ਪੁਰਾਤਣ ਸ਼ਿਵ ਮੰਦਰ ਕਲਾਨੌਰ ''ਚ ਮਹਾਸ਼ਿਵਰਾਤਰੀ ਨੂੰ ਲੈ ਕੇ ਸੰਗਤਾਂ ਦੀ ਆਮਦ ਸ਼ੁਰੂ

Thursday, Feb 16, 2023 - 02:46 PM (IST)

ਪੁਰਾਤਣ ਸ਼ਿਵ ਮੰਦਰ ਕਲਾਨੌਰ ''ਚ ਮਹਾਸ਼ਿਵਰਾਤਰੀ ਨੂੰ ਲੈ ਕੇ ਸੰਗਤਾਂ ਦੀ ਆਮਦ ਸ਼ੁਰੂ

ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਪੂਰੇ ਭਾਰਤ 'ਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਤਹਿਤ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਪ੍ਰਾਚੀਨ ਸ਼ਿਵ ਮੰਦਰ 'ਚ ਵੀ ਮਹਾਸ਼ਿਵਰਾਤਰੀ ਦਾ ਤਿਉਹਾਰ ਪੂਰੀ ਸ਼ਰਧਾ ਅਤੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਖ਼ਾਸ ਗੱਲ ਇਹ ਹੈ ਕਿ ਇਸ ਪਵਿੱਤਰ ਦਿਹਾੜੇ ਨੂੰ ਲੈ ਕੇ ਸੰਗਤਾਂ ਦੀ ਆਮਦ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਅਤੇ ਸ਼ਿਵਰਾਤਰੀ ਦੇ ਦਿਨ ਤੋਂ ਬਾਅਦ ਵੀ ਕੁਝ ਦਿਨ ਧਾਰਮਿਕ ਮੇਲਾ ਚਲਦਾ ਹੈ । ਕਲਾਨੌਰ 'ਚ ਬੀਤੇ ਕਈ ਸਾਲਾਂ ਤੋਂ ਅੰਮ੍ਰਿਤਸਰ ਤੋਂ ਇਕ ਜਥੇ ਦੇ ਰੂਪ 'ਚ ਸ਼ਰਧਾਲੂ ਹਰ ਸਾਲ ਸ਼ਿਵਰਾਤਰੀ ਤੋਂ ਪਹਿਲਾ ਆਸਥਾ ਵਜੋਂ ਭੋਲੇ ਬਾਬਾ ਦੇ ਸ਼ਗਨ ਲੈਕੇ ਆਉਂਦੇ ਹਨ। 

ਇਹ ਵੀ ਪੜ੍ਹੋ- ਗੁਰਦਾਸਪੁਰ ਦੇ ਪਿੰਡ ਅਲੂਣਾ ਦੇ ਹਰਦਮਨ ਸਿੰਘ ਦੀ ਕੈਨੇਡਾ 'ਚ ਦਿਲ ਦੇ ਦੌਰੇ ਕਰਕੇ ਹੋਈ ਮੌਤ

ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਪ੍ਰਾਚੀਨ ਸ਼ਿਵ ਮੰਦਰ 'ਚ ਸੰਗਤ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਕ ਵੱਡਾ ਜਥਾ ਅੰਮ੍ਰਿਤਸਰ ਤੋਂ ਹਰ ਸਾਲ ਆਉਂਦਾ ਹੈ ਅਤੇ ਬੀਤੇ ਕਈ ਸਾਲਾਂ ਤੋਂ ਉਹ ਇਥੇ ਆ ਰਹੇ ਹਨ ਅਤੇ ਵਿਸ਼ੇਸ਼ ਕਰ ਉਨ੍ਹਾਂ ਵਲੋਂ ਸ਼ਿਵਰਾਤਰੀ ਤੋਂ ਪਹਿਲਾਂ ਇਕ ਸ਼ਗਨ ਦੀ ਰਸਮ ਵਜੋਂ ਪੂਜਾ ਕੀਤੀ ਜਾਂਦੀ ਹੈ। 

ਇਹ ਵੀ ਪੜ੍ਹੋ- ਘਰੇਲੂ ਕਲੇਸ਼ ਨੇ ਉਜਾੜਿਆ ਪਰਿਵਾਰ, ਅੰਮ੍ਰਿਤਸਰ 'ਚ ਪਤੀ-ਪਤਨੀ ਨੇ ਇਕੱਠਿਆ ਕੀਤੀ ਖ਼ੁਦਕੁਸ਼ੀ

ਇਸ ਪ੍ਰਾਚੀਨ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਇਹ ਪ੍ਰਾਚੀਨ ਸ਼ਿਵ ਮੰਦਰ 500 ਸਾਲ ਪੁਰਾਣਾ ਹੈ। ਇਸ ਮੰਦਰ ਦੀ ਉਸਾਰੀ ਮੁਗਲ ਬਾਦਸ਼ਾਹ ਜਲਾਲੁੱਦੀਨ ਮੁਹੰਮਦ ਅਕਬਰ ਨੇ ਕਰਵਾਈ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਮੁਗਲ ਸਮਰਾਟ ਜਲਾਲੁੱਦੀਨ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਦੇ ਸਮੇਂ ਉਨ੍ਹਾਂ ਦੀ ਫੌਜ ਕਲਾਨੌਰ ਆਈ ਤਾਂ ਇਕ ਸੁੰਨਸਾਨ ਜਗ੍ਹਾ ਤੋਂ ਜਦੋਂ ਉਨ੍ਹਾਂ ਦੇ ਘੋੜੇ ਗੁਜ਼ਰਦੇ ਸਨ ਤਾਂ ਉਹ ਲੰਗੜੇ ਹੋ ਜਾਂਦੇ ਸਨ। ਜਦੋਂ ਸੈਨਿਕਾਂ ਨੇ ਇਸਦੀ ਜਾਣਕਾਰੀ ਅਕਬਰ ਬਾਦਸ਼ਾਹ ਨੂੰ ਦਿੱਤੀ ਤਾਂ ਉਨ੍ਹਾਂ ਨੇ ਜ਼ਮੀਨ ਪੁੱਟਣ ਲਈ ਕਿਹਾ, ਜਦੋਂ ਜ਼ਮੀਨ ਦੀ ਖੁਦਾਈ ਕੀਤੀ ਤਾਂ ਉਸ 'ਚ ਇਕ ਸ਼ਿਵਲਿੰਗ ਨਿਕਲਿਆ, ਉਸਦੇ ਬਾਅਦ ਤੋਂ ਹੀ ਅਕਬਰ ਬਾਦਸ਼ਾਹ ਨੇ ਉਸ ਜਗ੍ਹਾ 'ਤੇ ਮੰਦਰ ਦੀ ਉਸਾਰੀ ਕਰਵਾ ਦਿੱਤੀ।

ਇਹ ਵੀ ਪੜ੍ਹੋ- ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ 'ਤੇ ਹੋਣ ਵਾਲੀ ਰੀਟਰੀਟ ਸਮਾਰੋਹ ਦਾ ਬਦਲਿਆ ਸਮਾਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News