ਕੂੜੇ ਦੀ ਲਿਫਟਿੰਗ ਨੂੰ ਲੈ ਕੇ ਨਿਗਮ ਦੀ ਕਿਰਕਰੀ, ਮੁੱਖ ਮੰਤਰੀ ਮਾਨ ਕੋਲ ਪੁੱਜੀ ਸ਼ਿਕਾਇਤ

Thursday, Sep 28, 2023 - 04:45 PM (IST)

ਕੂੜੇ ਦੀ ਲਿਫਟਿੰਗ ਨੂੰ ਲੈ ਕੇ ਨਿਗਮ ਦੀ ਕਿਰਕਰੀ, ਮੁੱਖ ਮੰਤਰੀ ਮਾਨ ਕੋਲ ਪੁੱਜੀ ਸ਼ਿਕਾਇਤ

ਅੰਮ੍ਰਿਤਸਰ (ਰਮਨ)- ਸ਼ਹਿਰ ਵਿਚ ਡੋਰ-ਟੂ-ਡੋਰ ਕੂੜੇ ਦੀ ਲਿਫਟਿੰਗ ਨੂੰ ਲੈ ਕੇ ਨਿਗਮ ਦੀ ਰੋਜ਼ਾਨਾ ਕਿਰਕਰੀ ਹੋ ਰਹੀ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਸ਼ਿਕਾਇਤ ਵੀ ਪੁੱਜ ਚੁੱਕੀ ਹੈ। ਪਿਛਲੇ ਦਿਨੀਂ ਅੰਮ੍ਰਿਤਸਰ ਦੇ ਹਲਕਾ ਕੇਂਦਰੀ ਤੋਂ ਵਿਧਾਇਕ ਡਾ. ਅਜੇ ਗੁਪਤਾ ਨੇ ਮੁੱਖ ਮੰਤਰੀ ਪੰਜਾਬ ਨੂੰ ਆਪਣੇ ਹਲਕੇ ਅਧੀਨ ਡੋਰ-ਟੂ-ਡੋਰ ਲਿਫਟਿੰਗ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ । ਸ਼ਹਿਰ ’ਚ ਅਸਲੀਅਤ ਇਹ ਹੈ ਕਿ ਦੁਬਈ ਵੇਸਟ ਅਵਰਦਾ ਕੰਪਨੀ ਦੀਆਂ ਗੱਡੀਆਂ ਖਸਤਾ ਹਾਲਤ ਵਿਚ ਹੋ ਚੁੱਕੀਆਂ ਹਨ, ਜੋ ਕਿ ਆਏ ਦਿਨ ਸੜਕਾਂ ਅਤੇ ਬਜ਼ਾਰਾਂ ਦੀਆਂ ਗਲੀਆਂ ਵਿਚ ਖ਼ਰਾਬ ਹੋ ਕੇ ਰੁਕ ਜਾਂਦੀਆਂ ਹਨ, ਜਿਨ੍ਹਾਂ ਨੂੰ ਦੂਜੀਆਂ ਗੱਡੀਆਂ ਲੈ ਕੇ ਲਿਜਾਂਦੀਆਂ ਦਿਖਾਈ ਦਿੰਦੀਆਂ ਹਨ। ਜਦੋਂ ਇਹ ਕੰਪਨੀ ਅੰਮ੍ਰਿਤਸਰ ਵਿਚ ਆਈ ਸੀ ਤਾਂ ਨਿਗਮ ਅਧਿਕਾਰੀਆਂ ਦੇ ਨਾਲ-ਨਾਲ ਲੋਕਾਂ ਨੂੰ ਵੀ ਕਾਫੀ ਆਸ ਸੀ ਕਿ ਸ਼ਹਿਰ ਵਿਚ ਕੂੜੇ-ਕਰਕਟ ਨੂੰ ਲੈ ਕੇ ਕਾਫ਼ੀ ਹਾਲਤ ਸੁਧਰਨਗੇ ਪਰ ਇਸ ਸਮੇਂ ਹਾਲਾਤ ਇਹ ਹਨ ਕਿ ਲੋਕਾਂ ਦੇ ਘਰਾਂ ਵਿਚ ਕੂੜਾ ਚੁੱਕਣ ਦੀ ਸਮੱਸਿਆ ਨੂੰ ਲੈਣ ਤੋਂ ਲੈ ਕੇ ਕੂੜੇ ਦੇ ਡੰਪ ਤੱਕ ਹਾਲਤ ਵਿਗੜੇ ਪਏ ਹਨ।

ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਵਾਇਰਲ ਵੀਡੀਓ ਦੀ ਸੱਚਾਈ ਆਈ ਸਾਹਮਣੇ, ਪਤੀ ਦੀ ਕਰਤੂਤ ਜਾਣ ਕੰਬ ਜਾਵੇਗੀ ਰੂਹ

ਡੰਪ ’ਤੇ ਨਹੀਂ ਹੋ ਰਹੀ ਬਾਇਓਰੇਮੀਡੇਸ਼ਨ

ਭਗਤਾਂਵਾਲਾ ਕੂੜੇ ਦੇ ਡੰਪ ’ਤੇ ਮਸ਼ੀਨਰੀ ਸਫ਼ੈਦ ਹਾਥੀ ਦੀ ਤਰ੍ਹਾਂ ਖੜ੍ਹੀ ਹੈ ਅਤੇ ਉਥੇ ਬਾਇਓਰੇਮੀਡੇਸ਼ਨ ਪੂਰੀ ਤਰ੍ਹਾਂ ਬੰਦ ਪਈ ਹੋਈ ਹੈ। ਪਿਛਲੇ ਦੋ ਸਾਲ ਪਹਿਲਾਂ ਕੰਪਨੀ ਦੇ ਦਿੱਲੀ ਬੈਠੇ ਅਧਿਕਾਰੀ ਨੇ ਮੀਡੀਆ ਨੂੰ ਇਕ ਬਿਆਨ ਦਿੱਤਾ ਸੀ ਕਿ ਡੰਪ ’ਤੇ ਵੇਸਟ-ਟੂ-ਐਨਾਰਜੀ ਪਲਾਟ ਲੱਗੇ, ਜਿਸ ਦੇ ਨਾਲ ਸ਼ਹਿਰ ਵਿਚ ਡੰਪ ’ਤੇ ਕੂੜੇ ਦੀ ਸਮੱਸਿਆ ਖ਼ਤਮ ਹੋਵੇਗੀ ਅਤੇ ਉਸ ਦੇ ਨਾਲ ਸ਼ਹਿਰ ਵਿਚ ਲੋਕਾਂ ਨੂੰ ਕੂੜੇ ਦੀ ਸਮੱਸਿਆਵਾਂ ਤੋਂ ਵੀ ਨਿਜ਼ਾਤ ਮਿਲੇਗੀ ਪਰ ਅੱਜ ਹਕੀਕਤ ਇਹ ਹੈ ਕਿ ਨਾ ਤਾਂ ਉਥੇ ਵੇਸਟ-ਟੂ-ਐਨਾਰਜੀ ਪਲਾਟ ਲੱਗਿਆ ਸਗੋਂ ਇਕ ਹੋਰ ਉਥੇ ਪ੍ਰਾਜੈਕਟ ਲਾਉਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਦੁਬਈ ਵੇਸਟ ਅਵਰਦਾ ਕੰਪਨੀ ਦੇ ਅਧਿਕਾਰੀ ਵਲੋਂ ਹਮੇਸ਼ਾਂ ਹੀ ਨਿਗਮ ਦੇ ਅਧਿਕਾਰੀਆਂ ਅਤੇ ਮੀਡੀਆ ਨੂੰ ਗਲਤ ਬਿਆਨ ਦਿੱਤਾ ਗਿਆ, ਜਿਸ ਨੂੰ ਲੈ ਕੇ ਨਿਗਮ ਪ੍ਰਸ਼ਾਸਨ ਵੀ ਪ੍ਰੇਸ਼ਾਨ ਹੋ ਗਿਆ ਅਤੇ ਉਨ੍ਹਾਂ ਵਲੋਂ ਉਸ ਅਧਿਕਾਰੀ ਨੂੰ ਨਜ਼ਰਅੰਦਾਜ਼ ਕਰ ਕੇ ਦੁਬਈ ਦੀ ਅਵਰਦਾ ਕੰਪਨੀ ਦੇ ਸੀ. ਈ. ਓ. ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਈਮੇਲ ਪਾਈਆਂ ਗਈਆਂ, ਜਿਸ ਦੇ ਨਾਲ ਪਿਛਲੇ ਕੁਝ ਮਹੀਨੇ ਪਹਿਲਾਂ ਗੱਡੀਆਂ ਦੀ ਗਿਣਤੀ ’ਤੇ ਥੋੜ੍ਹਾ ਵਾਧਾ ਤਾਂ ਹੋਇਆ ਪਰ ਇਸ ਵੇਲੇ ਕਈ ਗੱਡੀਆਂ ਖ਼ਰਾਬ ਹਨ ਅਤੇ ਰੋਜ਼ਾਨਾ ਰਿਪੇਅਰ ਨਾ ਹੋਣ ਕਾਰਨ ਖ਼ਰਾਬ ਹੋਣ ਦੀ ਗਿਣਤੀ ਵੱਧਦੀ ਜਾ ਰਹੀ ਹੈ।

ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਅਮਿਤ ਸ਼ਾਹ ਸਾਹਮਣੇ SYL ਸਣੇ ਚੁੱਕੇ ਪੰਜਾਬ ਦੇ ਵੱਡੇ ਮੁੱਦੇ

ਲਿਫਟਿੰਗ ਸਹੀ ਢੰਗ ਨਾਲ ਨਾ ਹੋਣ ਕਾਰਨ ਭੁਗਤਣਾ ਪਵੇਗਾ ਖਮਿਆਜ਼ਾ

ਸ਼ਹਿਰ ਵਿਚ ਕਈ ਇਲਾਕੇ ਇਸ ਵੇਲੇ ਅਜਿਹੇ ਹਨ, ਜਿਨ੍ਹਾਂ ਵਿਚ 3-4 ਦਿਨਾਂ ਤੋਂ ਕੂੜੇ ਦੀ ਡੋਰ-ਟੂ-ਡੋਰ ਲਿਫਟਿੰਗ ਨਹੀਂ ਹੋ ਰਹੀ ਹੈ, ਜਿਸ ਨੂੰ ਲੈ ਕੇ ਸ਼ਿਕਾਇਤਾਂ ਵਿਧਾਇਕਾਂ ਦੇ ਦਫ਼ਤਰਾਂ ਤੋਂ ਲੈ ਕੇ ਨਿਗਮ ਪ੍ਰਸ਼ਾਸਨ ਕੋਲ ਪੁੱਜ ਰਹੀਆਂ ਹਨ ਪਰ ਕੰਪਨੀ ਦੇ ਅਧਿਕਾਰੀਆਂ ’ਤੇ ਕੋਈ ਜੂੰ ਨਹੀਂ ਸਰਕ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਕੰਪਨੀ ਦੇ ਦੋ ਅਧਿਕਾਰੀ ਜਿਨ੍ਹਾਂ ਦੇ ਹੱਥ ਵਿਚ ਸ਼ਹਿਰ ਦੀ ਵਾਂਗਡੋਰ ਸੀ, ਉਹ ਕੰਪਨੀ ਨੂੰ ਛੱਡ ਕੇ ਜਾ ਚੁੱਕੇ ਹਨ ਅਤੇ ਉਨ੍ਹਾਂ ਦੀ ਥਾਂ ’ਤੇ ਜੋ ਦੋ ਨਵੇਂ ਅਧਿਕਾਰੀ ਆਏ ਹਨ ਉਨ੍ਹਾਂ ਕੋਲ ਸ਼ਹਿਰ ਵਿਚ ਕੂੜੇ ਦੇ ਬਣੇ ਹਲਾਤਾਂ ’ਤੇ ਕਾਬੂ ਨਹੀਂ ਪਾਇਆ ਜਾ ਰਿਹਾ ਹੈ, ਜਿਸ ਕਾਰਨ ਅੱਜ ਸ਼ਹਿਰ ਦੇ ਹਾਲਾਤ ਖ਼ਰਾਬ ਹੋ ਚੁੱਕੇ ਹਨ। ਦੱਸਣਯੋਗ ਹੈ ਕਿ ਆਉਣ ਵਾਲੇ ਸਮੇਂ ਵਿਚ ਨਿਗਮ ਚੋਣਾਂ ਹੋਣ ਵਾਲੀਆਂ ਹਨ। ਜੇਕਰ ਸ਼ਹਿਰ ਵਿਚ ਕੂੜੇ ਦੀ ਸਮੱਸਿਆਵਾਂ ਇਸੇ ਤਰ੍ਹਾਂ ਹੀ ਜਾਰੀ ਰਹੀ ਤਾ ਮੌਜੂਦਾ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।

ਨਿਗਮ ਕਮਿਸ਼ਨਰ ਦੀ ਇਸ ਮੁੱਦੇ ’ਤੇ ਕੀ ਰਹੇਗੀ ਰਣਨੀਤੀ 

ਨਵੇਂ ਆਏ ਨਿਗਮ ਕਮਿਸ਼ਨਰ ਆਈ. ਏ. ਐੱਸ. ਰਾਹੁਲ ਦੇ ਅੱਗੇ ਇਸ ਸਮੇਂ ਕੂੜੇ ਦੀ ਮੁੱਖ ਸਮੱਸਿਆਵਾਂ ਬਣੀ ਹੋਈ ਹੈ। ਉਨ੍ਹਾਂ ਕੋਲ ਕੰਪਨੀ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਸ਼ਿਕਾਇਤਾਂ ਵੀ ਪੁੱਜ ਚੁੱਕੀਆ ਹਨ। ਹੁਣ ਦੇਖਣਾ ਹੋਵੇਗਾ ਨਵਨਿਯੁਕਤ ਨਿਗਮ ਕਮਿਸ਼ਨਰ ਇਸ ਮੁੱਦੇ ’ਤੇ ਕਿਸ ਤਰ੍ਹਾਂ ਆਪਣੀ ਪ੍ਰਤੀਕਿਰਿਆ ਅਤੇ ਰਣਨੀਤੀ ਬਣਾਉਦੇ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News