ਸੰਤੁਲਨ ਵਿਗੜਨ ਨਾਲ ਦਰਖ਼ਤ 'ਚ ਟਕਰਾਈ ਕਾਰ, ਚਾਲਕ ਦੀ ਮੌਤ

Friday, Oct 27, 2023 - 06:14 PM (IST)

ਸੰਤੁਲਨ ਵਿਗੜਨ ਨਾਲ ਦਰਖ਼ਤ 'ਚ ਟਕਰਾਈ ਕਾਰ, ਚਾਲਕ ਦੀ ਮੌਤ

ਗੁਰਦਾਸਪੁਰ (ਹਰਮਨ)- ਸ੍ਰੀ ਹਰਗੋਬਿੰਦਪੁਰ-ਗੁਰਦਾਸਪੁਰ ਰੋਡ ਤੇ ਪਿੰਡ ਤਿੱਬੜ ਦੇ ਨਜ਼ਦੀਕ ਅੱਜ ਦੁਪਿਹਰ 1 ਵਜੇ ਦੇ ਕਰੀਬ ਇਕ ਕਾਰ ਦੇ ਦਰਖ਼ਤ ਨਾਲ ਟਕਰਾਉਣ ਨਾਲ ਕਾਰ ਚਾਲਕ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਆਲਟੋ ਕਾਰ ਗੁਰਦਾਸਪੁਰ ਸਾਈਡ ਤੋਂ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਪਿੰਡ ਕੋਟ ਟੋਡਰ ਮੱਲ ਨੂੰ ਜਾ ਰਹੀ ਸੀ ਕਿ ਪਿੰਡ ਤਿੱਬੜ ਤੋਂ ਕੁਝ ਦੂਰੀ 'ਤੇ ਕਾਰ ਚਾਲਕ ਅਚਾਨਕ ਆਪਣੀ ਕਾਰ ਤੋਂ ਸੰਤੁਲਨ ਗਵਾ ਬੈਠਾ ਤੇ ਉਸਦੀ ਕਾਰ ਪਹਿਲਾਂ ਸੜਕ ਕਿਨਾਰੇ ਬਣੀ ਪੁਲੀ ਨਾਲ ਟਕਰਾਈ ਅਤੇ ਫਿਰ ਇੱਕ ਦਰਖਤ ਨਾਲ ਜਾ ਵੱਜੀ। ਜਿਸ ਕਾਰਨ ਚਾਲਕ ਦੀ ਮੌਕੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਨਸ਼ਾ ਸਮੱਗਲਰਾਂ ਖ਼ਿਲਾਫ਼ ਸਖ਼ਤ ਕਾਰਵਾਈ, 6 ਕਰੋੜ ਤੋਂ ਵਧੇਰੇ ਦੀ ਜਾਇਦਾਦ ਫਰੀਜ਼

ਮ੍ਰਿਤਕ ਦੀ ਪਛਾਣ ਬਖਸ਼ੀਸ਼ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਕੋਟ ਟੋਡਰ ਮੱਲ ਉਮਰ 52 ਸਾਲ ਵਜੋਂ ਹੋਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਇਕ ਨਿਜੀ ਸਕੂਲ ਡਰਾਈਵਰ ਸੀ। ਤਿੱਬੜ ਥਾਣੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਕਤ ਵਿਅਕਤੀ ਦੀ ਕਾਰ ਚਲਾਉਂਦੇ ਸਮੇਂ ਅਚਾਨਕ ਸਿਹਤ ਖ਼ਰਾਬ ਹੋ ਗਈ ਜਾਂ ਫਿਰ ਉਸਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਕਾਰ ਪਹਿਲਾਂ ਸੜਕ ਕਿਨਾਰੇ ਪੁਲੀ ਨਾਲ ਵੱਜੀ ਅਤੇ ਫਿਰ ਕਿਨਾਰੇ ਦੇ ਦਰਖ਼ਤ ਨਾਲ ਜਾ ਟਕਰਾਈ। ਫਿਲਹਾਲ ਇਸ ਘਟਨਾ ਦੀ ਜਾਂਚ ਪੁਲਸ ਵੱਲੋਂ ਕੀਤੀ ਜਾ ਰਹੀ ਹੈ ਅਤੇ ਸਾਰੀ ਸਚਾਈ ਬਾਅਦ ਵਿਚ ਸਾਹਮਣੇ ਆਵੇਗੀ।

ਇਹ ਵੀ ਪੜ੍ਹੋ- ਗੁਰੂ ਨਗਰੀ ਅੰਮ੍ਰਿਤਸਰ 'ਚ ਵੱਡੀ ਵਾਰਦਾਤ, 17 ਸਾਲਾ ਮੁੰਡੇ ਦਾ ਬੇਰਹਿਮੀ ਨਾਲ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News