ਨਗਰ ਨਿਗਮ ਨੇ 100 ਕੁੱਤਿਆਂ ਦੀ ਕੀਤੀ ਨਸਬੰਦੀ, ਕੰਪਨੀ ਨੂੰ ਦਿੱਤਾ 20 ਹਜ਼ਾਰ ਕੁੱਤਿਆਂ ਦਾ ਠੇਕਾ ਕੀਤਾ ਅਲਾਟ
Tuesday, Aug 22, 2023 - 04:51 PM (IST)

ਅੰਮ੍ਰਿਤਸਰ (ਜ.ਬ)- ਸ਼ਹਿਰ ਦੇ ਅਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਨਗਰ ਨਿਗਮ ਵਲੋਂ ਇਕ ਕੰਪਨੀ ਨੂੰ 20,000 ਕੁੱਤਿਆਂ ਦੀ ਨਸਬੰਦੀ ਕਰਨ ਦਾ ਠੇਕਾ ਅਲਾਟ ਕੀਤਾ ਹੋਇਆ ਹੈ। 10 ਦਿਨਾਂ ਵਿਚ ਨਿਗਮ ਵਲੋਂ 100 ਕੁੱਤਿਆਂ ਦੀ ਨਸਬੰਦੀ ਕੀਤੀ ਹੈ। ਨਿਗਮ ਦੇ ਸਿਹਤ ਅਧਿਕਾਰੀ ਡਾ. ਕਿਰਨ ਕੁਮਾਰ ਨੇ ਦੱਸਿਆ ਕਿ 10 ਦਿਨਾਂ ਵਿਚ 100 ਕੁੱਤਿਆਂ ਨੂੰ ਫੜ ਕੇ ਮੁਦਗਲ ਸੈਂਟਰ ਵਿਚ ਨਸਬੰਦੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਰਾਇਣਗੜ੍ਹ ਛੇਹਰਟਾ ਕੇਂਦਰ ਵਿਚ ਕੁਝ ਕਮੀਆਂ ਹੋਣ ਕਾਰਨ ਇਹ ਕੇਂਦਰ ਅਜੇ ਤੱਕ ਚਾਲੂ ਨਹੀਂ ਹੋ ਸਕਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸੈਂਟਰ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੀ ਇਸ ਧੀ ਨੇ ਅਮਰੀਕਾ 'ਚ ਕੀਤਾ ਨਾਂ ਰੌਸ਼ਨ, ਪਾਇਲਟ ਬਣ ਵਧਾਇਆ ਪੰਜਾਬੀਆਂ ਦਾ ਮਾਣ
ਵੀਰਵਾਰ ਤੋਂ ਦੋਵਾਂ ਕੇਂਦਰਾਂ ਵਿਚ ਆਪ੍ਰੇਸ਼ਨ ਸ਼ੁਰੂ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਫਿਲਹਾਲ ਜਿਸ-ਜਿਸ ਇਲਾਕੇ ਵਿਚ ਆਵਾਰਾ ਕੁੱਤਿਆਂ ਦੀਆਂ ਸ਼ਿਕਾਇਤਾਂ ਆਈਆਂ ਹਨ, ਇਸ ਇਲਾਕੇ ਵਿਚ ਆਵਾਰਾ ਕੁੱਤਿਆਂ ਨੂੰ ਫੜਿਆ ਜਾ ਰਿਹਾ ਹੈ। ਆਵਾਰਾ ਕੁੱਤਿਆਂ ਨੂੰ ਨਸਬੰਦੀ ਆਪ੍ਰੇਸ਼ਨ ਕਰਨ ਅਤੇ ਵੈਕਸੀਨ ਡੋਜ਼ ਦੇ ਕੇ 3 ਦਿਨ ਬਾਅਦ ਉਸੇ ਇਲਾਕੇ ਵਿਚ ਛੱਡਿਆਂ ਜਾਂਦਾ ਹੈ। ਡਾ. ਕਿਰਨ ਕੁਮਾਰ ਨੇ ਦੱਸਿਆ ਕਿ ਵੀਰਵਾਰ ਤੋਂ ਰੋਜ਼ਾਨਾ 35 ਤੋਂ ਵੱਧ ਆਵਾਰਾ ਕੁੱਤਿਆਂ ਨੂੰ ਫੜ ਕੇ ਉਨ੍ਹਾਂ ਦੀ ਨਸਬੰਦੀ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ 2 ਸਾਲਾਂ ਦੇ ਅੰਦਰ-ਅੰਦਰ 20 ਹਜ਼ਾਰ ਕੁੱਤਿਆਂ ਦੀ ਨਸਬੰਦੀ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ- 9ਵੀਂ ਜਮਾਤ ਦੇ ਨਾਬਾਲਗ ਮੁੰਡੇ ਦੀ ਕਰਤੂਤ, 11ਵੀਂ 'ਚ ਪੜ੍ਹਦੀ ਕੁੜੀ ਨਾਲ ਕੀਤੀ ਇਹ ਘਟੀਆ ਹਰਕਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8