ਸਰਹੱਦੀ ਖ਼ੇਤਰ ਅੰਦਰ ਨਹੀਂ ਰੁੱਕ ਰਿਹਾ ਨਾਜਾਇਜ਼ ਸ਼ਰਾਬ ਵੇਚਣ ਦਾ ਮਾੜਾ-ਧੰਦਾ

02/21/2023 4:39:46 PM

ਬਹਿਰਾਮਪੁਰ (ਗੋਰਾਇਆ)- ਭਾਵੇਂ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬੜੀ ਸਖ਼ਤੀ ਨਾਲ ਨਸ਼ੇ ਵੇਚਣ ਵਾਲੇ ਸਮੱਗਲਰਾਂ ਖ਼ਿਲਾਫ਼ ਆਪਣੀ ਮੁਹਿੰਮ ਚਲਾਈ ਹੋਈ ਹੈ ਪਰ ਫਿਰ ਵੀ ਸਰਹੱਦੀ ਖੇਤਰ ਦੇ ਥਾਣਾ ਬਹਿਰਾਮਪੁਰ ਦੇ ਇਲਾਕੇ ਅੰਦਰ ਇਹ ਧੰਦਾ ਧੜੱਲੇ ਨਾਲ ਚੱਲ ਰਿਹਾ। ਇਸ ਨੂੰ ਰੋਕਣ ਵਿਚ ਬਹਿਰਾਮਪੁਰ ਪੁਲਸ ਵੱਲੋਂ ਕਈ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ, ਪਰ ਇਹ ਵਾਅਦੇ ਸ਼ਾਮ ਹੁੰਦਿਆ ਸਾਰ ਹੀ ਠੁੱਸ ਨਜ਼ਰ ਆਉਦੇ ਹਨ। ਇਲਾਕੇ ਦੇ ਅੱਧੀ ਦਰਜਨ ਪਿੰਡਾਂ ਵਿਚ ਸ਼ਰੇਆਮ ਨਾਜਾਇਜ਼ ਸ਼ਰਾਬ ਦੀ ਵਿਕਰੀ ਪੂਰੇ ਧੜੱਲੇ ਨਾਲ ਹੋ ਰਹੀ ਹੈ ।

ਇਹ ਵੀ ਪੜ੍ਹੋ- ਜਲੰਧਰ ਨੈਸ਼ਨਲ ਹਾਈਵੇ ਤੋਂ ਆਉਣ-ਜਾਣ ਵਾਲੇ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ ਹੋ ਸਕਦੀ ਹੈ ਵੱਡੀ ਪਰੇਸ਼ਾਨੀ

ਕੀ ਕਹਿੰਦੇ ਨੇ ਇਲਾਕਾ ਵਾਸੀ

ਇਸ ਸਬੰਧੀ ਜਦ ਇਲਾਕੇ ਦੇ ਕੁੱਝ ਮੋਹਤਬਰਾਂ ਵਿਅਕਤੀਆਂ ਅਤੇ ਸਮਾਜ ਸੇਵਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਨਾਜਾਇਜ ਸ਼ਰਾਬ ਦੀ ਸਪਲਾਈ ਆਮ ਤੌਰ ਅੱਧੀ ਦਰਜਨ ਪਿੰਡਾ ਵਿਚ ਧੜੱਲੇ ਨਾਲ ਕੀਤੀ ਜਾਂਦੀ ਹੈ । ਜਦੋਂ ਕਿ ਹਨੇਰੇ ਦੇ ਨਾਲ-ਨਾਲ ਇਹ ਸ਼ਰਾਬ ਦਿਨ-ਦਿਹਾੜੇ ਸਕੂਟਰ, ਮੋਟਰਸਾਈਕਲਾਂ ਉੱਪਰ ਸਪਲਾਈ ਹੁੰਦੀ ਹੈ । ਇਹ ਸ਼ਰਾਬ 30-40 ਰੁਪਏ ਵਿਚ ਪੈਗ ਸਿਸਟਮ ਨਾਲ ਆਮ ਮਿਲ ਜਾਂਦੀ ਹੈ । ਜਦਕਿ ਠੇਕੇ ਦੀ ਸ਼ਰਾਬ ਮਹਿੰਗੀ ਹੋਣ ਕਾਰਨ ਲੋਕਾਂ ਇਸ ਸਸਤੀ ਸ਼ਰਾਬ ਨੂੰ ਜ਼ਿਆਦਾ ਪੀਂਦੇ ਹਨ।

ਇਹ ਵੀ ਪੜ੍ਹੋ- ਆਸਟਰੇਲੀਆ ਤੋਂ ਮੁੜ ਆਈ ਦੁਖਦਾਈ ਖ਼ਬਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ

ਇਲਾਕਾ ਵਾਸੀਆ ਦੇ ਮੁਤਾਬਕ ਕੁੱਝ ਪਿੰਡਾਂ ਵਿਚ ਔਰਤਾਂ ਵੀ ਇਸ ਧੰਦੇ ਵਿਚ ਪੂਰਾ ਸਾਥ ਦਿੰਦੀਆਂ ਹਨ। ਇਸ ਤੋਂ ਇਲਾਵਾ ਥਾਂ-ਥਾਂ ਨਾਜਾਇਜ਼ ਅਹਾਤੇ ਵੀ ਇਸ ਧੰਦੇ ਵਿਚ ਸਹਾਇਕ ਹਨ, ਜਿਸ ਕਾਰਨ ਇਹ ਧੰਦਾ ਧੜੱਲੇ ਨਾਲ ਚੱਲ ਰਿਹਾ ਹੈ । ਸਮੂਹ ਇਲਾਕਾ ਵਾਸੀਆਂ ਨੇ ਦੱਸਿਆ ਕਿ ਥਾਣਾ ਬਹਿਰਾਮਪੁਰ ਵਿਚ ਕੁੱਝ ਲੰਮੇ ਸਮੇਂ ਤੋਂ ਡਿਊਟੀਆਂ ਨਿਭਾਅ ਰਹੇ ਕਰਮਚਾਰੀਆਂ ਵੱਲੋਂ ਛਾਪੇਮਾਰੀ ਤੋਂ ਪਹਿਲਾਂ ਹੀ ਉਨ੍ਹਾਂ ਲੋਕਾਂ ਨੂੰ ਜਾਣੂ ਕਰਵਾ ਦਿੱਤਾ ਜਾਂਦਾ ਹੈ ਜਿਸ ਕਾਰਨ ਇਸ ਧੰਦੇ ਨੂੰ ਰੋਕਣ ਵਿਚ ਵੀ ਪੂਰੀ ਸਫ਼ਲਤਾ ਨਹੀਂ ਮਿਲਦੀ ਹੈ ।

ਕੀ ਕਹਿੰਦੇ ਨੇ ਥਾਣਾ ਮੁੱਖੀ ਬਹਿਰਾਮਪੁਰ

ਇਸ ਸਬੰਧੀ ਜਦ ਥਾਣਾ ਮੁੱਖੀ ਬਹਿਰਾਮਪੁਰ ਇੰਸ.ਕੁਲਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਲਾਕੇ ਅੰਦਰ ਪੂਰੀ ਸਖ਼ਤੀ ਨਾਲ ਇਸ ਧੰਦੇ ਖ਼ਿਲਾਫ਼ ਕਦਮ ਚੁੱਕੇ ਜਾ ਰਹੇ ਹਨ। ਜਿਸ ਨੂੰ ਰੁਕਣ ਲਈ ਸਮੇਂ-ਸਮੇਂ ਨਾਲ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਕਿ ਇਸ ਧੰਦੇ ਨੂੰ ਨੱਥ ਪਾਈ ਜਾ ਸਕੇ।

ਇਹ ਵੀ ਪੜ੍ਹੋ- ਅਜਨਾਲਾ ’ਚ ਸ਼ਰਮਸ਼ਾਰ ਹੋਈ ਇਨਸਾਨਿਅਤ, ਬੱਚੇ ਦੇ ਭਰੂਣ ਨੂੰ ਨੋਚ ਰਹੇ ਸੀ ਕੁੱਤੇ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ


Shivani Bassan

Content Editor

Related News