ਇਨੋਵਾ ਅਤੇ ਟਰੱਕ ਦੀ ਭਿਆਨਕ ਟੱਕਰ, 2 ਸਕੇ ਭੈਣ-ਭਰਾ ਗੰਭੀਰ ਜ਼ਖਮੀ
Tuesday, May 02, 2023 - 05:14 PM (IST)

ਪੱਟੀ (ਜ. ਬ.)- ਅੰਮ੍ਰਿਤਸਰ ਤੋਂ ਪੱਟੀ ਆਉਂਦੇ ਸਮੇਂ ਇਨੋਵਾ ਅਤੇ ਟਰੱਕ ਦੀ ਆਪਸੀ ਟੱਕਰ ਕਾਰਨ ਇਨੋਵਾ ’ਚ ਸਵਾਰ 2 ਭੈਣ-ਭਰਾ ਦਾ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੱਲਬਾਤ ਕਰਦੇ ਹੋਏ ਜ਼ਖ਼ਮੀ ਦੇ ਪਿਤਾ ਲਖਬੀਰ ਸੰਧੂ ਨੇ ਦੱਸਿਆ ਕਿ ਮੇਰੀ ਕੁੜੀ ਸਮੋਨੀ ਅਤੇ ਮੁੰਡਾ ਕਾਵੀਆ ਅੰਮ੍ਰਿਤਸਰ ਤੋਂ ਕਰੀਬ 9 ਵਜੇ ਇਨੋਵਾ ’ਚ ਖ਼ਰੀਦੋ-ਫਰੋਖਤ ਕਰ ਕੇ ਪੱਟੀ ਆ ਰਹੇ ਸੀ ਕਿ ਜਦੋਂ ਕੱਦ ਗਿੱਲ ਨੇੜੇ ਪਹੁੰਚੇ ਤਾਂ ਅਚਾਨਕ ਗਲਤ ਸਾਈਡ ਤੋਂ ਆਉਂਦੇ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਭੈਣ-ਭਰਾ ਨੂੰ ਗੰਭੀਰ ਸੱਟਾਂ ਲੱਗੀਆਂ। ਦੁਰਘਟਨਾ ਸਮੇਂ ਮੇਰੀ ਕੁੜੀ ਸਮੋਨੀ ਰਾਹਗੀਰਾਂ ਦੀ ਮਦਦ ਨਾਲ ਗੁਰੂ ਨਾਨਕ ਦੇਵ ਸਪੈਸ਼ਲਿਸਟ ਹਸਪਤਾਲ ਤਰਨ ਤਾਰਨ ਪਹੁੰਚੀ ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਰ ਕੇ ਅੰਮ੍ਰਿਤਸਰ ਰੈਫ਼ਰ ਕੀਤਾ ਗਿਆ।
ਇਹ ਵੀ ਪੜ੍ਹੋ- ਸ਼ਿਕਾਇਤਾਂ ਦੇ ਨਿਪਟਾਰੇ ਲਈ ਪੁਲਸ ਦੀ ਨਿਵੇਕਲੀ ਪਹਿਲ, ਇੰਝ ਹੋਵੇਗੀ ਕਾਨੂੰਨ ਵਿਵਸਥਾ ਲਈ ਤੁਰੰਤ ਕਾਰਵਾਈ
ਲਖਬੀਰ ਸੰਧੂ ਨੇ ਦੱਸਿਆ ਕਿ ਇਨੋਵਾ ਗੱਡੀ ਪੂਰੀ ਤਰ੍ਹਾਂ ਚੱਕਨਾਚੂਰ ਹੋ ਗਈ ਅਤੇ ਦੋਵੇਂ ਭੈਣ-ਭਰਾ ਨੂੰ ਗੰਭੀਰ ਸੱਟਾਂ ਲੱਗੀਆਂ। ਮੌਕੇ ਤੋਂ ਟਰੱਕ ਚਾਲਕ ਫ਼ਰਾਰ ਹੋ ਗਿਆ। ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਟਰੱਕ ਵਾਲੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਜਿਸ ਨੇ ਗਲਤ ਸਾਈਡ ਤੋਂ ਆ ਕੇ ਇਨੋਵਾ ਨੂੰ ਚੱਕਨਾਚੂਰ ਕੀਤਾ।
ਇਹ ਵੀ ਪੜ੍ਹੋ- 15 ਮਹੀਨਿਆਂ 'ਚ ਲੁਧਿਆਣਾ ਦੇ 50 ਪੁਲਸ ਮੁਲਾਜ਼ਮਾਂ ਦੀ ਮੌਤ, ਕਾਰਨ ਜਾਣ ਹੋਵੋਗੇ ਹੈਰਾਨ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।