ਅਸਾਮ ਤੋਂ ਆਏ ਯਾਤਰੂਆਂ ਨਾਲ ਲੁੱਟ-ਖੋਹ ਕਰਨ ਵਾਲਾ ਗ੍ਰਿਫ਼ਤਾਰ, ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬਰਾਮਦ

Tuesday, Jul 16, 2024 - 12:11 PM (IST)

ਅਸਾਮ ਤੋਂ ਆਏ ਯਾਤਰੂਆਂ ਨਾਲ ਲੁੱਟ-ਖੋਹ ਕਰਨ ਵਾਲਾ ਗ੍ਰਿਫ਼ਤਾਰ, ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬਰਾਮਦ

ਅੰਮ੍ਰਿਤਸਰ (ਜ.ਬ)-ਅਸਾਮ ਤੋਂ ਆਏ ਯਾਤਰੂਆਂ ਨਾਲ ਲੁੱਟ-ਖੋਹ ਕਰਨ ਦੇ ਮਾਮਲੇ ਵਿਚ ਕਮਿਸ਼ਨਰੇਟ ਪੁਲਸ ਅਧੀਨ ਪੈਂਦੇ ਥਾਣਾ ਬੀ ਡਵੀਜ਼ਨ ਦੀ ਪੁਲਸ ਨੇ ਅਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਜੁਲਾਈ ਨੂੰ ਅਸਾਮ ਤੋਂ ਆਏ ਯਾਤਰੂ ਦਰਸ਼ਨੀ ਡਿਉੜੀ ਤੋਂ ਬਾਅਦ ਆਪਣੇ ਹੋਟਲ ਵੱਲ ਜਾ ਰਹੇ ਸਨ ਤਾਂ ਦੋ ਅਣਪਛਾਤੇ ਵਿਅਕਤੀ ਬਿਨਾਂ ਨੰਬਰ ਪਲੇਟ ਦੇ ਪੈਸ਼ਨ (ਲਾਲ) ਮੋਟਰਸਾਈਕਲ ’ਤੇ ਆਏ ਅਤੇ ਇਕ ਔਰਤ ਦੀ ਸੋਨੇ ਦੀ ਚੇਨ ਅਤੇ 300 ਰੁਪਏ ਪਿਸਤੋਲ ਦੀ ਨੋਕ ’ਤੇ ਖੋਹ ਕੇ ਲੈ ਗਏ।

ਇਹ ਵੀ ਪੜ੍ਹੋ- ਪੰਜਾਬ ਲਈ ਖ਼ਤਰੇ ਦੀ ਘੰਟੀ, ਹੈਰਾਨ ਕਰੇਗੀ ਇਹ ਰਿਪੋਰਟ

ਇਸ ਸਬੰਧੀ ਥਾਣਾ ਬੀ ਡਵੀਜ਼ਨ ਵਿਖੇ ਰਾਜਦੀਪ ਮਹੰਤਨਾ ਪੁੱਤਰ ਤਰੁਣ ਚੰਦਰ ਮਹੰਤਨਾ ਵਾਸੀ ਨੰਬਰ 2 ਆਜ਼ਾਦ ਰੋਡ, ਬਾਈਲੇਨ 2, ਵਾਰਡ ਨੰਬਰ11, ਉੱਤਰੀ ਲਖੀਮਪੁਰ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ, ਜਿਸ ਦੌਰਾਨ ਪੁਲਸ ਨੇ ਮੁਸਤੈਦੀ ਨਾਲ ਕੰਮ ਕਰਦਿਆਂ ਮੁਲਜ਼ਮ ਜਤਿੰਨ ਕੁਮਾਰ ਉਰਫ ਜੈ ਪੁੱਤਰ ਵਿਜੈ ਕੁਮਾਰ ਵਾਸੀ ਸਾਹਮਣੇ ਪੀਰਾ ਦੀ ਜਗ੍ਹਾ, ਮੇਨ ਬਾਜ਼ਾਰ ਰਾਣੀ ਬਾਜ਼ਾਰ, ਸ਼ਰੀਫਪੁਰਾ ਨੂੰ ਗ੍ਰਿਫਤਾਰ ਕਰ ਕੇ ਉਸ ਪਾਸੋਂ ਮੋਟਰਸਾਈਕਲ ਰੰਗ ਲਾਲ ਬਰਾਮਦ ਕੀਤਾ ਗਿਆ ਜੋ ਵਾਰਦਾਤ ਸਮੇਂ ਵਰਤਿਆ ਗਿਆ ਸੀ।

ਇਹ ਵੀ ਪੜ੍ਹੋ-  ਸਕੂਲ ਤੋਂ ਘਰ ਪਰਤਦਿਆਂ ਵਾਪਰਿਆ ਭਿਆਨਕ ਹਾਦਸਾ, 10ਵੀਂ ਜਮਾਤ ਦੇ ਵਿਦਿਆਰਥੀ ਦੀ ਦਰਦਨਾਕ ਮੌਤ

ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਪੁਲਸ ਰਿਮਾਂਡ ’ਤੇ ਲੈ ਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਦੇ ਪਿਛੋਕੜ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਉਸ ਦੇ ਦੂਸਰੇ ਸਾਥੀ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ, ਜਲਦ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ-ਪੰਜਾਬ ਪੁਲਸ ਵੱਲੋਂ ਅੰਤਰਰਾਜੀ ਹਥਿਆਰ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼, ਲਖਬੀਰ ਲੰਡਾ ਦੇ ਦੋ ਕਾਰਕੁੰਨ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News