ਭਾਰਤੀ ਖੇਤਰ ’ਚ ਦਾਖਲ ਹੋਇਆ ਪਾਕਿਸਤਾਨੀ ਡਰੋਨ ਫਾਇਰਿੰਗ ਬਾਅਦ ਪਰਤਿਆ

Wednesday, Feb 14, 2024 - 11:00 AM (IST)

ਬਟਾਲਾ/ਕਲਾਨੌਰ (ਬੇਰੀ, ਮਨਮੋਹਨ)- ਭਾਰਤ ਪਾਕਿਸਤਾਨ ਅੰਤਰਰਾਸਟਰੀ ਸਰਹੱਦ ’ਤੇ ਬਲਾਕ ਕਲਾਨੌਰ ਅਧੀਨ ਪੈਂਦੀ ਬੀ. ਓ. ਪੀ. ਚੰਦੂ ਵਡਾਲਾ ਪੋਸਟ ਬੀ. ਐੱਨ. 27 ਵਿਖੇ ਦਾਖਲ ਹੋਏ ਪਾਕਿਸਤਾਨੀ ਡਰੋਨ ’ਤੇ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਫਾਇਰਿੰਗ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੁਤਾਬਕ ਰਾਤ 11:34 ਵਜੇ ਭਾਰਤੀ ਸੀਮਾ ਅੰਦਰ ਦਾਖਲ ਹੋਏ ਡਰੋਨ ਨੂੰ ਦੇਖਦਿਆ ਹੋਇਆ ਡਿਊਟੀ ’ਤੇ ਤਾਇਨਾਤ ਮੁਸਤੈਦ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਹਰਕਤ ’ਚ ਆਉਂਦਿਆਂ ਹੀ ਡਰੋਨ ’ਤੇ ਕਰੀਬ 4 ਰਾਊਂਡ ਫਾਇਰ ਕੀਤੇ ਗਏ ਅਤੇ ਪਾਕਿਸਤਾਨ ਵਿਖੇ ਡਰੋਨ ਵਾਪਸ ਹੋ ਗਿਆ। ਇਸ ਘਟਨਾ ਸਬੰਧੀ ਸੂਚਨਾ ਮਿਲਦਿਆਂ ਹੀ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਦੇ ਅਧਿਕਾਰੀ ਅਤੇ ਜਵਾਨ ਤੁਰੰਤ ਪਹੁੰਚ ਗਏ ਸਰਹੱਦੀ ਖੇਤਰ ਅੰਦਰ ਸਾਂਝਾ ਸਰਚ ਅਭਿਆਨ ਅਰੰਭ ਕਰ ਦਿੱਤੀ।


Aarti dhillon

Content Editor

Related News