵਾਰ ਜਦ ਆਪਣੇ ਬੱਚੇ ਨੂੰ ਲੈਣ ਡੇਰਾ ਬਾਬਾ ਨਾਨਕ ਪਹੁੰਚਿਆ ਤਾਂ ਉਹ ਭਾਵੁਕ ਹੋਏ ਢਾਬੇ ਮਾਲਿਕ ਨੂੰ ਦਿਲੋਂ ਧੰਨਵਾਦ ਕਰਦੇ ਨਜ਼ਰ ਆਏ।

ਇਹ ਵੀ ਪੜ੍ਹੋ- 31 ਕਿਲੋ ਹੈਰੋਇਨ ਸਮੇਤ ਫੌਜੀ ਚੜ੍ਹਿਆ ਫਾਜ਼ਿਲਕਾ ਪੁਲਸ ਹੱਥੇ, ਰਾਤੋਂ ਰਾਤ ਅਮੀਰ ਹੋਣ ਦੇ ਵੇਖਦਾ ਸੀ ਸੁਫ਼ਨੇ

ਉਕਤ ਨੌਜਵਾਨ ਦਾ ਪਰਿਵਾਰ ਅਤੇ ਰਿਸ਼ਤੇਦਾਰ ਜੋ ਅੱਜ ਡੇਰਾ ਬਾਬਾ ਨਾਨਕ ਪਹੁੰਚੇ ਅਤੇ ਜਿਵੇਂ ਹੀ ਪਿਤਾ ਰਾਮਲਾਲ ਨੇ ਜੋ ਆਪਣੇ ਪਰਿਵਾਰ ਸਮੇਤ ਅੱਡਾ ਤਲਵੰਡੀ ਰਾਮਾ ਵਿਖੇ ਫੁੱਮਣ ਢਾਬੇ ਵਾਲੇ ਕੋਲ ਪਹੁੰਚ ਤਾਂ ਆਪਣੇ ਵਿਛੜੇ ਪੁੱਤਰ ਧਰਮ ਪਾਲ ਉਰਫ਼ ਪੰਮੀ ਨੂੰ ਗਲਵੱਕੜੀ 'ਚ ਲਿਆ। ਪਰਿਵਾਰ ਨੇ ਭਾਵੁਕ ਹੁੰਦਿਆਂ ਫੁੱਮਣ ਢਾਬੇ ਵਾਲੇ ਦਾ ਦਿਲੋਂ  ਧੰਨਵਾਦ ਕੀਤਾ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਧਰਮਪਾਲ ਦੇ ਪਿਤਾ ਰਾਮ ਲਾਲ ਨੇ ਦੱਸਿਆ ਕਿ ਉਹ ਜ਼ਿਲ੍ਹਾ ਰੂਪਨਗਰ ਦੇ ਪਿੰਡ ਪਹਾੜਪੁਰ ਸਮਲਾਹ ਦੇ ਰਹਿਣ ਵਾਲੇ ਹਨ। ਉਸ ਦਾ ਪੁੱਤਰ 31 ਦਸੰਬਰ ਨੂੰ ਆਪਣੇ ਪਿੰਡ ਦੀ ਸੰਗਤ ਨਾਲ ਸਰਹਾਲੀ ਸਾਹਿਬ ਵਿਖੇ ਬਰਸੀ ਸਮਾਗਮ ਵਿਚ ਗਿਆ ਸੀ ਤੇ ਉਸ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ 3 ਜਨਵਰੀ ਨੂੰ ਦਰਸ਼ਨ ਕਰਕੇ ਵਾਪਸ ਮੁੜਨਾ ਸੀ ਪਰ ਇਹ ਨੌਜਵਾਨ ਉਥੋਂ ਵਿਛੜ ਗਿਆ। ਉਸ ਨੇ ਦੱਸਿਆ ਕਿ ਸਾਡੇ ਵੱਲੋਂ ਇਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਤੇ ਇਸ ਦੇ ਸਬੰਧ ਵਿਚ ਅੰਮ੍ਰਿਤਸਰ ਦੇ ਪੁਲਸ ਸਟੇਸ਼ਨ 'ਚ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਿਖਵਾਈ ਗਈ ਸੀ। 

ਇਹ ਵੀ ਪੜ੍ਹੋ- ਜ਼ਿਲ੍ਹਾ ਸੁਜਾਨਪੁਰ ਪੁਲਸ ਦੀ ਵੱਡੀ ਕਾਮਯਾਬੀ, 3.16 ਕੁਇੰਟਲ ਭੁੱਕੀ ਤੇ ਇਕ ਟਰੱਕ ਸਮੇਤ 2 ਮੁਲਜ਼ਮ ਕਾਬੂ

ਉਨ੍ਹਾਂ ਨੇ ਦੱਸਿਆ ਕਿ ਅੱਜ ਜਦ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਤਾਂ ਉਹ ਆਪਣੇ ਪੁੱਤਰ ਨੂੰ ਪਰਿਵਾਰ ਸਮੇਤ ਇਥੋਂ ਲੈਣ ਆਏ ਹਨ। ਦੂਜੇ ਪਾਸੇ ਡੇਰਾ ਬਾਬਾ ਨਾਨਕ ਦੇ ਫੁੱਮਣ ਢਾਬੇ ਵਾਲੇ ਨੇ ਦੱਸਿਆ ਕਿ ਬੀਤੇ ਕੱਲ੍ਹ ਜਦ ਉਹ ਆਪਣੇ ਢਾਬੇ ਤੇ ਕੰਮ ਕਰ ਰਿਹਾ ਸੀ ਤਾਂ ਉਸ ਨੂੰ ਅਵਾਰਾ ਘੁੰਮਦਾ ਮੰਦਬੁੱਧੀ ਨੌਜਵਾਨ ਮਿਲਿਆ। ਉਸ ਵੱਲੋਂ ਉਸ ਨੂੰ ਆਵਾਜ਼ ਮਾਰ ਪੁੱਛਿਆ ਗਿਆ ਤਾਂ ਉਹ ਸਿਰਫ਼ ਆਪਣੇ ਪਿੰਡ ਦਾ ਨਾਮ ਦੱਸਦਾ ਸੀ ਪਰ ਉਸ ਨੂੰ ਹੋਰ ਕੁਝ ਵੀ ਪਤਾ ਨਹੀਂ ਸੀ। ਇਸ ਸਬੰਧੀ ਉਸ ਵੱਲੋਂ ਇਸ ਨੌਜਵਾਨ ਦੀ ਪਹਿਚਾਣ ਕਰਨ ਦੀ ਇਕ ਵੀਡੀਓ ਬਣਾ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ। ਉਕਤ ਨੌਜਵਾਨ ਦੇ ਪਰਿਵਾਰ ਜੋ ਰੂਪਨਗਰ ਦਾ ਰਹਿਣ ਵਾਲਾ ਹੈ, ਉਨ੍ਹਾਂ ਦਾ ਫੋਨ ਆਇਆ ਅਤੇ ਉਸ ਤੋਂ ਬਾਅਦ ਅੱਜ ਉਹ ਆਏ ਤਾਂ ਨੌਜਵਾਨ ਨੂੰ ਉਸਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News