ਬੱਸ ਨੇ ਸਕੂਟਰੀ ਸਵਾਰ ਬਜ਼ੁਰਗ ਨੂੰ ਲਿਆ ਲਪੇਟ ’ਚ, ਮੌਤ
Sunday, Nov 18, 2018 - 12:41 AM (IST)

ਬਟਾਲਾ, (ਸਾਹਿਲ)- ਅੱਜ ਬਟਾਲਾ ਤੋਂ ਗੁਰਦਾਸਪੁਰ ਰੋਡ ’ਤੇ ਬੱਸ ਦੀ ਲਪੇਟ ਵਿਚ ਆਉਣ ਨਾਲ ਸਕੂਟਰੀ ਸਵਾਰ ਬਜ਼ੁਰਗ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਘੁੰਮਣ ਕਲਾਂ ਜੋ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਖੋਖਰ ਫੌਜੀਆਂ ਜਾ ਰਿਹਾ ਸੀ ਕਿ ਬਟਾਲਾ ਤੋਂ ਗੁਰਦਾਸਪੁਰ ਜਾ ਰਹੀ ਇਕ ਤੇਜ ਰਫਤਾਰ ਬੱਸ ਨੇ ਉਸਨੂੰ ਆਪਣੀ ਲਪੇਟ ਵਿਚ ਲੈ ਲਿਆ। ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਤੁਰੰਤ 108 ਨੰ ਐਬੂਲੈਂਸ ਕਰਮਚਾਰੀਆਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ। ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸੰਬੰਧੀ ਚੌਂਕੀ ਦਿਆਲਗਡ਼੍ਹ ਦੀ ਪੁਲਸ ਦੇ ਏ. ਐੱਸ. ਆਈ. ਬਲਦੇਵ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਆਰੰਭ ਕੀਤੀ।