ਅੰਮ੍ਰਿਤ ਲੈਬ ਦੇ ਮਾਲਕ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ, ਮਰਨ ਲਈ ਮਜ਼ਬੂਰ ਕਰਨ ਵਾਲੇ 3 ਨਾਮਜ਼ਦ

Saturday, Mar 02, 2024 - 12:52 PM (IST)

ਅੰਮ੍ਰਿਤ ਲੈਬ ਦੇ ਮਾਲਕ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ, ਮਰਨ ਲਈ ਮਜ਼ਬੂਰ ਕਰਨ ਵਾਲੇ 3 ਨਾਮਜ਼ਦ

ਅੰਮ੍ਰਿਤਸਰ (ਜ.ਬ)-ਸਥਾਨਕ ਮਸ਼ਹੂਰ ਅੰਮ੍ਰਿਤ ਲੈਬ ਦੇ ਮਾਲਕ ਅੰਮ੍ਰਿਤਪਾਲ ਸਿੰਘ ਨੇ ਆਪਣੀ ਲਾਇਸੈਂਸੀ ਪਿਸਟਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ, ਜਿਸ ਦੀ ਲਾਸ਼ ਉਸ ਦੀ ਆਪਣੀ ਗੱਡੀ ਦੀ ਡਰਾਈਵਰ ਸੀਟ ’ਤੇ ਪਈ ਮਿਲੀ। ਮ੍ਰਿਤਕ ਅੰਮ੍ਰਿਤਪਾਲ ਸਿੰਘ ਦੇ ਮੁੰਡੇ ਦਿਲਅਸ਼ੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੈਬ ਨੇੜੇ ਸਥਿਤ ਇਕ ਮੋਟਰ ਗੈਰਜ਼ ਜਿਸ ਦੇ ਮਾਲਕ ਪ੍ਰਦੀਪ ਗੱਬਰ ਅਤੇ ਉਸ ਦੇ ਦੋ ਕੁੜੀਆਂ ਵੱਲੋਂ ਲੈਬ ਦੇ ਲਾਂਘੇ ਅੱਗੇ ਗੱਡੀਆਂ ਖੜ੍ਹੀਆਂ ਕਰ ਕੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ, ਜਿਨ੍ਹਾਂ ਨਾਲ ਇਸ ਸਬੰਧੀ ਪਹਿਲਾਂ ਵੀ ਕਈ ਵਾਰ ਤੂੰ-ਤੂੰ, ਮੈਂ-ਮੈਂ, ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਬਾਰਿਸ਼ ਨੇ ਬਦਲਿਆ ਮੌਸਮ ਦਾ ਮਿਜਾਜ਼, ਵਧੀ ਠੰਡ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਇਸ ਗੱਲ ਨੂੰ ਲੈ ਕੇ ਉਸ ਦਾ ਪਿਤਾ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਦੱਸਿਆ ਉਸ ਦੇ ਪਿਤਾ ਘਰੋਂ ਕਚਹਿਰੀ ਜਾਣ ਦਾ ਕਹਿ ਕਿ ਨਿਕਲੇ ਸੀ ਪਰ ਕੁਝ ਸਮੇਂ ਬਾਅਦ ਫਾਰਮ ਹਾਊਸ ਨੇੜੇ ਗੱਡੀ ਵਿਚ ਬੈਠ ਕੇ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ। ਥਾਣਾ ਚਾਟੀਵਿੰਡ ਦੀ ਪੁਲਸ ਵਲੋਂ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪ੍ਰਦੀਪ ਗੱਬਰ, ਵਿਸ਼ਾਲ ਅਤੇ ਰਘੂ ਪੁੱਤਰ ਪ੍ਰਦੀਪ ਗੱਬਰ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ : ਤੇਜ਼ ਮੀਂਹ ਨੇ ਫਿਰ ਤੋਂ ਦਿੱਤੀ ਠੰਢ ਨੂੰ ਦਸਤਕ, ਅਗਲੇ 2 ਦਿਨਾਂ ਤੱਕ ਤੇਜ਼ ਹਵਾਵਾਂ ਤੇ ਗੜੇਮਾਰੀ ਪੈਣ ਦੀ ਸੰਭਾਵਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News