ਦਿਓਰ ਨੇ ਭਰਜਾਈ ਦੇ ਮਾਰਿਆ ਸਿਰ ’ਚ ਦਾਤਰ, ਭਰਾ ਨੂੰ ਮਾਰੀਆਂ ਸੱਟਾਂ, ਗੰਭੀਰ ਜ਼ਖ਼ਮੀ
Saturday, Jan 21, 2023 - 11:36 AM (IST)
ਬਟਾਲਾ (ਸਾਹਿਲ, ਯੋਗੀ, ਅਸ਼ਵਨੀ)- ਪਿੰਡ ਲੋਹਚੱਪ ਵਿਖੇ ਇਕ ਵਿਅਕਤੀ ਵਲੋਂ ਆਪਣੀ ਭਰਜਾਈ ਦੇ ਦਾਤਰ ਮਾਰਨ ਤੇ ਆਪਣੇ ਭਰਾ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰਨ ਦਾ ਸਮਾਚਾਰ ਮਿਲਿਆ ਹੈ।
ਇਹ ਵੀ ਪੜ੍ਹੋ- ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, 6 ਮਹੀਨੇ ਦੇ ਪੁੱਤ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
ਇਸ ਸਬੰਧੀ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਮਨਦੀਪ ਕੌਰ ਪਤਨੀ ਗੁਰਮੁੱਖ ਸਿੰਘ ਵਾਸੀ ਪਿੰਡ ਲੋਹਚੱਪ ਨੇ ਦੱਸਿਆ ਕਿ ਮੇਰੇ ਪਤੀ ਗੁਰਮੁੱਖ ਸਿੰਘ ਦਾ ਮੇਰੇ ਦਿਓਰ ਨਾਲ ਝਗੜਾ ਹੋਇਆ ਸੀ। ਇਸੇ ਝਗੜੇ ਦੌਰਾਨ ਮੇਰੇ ਦਿਓਰ ਨੇ ਜਿਥੇ ਮੇਰੇ ਸਿਰ ਵਿਚ ਦਾਤਰ ਮਾਰ ਕੇ ਮੈਨੂੰ ਜ਼ਖ਼ਮੀ ਕਰ ਦਿੱਤਾ, ਉਥੇ ਮੇਰੇ ਪਤੀ ਦੇ ਵੀ ਸੱਟਾਂ ਮਾਰੀਆਂ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਉਸ ਦੱਸਿਆ ਕਿ ਇਸ ਸਬੰਧੀ ਪੁਲਸ ਚੌਕੀ ਵਡਾਲਾ ਗ੍ਰੰਥੀਆਂ ਵਿਖੇ ਸੂਚਨਾ ਦੇ ਦਿੱਤੀ ਗਈ ਹੈ ਅਤੇ ਪਰਿਵਾਰਕ ਮੈਂਬਰਾਂ ਨੇ ਸਾਨੂੰ ਦੋਵਾਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਭਰਤੀ ਕਰਵਾਇਆ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਲੱਖਾਂ ਦੇ ਸੋਨੇ ਦੀ ਲੁੱਟ, ਦੁਕਾਨਦਾਰ ਨੇ ਚੋਰਾਂ ਨੂੰ ਫੜਨ ਵਾਲਿਆਂ ਲਈ ਕਰ ਦਿੱਤਾ ਵੱਡਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।