ਦੀਵਾਲੀ ਨੂੰ ਲੈ ਕੇ ਫ਼ਾਇਰ ਬ੍ਰਿਗੇਡ ਤੰਤਰ ਨਾਲ ਪੂਰੀ ਤਰ੍ਹਾਂ ਮੁਸਤੈਦ, 24 ਘੰਟੇ ਸ਼ਹਿਰਵਾਸੀਆਂ ਦੀ ਸੇਵਾ ਲਈ ਤਾਇਨਾਤ

11/06/2023 10:41:24 AM

ਅੰਮ੍ਰਿਤਸਰ (ਰਮਨ)- ਦੀਵਾਲੀ ਮੌਕੇ ਸ਼ਹਿਰ ਵਿਚ ਫਾਇਰ ਬ੍ਰਿਗੇਡ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਦਿਨ ਸ਼ਹਿਰ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਆਤਿਸ਼ਬਾਜੀ ਕਾਰਨ ਵੱਧ ਹੁੰਦੀਆਂ ਹਨ। ਜਿਸ ਕਾਰਨ ਦੀਵਾਲੀ ਦੀ ਰਾਤ ਫਾਇਰ ਬ੍ਰਿਗੇਡ ਦਾ ਸਮੁੱਚਾ ਸਟਾਫ ਡਿਊਟੀ ’ਤੇ ਰਹਿੰਦਾ ਹੈ। ਪਿਛਲੇ ਸਾਲ ਤਾਂ ਨਿਗਮ ਦੇ ਸਟੋਰ ਡੰਪ ’ਚ ਅੱਗ ਲੱਗ ਗਈ ਸੀ, ਜਿਸ ’ਚ ਲੋਕਾਂ ਦਾ ਅਸਟੇਟ ਵਿਭਾਗ ਵੱਲੋਂ ਜ਼ਬਤ ਕੀਤਾ ਗਿਆ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ। ਉਸ ਸਮੇਂ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਸੀ। ਇਸ ਤੋਂ ਇਲਾਵਾ ਹੋਰ ਥਾਵਾਂ ’ਤੇ ਵੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਸਨ। ਹਰ ਸਾਲ ਦੀਵਾਲੀ ਤੋਂ ਪਹਿਲਾਂ ਨਿਗਮ ਪ੍ਰਸ਼ਾਸਨ ਵੱਲੋਂ ਫਾਇਰ ਬ੍ਰਿਗੇਡ ਦੀ ਘਾਟ ਨੂੰ ਪੂਰਾ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਂਦਾ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਵਾਰ ਨਗਰ ਕੌਂਸਲਾਂ ਵਿਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਨਗਰ ਕੌਂਸਲ ਦੇ ਫਾਇਰ ਬ੍ਰਿਗੇਡ ਨੂੰ ਕਾਫ਼ੀ ਮਦਦ ਮਿਲੇਗੀ।

 ਇਹ ਵੀ ਪੜ੍ਹੋ-  ਪਾਕਿਸਤਾਨ 'ਚ ਕੱਟੜਪੰਥੀ ਮੌਲਵੀਆਂ ਨੇ ਔਰਤਾਂ ਲਈ ਇਹ ਫ਼ਤਵਾ ਕੀਤਾ ਜਾਰੀ

ਦੀਵਾਲੀ ਤੋਂ ਪਹਿਲਾਂ ਫੋਕਲ ਪੁਆਇੰਟ ਇੰਡਸਟਰੀਅਲ ਖ਼ੇਤਰ ਨੂੰ ਇਕ ਫ਼ਾਇਰ ਸਬ ਸਟੇਸ਼ਨ ਮਿਲ ਗਿਆ ਹੈ, ਜਿਸ ਨਾਲ ਇਸ ਦੇ ਨਾਲ ਲੱਗਦੇ ਇਲਾਕਿਆਂ ਨੂੰ ਕਾਫ਼ੀ ਰਾਹਤ ਮਿਲੀ ਹੈ। ਪਹਿਲਾਂ ਜਦੋਂ ਵੀ ਉਕਤ ਇਲਾਕੇ ’ਚ ਅੱਗ ਲੱਗਣ ਦੀ ਕੋਈ ਘਟਨਾ ਵਾਪਰਦੀ ਸੀ ਤਾਂ ਫਾਇਰ ਬ੍ਰਿਗੇਡ ਨੂੰ ਸੂਚਨਾ ਮਿਲਣ ’ਤੇ 20-25 ਮਿੰਟ ਤੱਕ ਗੱਡੀ ਪਹੁੰਚਦੀ ਸੀ, ਉਦੋਂ ਤੱਕ ਉਸ ਜਗ੍ਹਾ ’ਤੇ ਅੱਗ ਕਾਬੂ ਤੋਂ ਬਾਹਰ ਹੋ ਜਾਂਦੀ ਸੀ ਅਤੇ ਉਥੇ ਸਾਰਾ ਸਾਮਾਨ ਸੜ ਕੇ ਸੁਆਹ ਹੋ ਜਾਂਦਾ ਸੀ। ਹੁਣ ਫਾਇਰ ਸਬ-ਸਟੇਸ਼ਨ ਹੋਣ ਨਾਲ ਆਸ-ਪਾਸ ਦੇ ਇਲਾਕਿਆਂ ਨੂੰ ਕਾਫ਼ੀ ਮਦਦ ਮਿਲੇਗੀ ਅਤੇ ਜਦੋਂ ਕਦੇ ਵੀ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਅੱਗ 'ਤੇ ਤੁਰੰਤ ਕਾਬੂ ਪਾਇਆ ਜਾ ਸਕਦਾ ਹੈ।

ਫਾਇਰ ਸਬ ਸਟੇਸ਼ਨ ਦੀ ਹੋਰ ਹੈ ਲੋੜ

ਸ਼ਹਿਰ ਵਿਚ ਜਿਸ ਤਰ੍ਹਾਂ ਆਬਾਦੀ ਦਿਨੋਂ-ਦਿਨ ਵੱਧ ਰਹੀ ਹੈ, ਉਸ ਹਿਸਾਬ ਨਾਲ ਫਾਇਰ ਸਬ ਸਟੇਸ਼ਨਾਂ ਦੀ ਹੋਰ ਲੋੜ ਹੈ। ਵੇਰਕਾ ਵਿਚ ਵੀ ਲੰਮੇ ਸਮੇਂ ਤੋਂ ਫਾਇਰ ਸਬ ਸਟੇਸ਼ਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਮੇਂ ਕੇਵਲ 5 ਫਾਇਰ ਸਬ ਸਟੇਸ਼ਨ ਹਨ। ਨਗਰ ਨਿਗਮ ਫਾਇਰ ਬ੍ਰਿਗੇਡ ਦਾ ਇਹ ਸਿਸਟਮ 10 ਵੱਡੇ ਅਤੇ ਛੋਟੇ ਫਾਇਰ ਟੈਂਡਰ ਹਨ ਉੱਥੇ ਇਕ ਵੱਡੀ ਗੱਡੀ ਜਿਸਦੀ ਸਮਰੱਥਾ 12 ਹਜ਼ਾਰ ਲੀਟਰ ਪਾਣੀ ਦੀ ਸਮਰੱਥਾ ਹੈ, ਇੱਕ ਹਾਈਡ੍ਰੌਲਿਕ ਪਲੇਟਫਾਰਮ ਅਤੇ 4 ਫਾਇਰ ਜਿਪਸੀਆਂ, 2 ਕਿਊ.ਆਰ.ਬੀ. ਵੀ ਹਨ। 75 ਆਊਟਸੋਰਸ ਤੇ ਕੰਮ ਕਰ ਰਹੇ ਫਾਇਰ ਕਰਮਚਾਰੀ ਜਦਕਿ 25 ਰੈਗੂਲਰ ਮੁਲਾਜ਼ਮਾਂ ਵਜੋਂ ਕੰਮ ਕਰ ਰਹੇ ਹਨ। 5 ਫਾਇਰ ਸਬ ਸਟੇਸ਼ਨ ਹਨ। ਇਨ੍ਹਾਂ ਦੇ ਨਾਲ ਹੀ ਢਾਬ ਬਸਤੀ ਰਾਮ ਸੇਵਾ ਸੋਸਾਇਟੀ ਦੀਆਂ ਗੱਡੀਆ ਅਤੇ ਖੰਨਾ ਪੇਪਰ ਮਿੱਲਜ਼, ਏਅਰਫੋਰਸ ਅਤੇ ਏਅਰਪੋਰਟ ਦੀਆਂ ਗੱਡੀਆ ਦੀ ਵੀ ਮਦਦ ਲਈ ਜਾਂਦੀ ਹੈ। ਮਜੀਠਾ, ਅਜਨਾਲਾ ਅਤੇ ਜੰਡਿਆਲਾ ਨਗਰ ਕੌਂਸਲ ਵਿਚ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਹਨ।

 ਇਹ ਵੀ ਪੜ੍ਹੋ- ਸ਼ਰਾਬ ਦੇ ਘੁੱਟ ਪਿੱਛੇ ਭਤੀਜੇ ਨੇ ਗਲ ਘੁੱਟ ਕੇ ਮਾਰਿਆ ਤਾਇਆ, ਘਰ 'ਚ ਪਿਆ ਚੀਕ ਚਿਹਾੜਾ

ਇਸ ਵਾਰ ਦੀਵਾਲੀ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਮਨਾਉਣੀ ਚਾਹੀਦੀ ਹੈ ਜਦਕਿ ਜ਼ਿਆਦਾਤਰ ਲੋਕ ਗਰੀਨ ਦੀਵਾਲੀ ਮਨਾਉਣ ਤਾਂ ਜੋ ਸ਼ਹਿਰ ਦੀ ਹਵਾ ਤਾਜ਼ੀ ਰਹੇ ਅਤੇ ਸ਼ਹਿਰ ਪ੍ਰਦੂਸ਼ਣ ਮੁਕਤ ਰਹੇ। ਨਾਲ ਹੀ ਪਟਾਕੇ ਚਲਾਉਣ ਵਾਲੇ ਲੋਕ ਧਿਆਨ ਨਾਲ ਚਲਾਉਣ ਤਾਂ ਜੋ ਅੱਗ ਲੱਗਣ ਦੀ ਕੋਈ ਘਟਨਾ ਨਾ ਵਾਪਰੇ। ਜਦ ਵੀ ਕਦੇ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ  101, 2557366, 2541111, 2551699, 2527000, 2566212 ’ਤੇ ਸੰਪਰਕ ਕਰੋ। ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਪਟਾਕੇ ਖੁੱਲ੍ਹੀ ਜਗ੍ਹਾ ’ਤੇ ਚਲਾਉਣ ਅਤੇ ਫਸਟ ਏਡ ਕਿੱਟ ਜ਼ਰੂਰ ਰੱਖੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News