ਤੜਕਸਾਰ ਪਏ ਭਾਰੀ ਮੀਂਹ ਕਾਰਨ ਹੈਰੀਟੇਜ ਸਟਰੀਟ ਹੋਈ ਪਾਣੀ-ਪਾਣੀ, ਲੋਕਾਂ ਲਈ ਬਣੀ ਵੱਡੀ ਮੁਸੀਬਤ

Friday, Aug 09, 2024 - 06:38 PM (IST)

ਅੰਮ੍ਰਿਤਸਰ(ਸਰਬਜੀਤ)- ਗੁਰੂ ਨਗਰੀ ਵਿਖੇ ਅੱਜ ਤੜਕਸਾਰ ਪਏ ਭਾਰੀ ਮੀਂਹ ਨਾਲ ਹੈਰੀਟੇਜ ਸਟਰੀਟ ਤੋਂ ਇਲਾਵਾ ਆਲੇ-ਦੁਆਲੇ ਦੀਆਂ ਗਲੀਆਂ, ਬਾਜ਼ਾਰ ਵੀ ਪਾਣੀ ਨਾਲ ਭਰ ਗਏ। ਬਾਰਿਸ਼ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਅਤੇ ਹੈਰੀਟੇਜ ਸਟਰੀਟ 'ਤੇ ਪਾਣੀ ਇਕੱਠਾ ਹੋ ਗਿਆ, ਜਿਸ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣ ਵਾਲੀਆਂ ਸੰਗਤਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਪ੍ਰਸ਼ਾਸਨ ਵੱਲੋਂ ਬਰਸਾਤ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਆਏ ਦਿਨ ਕੀਤੇ ਜਾਣ ਵਾਲੇ ਦਾਵਿਆਂ ਦੀ ਪੋਲ ਖੁੱਲਦੀ ਨਜ਼ਰ ਆਈ। 

ਇਹ ਵੀ ਪੜ੍ਹੋ- ਸਰਪੰਚਾ ਦਾੜ੍ਹੀ ਨਾ ਪੁੱਟਵਾ ਲਈ, ਜਲੂਸ ਕੱਢੂ ਮੈਂ ਤੇਰਾ, ਚੌਕੀ ਇੰਚਾਰਜ ਨੇ ਦਿੱਤੀ ਧਮਕੀ ! ਵੀਡੀਓ ਵਾਇਰਲ

ਇਸ ਮੌਕੇ ਗੁਰੂ ਘਰ ਦੇ ਦਰਸ਼ਨ ਕਰਨ ਆਏ ਕਈ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਗੁਰੂ ਨਗਰੀ ਵਿਖੇ ਬਣਾਈ ਗਈ ਹੈਰੀਟੇਜ ਸਟਰੀਟ 'ਤੇ ਤਾਂ ਕਰੋੜਾਂ ਖਰਚ ਕਰ ਦਿੱਤੇ ਹਨ ਪਰ ਪਾਣੀ ਦੀ ਨਿਕਾਸੀ ਲਈ ਲੱਖਾਂ ਵੀ ਨਹੀਂ ਖਰਚ ਕੀਤੇ ਲੱਗਦੇ ਹਨ। ਉਹਨਾਂ ਕਿਹਾ ਕਿ ਬਰਸਾਤ ਕਾਰਨ ਇਹਨਾਂ ਰਸਤਿਆਂ ਵਿੱਚ ਨਾ ਕੋਈ ਆਟੋ ਅਤੇ ਨਾ ਹੀ ਕੋਈ ਹੋਰ ਸਾਧਨ ਉਹਨਾਂ ਨੂੰ ਇਥੋਂ ਤੱਕ ਲੈ ਕੇ ਆਉਣ ਨੂੰ ਲਈ ਮੰਨ ਰਿਹਾ ਸੀ। ਜਿਸ ਕਰਕੇ ਆਪਣੇ ਬੈਗ ਅਤੇ ਹੋਰ ਭਾਰੀ ਸਮਾਨ ਨੂੰ ਸਿਰ ਤੇ ਰੱਖ ਕੇ ਸ਼ਰਧਾਲੂਆਂ ਨੂੰ ਇਸ ਬਰਸਾਤ ਦੇ ਗੰਦੇ ਪਾਣੀ ਵਿੱਚੋਂ ਨਿਕਲਣ ਲਈ ਮਜ਼ਬੂਰ ਹੋਣਾ ਪਿਆ । ਉਹਨਾਂ ਕਿਹਾ ਕਿ ਬਰਸਾਤ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣ ਸਮੇਂ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਸਨਸਨੀਖੇਜ਼ ਘਟਨਾ, ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਵੱਢੀ ਪਤਨੀ ਤੇ ਬੱਚਾ, ਫਿਰ ਕਰ ਲਿਆ ਆਤਮਦਾਹ

ਜਗਬਾਣੀ ਦੀ ਟੀਮ ਨੇ ਜਦੋਂ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਵਿੱਚ ਜਾ ਕੇ ਦੇਖਿਆ ਤਾਂ ਮਾਨ ਸਿੰਘ ਗੇਟ, ਸ਼ੇਰਾਂ ਵਾਲਾ ਗੇਟ, ਟੈਲੀਫੋਨ ਐਕਸਚੇਂਜ, ਕੱਟੜਾ ਬੱਗੀਆਂ ,ਆਲੂ ਵਾਲਾ ਕਟਰ ,ਹਾਲ ਬਾਜ਼ਾਰ ਅਤੇ ਬਿਜਲੀ ਘਰ ਦੇ ਸਾਹਮਣੇ ਸਪੇਅਰ ਪਾਰਟ ਦੀਆਂ ਦੁਕਾਨਾਂ ਵਿੱਚ ਬਰਸਾਤ ਦਾ ਪਾਣੀ ਚਲੇ ਜਾਣ ਕਾਰਨ ਦੁਕਾਨਦਾਰਾਂ ਦਾ ਕਾਫ਼ੀ ਨੁਕਸਾਨ ਹੋਇਆ। ਇਸ ਤੋਂ ਇਲਾਵਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਸੀਵਰੇਜ ਸਿਸਟਮ ਬੰਦ ਹੋਣ ਕਰਕੇ ਕੁਝ ਪੁਰਾਣੇ ਨੀਵੇਂ ਘਰਾਂ ਦੇ ਅੰਦਰ ਵੀ ਪਾਣੀ ਚਲਾ ਗਿਆ। ਸ਼ਹਿਰ ਦੇ ਲੋਕਾਂ ਦਾ ਕਹਿਣਾ ਸੀ ਕਿ ਨਿਗਮ ਪ੍ਰਸ਼ਾਸਨ ਆਏ ਦਿਨ ਕੋਈ ਨਾ ਕੋਈ ਟੈਕਸ ਅਤੇ ਹੋਰ ਖਰਚੇ ਤਾਂ ਪਾ ਦਿੰਦੇ ਹਨ ਪਰ ਲੋਕਾਂ ਦੀਆਂ ਸੁਵਿਧਾਵਾਂ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਹੈ। ਉਹਨਾਂ ਕਿਹਾ ਜੇਕਰ ਚਾਰ-ਪੰਜ ਘੰਟੇ ਬਰਸਾਤ ਹੋਣ ਨਾਲ ਸ਼ਹਿਰ ਦੀ ਇਹ ਹਾਲਤ ਹੋ ਗਈ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਜ਼ਿਆਦਾ ਦਿਨ ਬਰਸਾਤ ਹੋਈ ਤਾਂ ਸਾਡਾ ਰੱਬ ਹੀ ਰਾਖਾ ਹੋਵੇਗਾ।

ਇਹ ਵੀ ਪੜ੍ਹੋ- ਨਸ਼ੇ ਲਈ ਬਦਨਾਮ ਪਿੰਡ ਡੀਡਾ ਸਾਸੀਆਂ 'ਚ ਨਹਿਰੀ ਵਿਭਾਗ ਦੀ ਵੱਡੀ ਕਾਰਵਾਈ, 71 ਲੋਕਾਂ ਨੂੰ ਘਰ ਖਾਲੀ ਕਰਨ ਦੇ ਨੋਟਿਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News