ਸ਼ਰੇਆਮ ਵਿਕ ਰਹੇ ਨਸ਼ੇ ਦੇ ਦਰਿਆ ਨੂੰ ਰੋਕਣ ''ਚ ਨਾਕਾਮ ਨਜ਼ਰ ਆ ਰਹੀ ਪੁਲਸ

Friday, Jul 19, 2024 - 02:35 PM (IST)

ਸ਼ਰੇਆਮ ਵਿਕ ਰਹੇ ਨਸ਼ੇ ਦੇ ਦਰਿਆ ਨੂੰ ਰੋਕਣ ''ਚ ਨਾਕਾਮ ਨਜ਼ਰ ਆ ਰਹੀ ਪੁਲਸ

ਕੱਥੂਨੰਗਲ (ਤੱਗੜ)-ਪੁਲਸ ਥਾਣਾ ਕੱਥੂਨੰਗਲ ਅਧੀਨ ਆਉਂਦੇ ਕਸਬਾ ਕੱਥੂਨੰਗਲ ਅਤੇ ਇਸਦੇ ਆਸ ਪਾਸ ਦੇ ਪਿੰਡਾਂ ’ਚ ਇਨੀ ਦਿਨੀਂ ਚਿੱਟੇ ਦਾ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਥਾਣਾ ਕੱਥੂਨੰਗਲ ਦੀ ਪੁਲਸ ਇਲਾਕੇ ਵਿਚ ਵੱਗ ਰਹੇ ਇਸ ਨਸ਼ੇ ਦੇ ਦਰਿਆ ਨੂੰ ਰੋਕਣ ਵਿਚ ਨਾਕਾਮ ਸਾਬਿਤ ਹੋ ਰਹੀ ਹੈ। ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ ਨੂੰ ਠੱਲ੍ਹ ਪਾਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ ਪਰ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਨਸ਼ਾ ਵੇਚਣ ਵਾਲਿਆਂ ਤੋਂ ਪੁਲਸ ਭਲੀ ਭਾਂਤ ਜਾਣੂ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕਰ ਰਹੀ ਜਿਸ ਤੋਂ ਦਾਲ ਵਿਚ ਕੁਝ ਕਾਲਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ- ਨੌਜਵਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਕੀਤੀ ਖੁਦਕੁਸ਼ੀ, ਫੇਸਬੁੱਕ ਪੋਸਟ ਸਾਂਝੀ ਕਰ ਦੱਸਿਆ ਕਾਰਨ

ਚਿੱਟੇ ਦੇ ਆਦੀ ਨੌਜਵਾਨ ਸ਼ਰੇਆਮ ਕੱਥੂਨੰਗਲ ਥਾਣੇ ਦੇ ਨੇੜੇ ਬਿਜਲੀ ਬੋਰਡ ਦੀ ਖਾਲੀ ਪਈ ਇਮਾਰਤ, ਵੀਰਾਨ ਸ਼ੈਲਰ , ਪੁੱਲ ਅਤੇ ਪਿੰਡ ਦੇ ਸ਼ਮਸ਼ਾਨਘਾਟ ’ਚ ਨਸ਼ਾ ਕਰਦੇ ਤੇ ਚਿੱਟੇ ਦੇ ਟੀਕੇ ਲਾਉਂਦੇ ਵੇਖੇ ਜਾ ਸਕਦੇ ਹਨ, ਜਿੱਥੇ ਸਰਿੰਜ਼ਾਂ, ਪੰਨੀਆਂ ਅਤੇ ਮੈਡੀਕਲ ਨਸ਼ੇ ਦੇ ਪੱਤੇ ਆਮ ਖਿਲਰੇ ਪਏ ਮਿਲ ਜਾਂਦੇ ਹਨ । ਪ੍ਰੰਤੂ ਪੁਲਸ ਦੀ ਹਾਲਤ ਤਾਂ ਦੀਵੇ ਥੱਲੇ ਹਨੇਰੇ ਵਾਲੀ ਕਹਾਵਤ ਵਾਲੀ ਬਣੀ ਹੋਈ ਹੈ। ਇਲਾਕੇ ਵਿਚ ਨਸ਼ੇ ਦੇ ਪੈਰ ਪਸਾਰਨ ਨਾਲ ਲੁੱਟਾਂ ਖੋਹਾਂ ਅਤੇ ਚੋਰੀਆਂ ਦੀਆਂ ਵਾਰਦਾਤਾਂ ਵਿਚ ਵੀ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਇਲਾਕੇ ਦੇ ਪਿੰਡਾਂ ਦੇ ਕੁਝ ਆਮ ਲੋਕਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕੇ ਉਨ੍ਹਾਂ ਪਿੰਡਾਂ ਵਿਚ ਕੁਝ ਨੌਜਵਾਨਾਂ ਵਲੋਂ ਚਿੱਟਾ ਵੇਚਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ’ਚ ਮੀਟ, ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਲਈ ਚਲਾਈ ਮੁਹਿੰਮ

ਪੁਲਸ ਸਭ ਕੁਝ ਜਾਣਦੇ ਹੋਏ ਵੀ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕਰਦੀ ਜੇਕਰ ਕਦੇ ਇਨ੍ਹਾਂ ਨੂੰ ਰੰਗੇ ਹੱਥੀ ਕਾਬੂ ਕਰ ਵੀ ਲਿਆ ਜਾਂਦਾ ਹੈ ਤੇ ਬਾਹਰੋਂ ਬਾਹਰ ਲੈ ਦੇ ਕੇ ਮਾਮਲਾ ਰਫਾ ਦਫ਼ਾ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਨਸ਼ਾ ਸਮੱਗਲਰਾਂ ਵਲੋਂ ਬਿਨਾਂ ਕਿਸੇ ਖੌਫ ਦੇ ਆਪਣਾ ਨਸ਼ਾ ਵੇਚਣ ਦਾ ਕੰਮ ਜਾਰੀ ਰੱਖਿਆ ਜਾਂਦਾ ਹੈ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੇ 2 ਨਵੇਂ ਗ੍ਰੰਥੀ ਸਿੰਘਾਂ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਦੀ ਨਸੀਹਤ

ਪੁਲਸ ਦੀ ਮਿਲੀਭੁਗਤ ਨਾਲ ਵਿਕ ਰਿਹੈ ਨਸ਼ਾ : ਦੁਧਾਲਾ

ਇਸ ਨਸ਼ੇ ਦੇ ਮੁੱਦੇ ’ਤੇ ਕਾਮਰੇਡ ਬਲਕਾਰ ਦੁਧਾਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕੇ ਪੁਲਸ ਦੀ ਮਿਲੀ ਭੁਗਤ ਤੋਂ ਬਿਨਾ ਨਸ਼ਾ ਨਹੀਂ ਵਿਕ ਸਕਦਾ। ਇਹ ਨਸ਼ਾ ਪੁਲਸ ਦੀ ਸ਼ੈਅ ਨਾਲ ਵਿਕ ਰਿਹਾ ਹੈ। ਪੁਲਸ ਦੇ ਵਿਚ ਹੀ ਕੁਝ ਕਾਲੀਆਂ ਭੇਡਾਂ ਹਨ ਜੋ ਨਸ਼ਾ ਵਿਕਾ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News