ਵਿਦਿਆਰਥੀਆਂ ਨਾਲ ਭਰਿਆ ਟੈਂਪੂ ਪਲਟਿਆ, ਅੱਧੀ ਦਰਜਨ ਵਿਦਿਆਰਥੀ ਜ਼ਖ਼ਮੀ

Tuesday, Aug 29, 2023 - 12:18 AM (IST)

ਵਿਦਿਆਰਥੀਆਂ ਨਾਲ ਭਰਿਆ ਟੈਂਪੂ ਪਲਟਿਆ, ਅੱਧੀ ਦਰਜਨ ਵਿਦਿਆਰਥੀ ਜ਼ਖ਼ਮੀ

ਗੁਰਦਾਸਪੁਰ (ਹਰਮਨ)-ਅੱਜ ਕਾਹਨੂੰਵਾਨ ਬਲਾਕ ਅਧੀਨ ਇਕ ਸਕੂਲ ’ਚੋਂ ਖੇਡਾਂ ’ਤੇ ਗਏ ਵਿਦਿਆਰਥੀਆਂ ਨਾਲ ਭਰਿਆ ਟੈਂਪੂ ਪਲਟ ਜਾਣ ਕਾਰਨ ਤਕਰੀਬਨ 6 ਵਿਦਿਆਰਥੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਟੀਆਂ ਦੇ ਵਿਦਿਆਰਥੀ ਖੇਡਾਂ ਵਿਚ ਹਿੱਸਾ ਲੈਣ ਲਈ ਟੈਂਪੂ ’ਤੇ ਸਵਾਰ ਹੋ ਕੇ ਹੋਰ ਸਕੂਲ ਵਿਚ ਗਏ ਸਨ ਪਰ ਜਦੋਂ ਇਹ ਵਿਦਿਆਰਥੀ ਵਾਪਸ ਪਰਤ ਰਹੇ ਸਨ ਤਾਂ ਪਿੰਡ ਭੱਟੀਆਂ ਵਾਲੇ ਮੋੜ ’ਤੇ ਸ੍ਰੀ ਹਰਗੋਬਿੰਦਪੁਰ-ਗੁਰਦਾਸਪੁਰ ਮਾਰਗ ’ਤੇ ਵਿਦਿਆਰਥੀਆਂ ਦਾ ਟੈਂਪੂ ਸੜਕ ਵਿਚਾਲੇ ਹਾਦਸਾਗ੍ਰਸਤ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦੀ ਵੱਡੀ ਪਹਿਲਕਦਮੀ, ਸ੍ਰੀ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਚੁੱਕਿਆ ਇਹ ਕਦਮ

PunjabKesari

ਇਸ ਦੌਰਾਨ ਤਕਰੀਬਨ 6 ਵਿਦਿਆਰਥੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ’ਚੋਂ ਮੁੱਢਲੀ ਸਹਾਇਤਾ ਦਿਵਾਉਣ ਤੋਂ ਬਾਅਦ ਮਾਪੇ ਆਪਣੇ ਘਰਾਂ ਅਤੇ ਵੱਡੇ ਹਸਪਤਾਲਾਂ ਵਿਚ ਇਲਾਜ ਕਰਵਾਉਣ ਲਈ ਲੈ ਗਏ।

ਇਹ ਖ਼ਬਰ ਵੀ ਪੜ੍ਹੋ : ਮਾਮੂਲੀ ਬਹਿਸ ਨੇ ਧਾਰਿਆ ਖ਼ੂਨੀ ਰੂਪ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਉਤਾਰਿਆ ਮੌਤ ਦਾ ਘਾਟ

 


author

Manoj

Content Editor

Related News