ਲੁੱਟ ਦੀ ਨੀਯਤ ਨਾਲ ਘਰ ’ਚ ਦਾਖ਼ਲ ਹੋ ਕੇ ਅੰਮ੍ਰਿਤਧਾਰੀ ਸਿੰਘ ਦੇ ਕੇਸਾਂ ਦੀ ਕੀਤੀ ਬੇਅਦਬੀ
Tuesday, Mar 07, 2023 - 01:00 PM (IST)
ਨੌਸ਼ਿਹਰਾ ਪੰਨੂਆਂ (ਜ.ਬ)- ਪਿੰਡ ਚੌਧਰੀ ਵਾਲਾ ਦੇ ਵਸਨੀਕ ਕੁਲਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਨੂੰਹ ਪਿੰਕੀ ਪਤਨੀ ਗੁਰਪਾਲ ਸਿੰਘ ਨੇ ਆਪਣੇ ਭਰਾਵਾਂ ਨਾਲ ਹਮਸਲਾਹ ਹੋ ਕੇ ਉਸ ਦੇ ਘਰ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ। ਇਸ ਤੋਂ ਇਲਾਵਾ ਘਰ ਦਾ ਸਾਰਾ ਸਾਮਾਨ ਖ਼ਿਲਾਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਜੋ ਕੇ ਬਤੌਰ ਡਿਪੂ ਹੋਲਡਰ ਲੋਕਾਂ ਦੀ ਸੇਵਾ ਕਰ ਰਿਹਾ ਹੈ, ਦੀ ਨੂੰਹ ਪਿੰਕੀ ਅਤੇ ਉਸ ਦੇ ਭਰਾ ਸਰਵਨ ਸਿੰਘ ਪੁੱਤਰ ਜੱਗਾ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਜੱਗਾ ਸਿੰਘ ਅਤੇ ਇਕ ਹੋਰ ਅਣਪਛਾਤੇ ਨੂੰ ਲਿਆ ਕੇ ਉਸ ਦੇ ਘਰ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ।
ਇਹ ਵੀ ਪੜ੍ਹੋ- ਅੰਮ੍ਰਿਤਸਰ ਵਿਖੇ ਹਸਪਤਾਲ ਦੀ ਲਿਫ਼ਟ 'ਚ ਭਿੜੇ ਦੋ ਨੌਜਵਾਨ, ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ ਇਕ ਦੀ ਮੌਤ
ਇਹ ਕਿ ਉਸ ਦਾ ਪੁੱਤਰ ਗੁਰਪਾਲ ਸਿੰਘ ਬਤੌਰ ਕੀਰਤਨੀਆਂ ਸਿੰਘ ਬਰੇਲੀ ਵਿਖੇ ਕੁਝ ਸਮੇਂ ਤੋਂ ਰਹਿ ਰਿਹਾ ਹੈ ਅਤੇ ਉਸ ਦੀ ਨੂੰਹ ਪਿੰਕੀ ਆਪਣੇ ਪੇਕੇ ਪਿੰਡ ਖੱਬੇ ਡੋਗਰਾਂ ਵਿਖੇ ਰਹਿ ਰਹੀ ਹੈ ਨੇ ਕੱਲ ਆਪਣੇ ਭਰਾਵਾਂ ਨਾਲ ਉਕਤ ਘਟਨਾ ਨੂੰ ਅੰਜਾਮ ਦਿੱਤਾ। ਘਟਨਾ ਸਬੰਧੀ ਪੁਲਸ ਚੌਕੀ ਨੌਸ਼ਿਹਰਾ ਪੰਨੂਆਂ ਵਿਖੇ ਸਰਪੰਚ ਹਰਪਾਲ ਸਿੰਘ ਨੂੰ ਨਾਲ ਲੈ ਕੇ ਦਰਖਾਸਤ ਦੇ ਦਿੱਤੀ ਗਈ ਹੈ ਅਤੇ ਇਕ ਦਿਨ ਬੀਤਣ ’ਤੇ ਵੀ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪੀੜਤ ਨੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ।
ਕੀ ਕਹਿੰਦੇ ਹਨ ਦੂਸਰੀ ਧਿਰ ਦੇ ਮੈਂਬਰ
ਇਸ ਸਬੰਧੀ ਜਦੋਂ ਦੂਸਰੀ ਧਿਰ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਦੇ ਦੋਨੋਂ ਹੀ ਨੰਬਰ ਬੰਦ ਆ ਰਹੇ ਸਨ ਪਰ ਵੇਖਣਾ ਇਹ ਹੋਵੇਗਾ ਕਿ ਘਰ ਆ ਕੇ ਕੁੱਟਮਾਰ ਅਤੇ ਕੇਸਾਂ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਪੁਲਸ ਕਾਰਵਾਈ ਕੀ ਕਰਦੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਖ਼ਾਲਿਸਤਾਨ ਦੇ ਹੱਕ 'ਚ ਨਾਅਰੇਬਾਜ਼ੀ, ਅੱਤਵਾਦੀ ਪੰਨੂ ਨੇ ਮੁੜ ਦਿੱਤੀ ਗਿੱਦੜ-ਭਬਕੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।