ਗੁਰਦਾਸਪੁਰ ਜ਼ਿਲ੍ਹੇ ''ਚ ਕੋਰੋਨਾ ਨੇ ਲਈ 2 ਹੋਰ ਵਿਅਕਤੀਆਂ ਦੀ ਜਾਨ, 6 ਨਵੇਂ ਮਰੀਜ਼ ਆਏ ਸਾਹਮਣੇ

Friday, Oct 30, 2020 - 03:04 AM (IST)

ਗੁਰਦਾਸਪੁਰ ਜ਼ਿਲ੍ਹੇ ''ਚ ਕੋਰੋਨਾ ਨੇ ਲਈ 2 ਹੋਰ ਵਿਅਕਤੀਆਂ ਦੀ ਜਾਨ, 6 ਨਵੇਂ ਮਰੀਜ਼ ਆਏ ਸਾਹਮਣੇ

ਗੁਰਦਾਸਪੁਰ, (ਹਰਮਨ, ਜ. ਬ.)- ਅੱਜ ਜ਼ਿਲਾ ਗੁਰਦਾਸਪੁਰ ’ਚ ਮੁੜ ਕੋਰੋਨਾ ਵਾਇਰਸ ਨੇ 2 ਵਿਅਕਤੀਆਂ ਦੀ ਜਾਨ ਲੈ ਲਈ ਹੈ, ਜਿਸ ਨਾਲ ਜ਼ਿਲੇ ’ਚ ਮਰਨ ਵਾਲਿਆਂ ਦਾ ਅੰਕੜਾ 198 ਤੱਕ ਪਹੁੰਚ ਗਿਆ ਹੈ। ਅੱਜ ਜਿਹੜੇ ਵਿਅਕਤੀਆਂ ਦੀ ਮੌਤ ਹੋਈ ਹੈ, ਉਨ੍ਹਾਂ ’ਚੋਂ ਇਕ ਗੁਰਦਾਸਪੁਰ ਦੇ ਪ੍ਰੇਮ ਨਗਰ ਨਾਲ ਸਬੰਧਤ 80 ਸਾਲ ਦਾ ਬਜ਼ੁਰਗ ਹੈ, 24 ਅਕਤੂਬਰ ਤੋਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਸੀ। ਇਸ ਦੇ ਇਲਾਵਾ ਮਰਨ ਵਾਲੀ ਦੂਸਰੀ ਮਰੀਜ਼ ਪਾਵਰ ਹਾਊਸ ਕਾਲੋਨੀ ਧਾਰੀਵਾਲ ਨਾਲ ਸਬੰਧਤ 70 ਸਾਲ ਦੀ ਬਜ਼ੁਰਗ ਔਰਤ ਹੈ, ਜੋ 16 ਅਕਤੂਬਰ ਤੋਂ ਅੰਮ੍ਰਿਤਸਰ ਵਿਖੇ ਜ਼ੇਰੇ ਇਲਾਜ ਹੈ। ਦੂਜੇ ਪਾਸੇ ਅੱਜ ਜ਼ਿਲੇ ਅੰਦਰ 6 ਹੋਰ ਨਵੇਂ ਵਿਅਕਤੀਆਂ ਦੀ ਕੋਰੋਨਾ ਵਾਇਰਸ ਦੇ ਟੈਸਟ ਦੀ ਰਿਪੋਰਟ ਪਾਜ਼ੇਵਿਟ ਆਈ ਹੈ।

ਸਿਵਲ ਸਰਜਨ ਡਾ. ਵਰਿੰਦਰ ਜਗਤ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ 1,63,106 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ’ਚੋਂ 1,55,608 ਨੈਗੇਟਿਵ ਪਾਏ ਗਏ ਹਨ ਅਤੇ 1448 ਰਿਪੋਰਟਾਂ ਪੈਡਿੰਗ ਹਨ। ਉਨ੍ਹਾਂ ਦੱਸਿਆ ਕਿ ਅੱਜ 6 ਮਰੀਜ਼ ਹੋਰ ਆਉਣ ਨਾਲ ਜ਼ਿਲੇ ’ਚ ਪਾਜ਼ੇਟਿਵ ਪਾਏ ਗਏ ਕੁਲ ਮਰੀਜ਼ਾਂ ਦੀ ਗਿਣਤੀ 6865 ਤੱਕ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ’ਚ 3, ਹੋਰ ਜ਼ਿਲਿਆਂ ’ਚ 54, ਕੇਂਦਰੀ ਜੇਲ ’ਚ 1 ਅਤੇ ਤਿੱਬੜੀ ਹਸਪਤਾਲ ’ਚ 06 ਪੀੜਤ ਦਾਖਲ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਪੀੜਤ 6513 ਵਿਅਕਤੀਆਂ ਨੇ ਫਤਿਹ ਹਾਸਲ ਕਰ ਲਈ ਹੈ, ਇਨ੍ਹਾਂ ’ਚ 6365 ਪੀੜਤ ਠੀਕ ਹੋਏ ਹਨ ਅਤੇ 148 ਪੀੜਤਾਂ ਨੂੰ ਡਿਸਚਾਰਜ ਕਰ ਕੇ ਹੋਮ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 90 ਪੀੜਤਾਂ ਨੂੰ ਲੱਛਣ ਨਾ ਹੋਣ ਕਾਰਣ ਘਰਾਂ ’ਚ ਇਕਾਂਤਵਾਸ ਕੀਤਾ ਗਿਆ ਹੈ। ਜ਼ਿਲੇ ’ਚ ਐਕਟਿਵ ਕੇਸਾਂ ਦੀ ਗਿਣਤੀ 154 ਹਨ ਅਤੇ 198 ਮੌਤਾਂ ਹੋਈਆਂ ਹਨ।


author

Bharat Thapa

Content Editor

Related News