ਤਿੰਨ ਪਿਸਤੌਲਾਂ ਅਤੇ ਤਿੰਨ ਮੈਗਜ਼ੀਨਾਂ ਸਮੇਤ ਵਿਅਕਤੀ ਕਾਬੂ
Thursday, Oct 31, 2024 - 01:25 PM (IST)
ਗੁਰਦਾਸਪੁਰ (ਹਰਮਨ, ਵਿਨੋਦ)-ਸੀ. ਆਈ. ਏ. ਸਟਾਫ ਅਤੇ ਕਾਹਨੂੰਵਾਨ ਥਾਣੇ ਦੀ ਪੁਲਸ ਨੇ ਹੇਅਰ ਕਟਿੰਗ ਦਾ ਕੰਮ ਕਰਦੇ ਇਕ ਵਿਅਕਤੀ ਨੂੰ ਤਿੰਨ ਪਿਸਤੌਲਾਂ ਅਤੇ ਤਿੰਨ ਮੈਗਜ਼ੀਨਾਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਅਮਲੋਕ ਸਿੰਘ ਨੇ ਦੱਸਿਆ ਇਕ ਤਿਉਹਾਰਾਂ ਦਾ ਦਿਨ ਹੋਣ ਕਰ ਕੇ ਪੁਲਸ ਵੱਲੋਂ ਨਾਕਾਬੰਦੀ ਕਰ ਕੇ ਚੈਕਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਕਪਿਲ ਕੌਸ਼ਲ ਦੀ ਅਗਵਾਈ ਹੇਠ ਕਾਹਨੂੰਵਾਨ ਪੁਲਸ ਨੇ ਪਿੰਡ ਨੈਨੋਕੋਟ ਵਿਖੇ ਨਹਿਰ ਦੇ ਪੁਲ ’ਤੇ ਨਾਕਾਬੰਦੀ ਕੀਤੀ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਦੀਵਾਲੀ ਨੂੰ ਲੈ ਕੇ ਮੌਸਮ 'ਚ ਹੋਈ ਵੱਡੀ ਤਬਦੀਲੀ, ਜਾਣੋ ਇਨ੍ਹਾਂ ਜ਼ਿਲ੍ਹਿਆਂ ਦਾ AQI
ਇਸ ਦੌਰਾਨ ਇਕ ਨੌਜਵਾਨ ਨੇ ਪੁਲਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਤਿੰਨ ਪਿਸਤੌਲ ਅਤੇ ਤਿੰਨ ਮੈਗਜ਼ੀਨ ਬਰਾਮਦ ਹੋਏ, ਜਿਨ੍ਹਾਂ ’ਚੋਂ ਇਕ 30 ਬੋਰ ਅਤੇ 2 ਪਿਸਤੌਲ 32 ਬੋਰ ਦੇ ਸਨ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੀ ਪਛਾਣ ਸਚਿਨ ਭੱਟੀ ਵਾਸੀ ਸਠਿਆਲੀ ਵਜੋਂ ਹੋਈ ਹੈ, ਜੋ ਹੇਅਰ ਕਟਿੰਗ ਦਾ ਕੰਮ ਕਰਦਾ ਹੈ। ਉਸ ਦਾ ਤਿੰਨ ਦਿਨਾਂ ਦਾ ਰਿਮਾਂਡ ਲੈ ਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸਾਈਬਰ ਕ੍ਰਾਇਮ ਦਾ ਸ਼ਿਕਾਰ ਹੋਣ ਵਾਲਿਆਂ ਲਈ ਅਹਿਮ ਖ਼ਬਰ, ਪੁਲਸ ਨੇ ਬਣਾਇਆ ਪਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8