ਕੱਚੇ ਅਧਿਆਪਕ ਵੱਲੋਂ 18 ਜਨਵਰੀ ਨੂੰ ਮੋਹਾਲੀ ਵਿਖੇ CM ਹਾਊਸ ਦਾ ਕੀਤਾ ਜਾਵੇਗੀ ਘਿਰਾਓ
Sunday, Jan 11, 2026 - 06:26 PM (IST)
ਕਲਾਨੌਰ (ਹਰਜਿੰਦਰ ਗੋਰਾਇਆ, ਮਨਮੌਹਨ)- ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਪੱਡਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸਰਕਾਰ ਦੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਵੀ ਕੱਚਾ ਅਧਿਆਪਕ ਪੱਕਾ ਨਹੀਂ ਕੀਤਾ ਗਿਆ, ਸਗੋਂ ਕੱਚੇ ਅਧਿਆਪਕਾਂ ਨੂੰ ਉਹਨਾਂ ਦੀਆਂ ਹੱਕੀ ਮੰਗਾਂ ਤੋਂ ਵੀ ਵਾਂਝੇ ਰੱਖਿਆ ਗਿਆ।
ਇਹ ਵੀ ਪੜ੍ਹੋ- ਤਰਨਤਾਰਨ 'ਚ ਸੁੱਤੇ ਪਏ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਪਿੰਡ 'ਚ ਪਸਰਿਆ ਸੋਗ
ਸਟੇਟ ਆਗੂ ਗੁਰਪਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪਹਿਲੇ 8736 ਦੇ ਨਾਂ ਦੇ ਬੋਰਡ ਲਗਾਏ ਅਤੇ ਬਾਅਦ ਦੇ ਵਿੱਚ 12710 ਅਧਿਆਪਕਾਂ ਦੇ ਨਾਂ 'ਤੇ ਬੋਰਡ ਲਗਾਏ ਪਰ ਅਸਲ ਵਿੱਚ ਇੱਕ ਵੀ ਅਧਿਆਪਕ ਪੱਕਾ ਨਹੀਂ ਕੀਤਾ ਗਿਆ। ਇਹਨਾਂ ਕੱਚੇ ਅਧਿਆਪਕਾਂ ਕੋਲੋਂ ਕੰਮ ਤਾਂ ਸਰਕਾਰ ਸਾਰੇ ਲੈ ਰਹੀ ਹੈ ਪਰ ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਪਾਉਂਦੀ। ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਮੀਟਿੰਗਾਂ ਦਾ ਸਮਾਂ ਦੇ ਕੇ ਮੁੱਕਰ ਜਾਂਦੇ ਹਨ ਜਾਂ ਫਿਰ ਮੀਟਿੰਗ ਅੱਗੇ ਪਾ ਦਿੰਦੇ ਹਨ।
ਇਹ ਵੀ ਪੜ੍ਹੋ- ਠੰਡ ਨੇ ਤੋੜੇ ਰਿਕਾਰਡ: ਕੱਲ੍ਹ ਦਾ ਦਿਨ ਰਿਹਾ ਸਭ ਤੋਂ ਠੰਡਾ, ਅਗਲੇ 48 ਘੰਟਿਆਂ ਲਈ ‘ਰੈੱਡ ਅਲਰਟ’
ਇਸ ਵਾਰ ਕੱਚੇ ਅਧਿਆਪਕਾਂ ਨੇ ਇਹ ਦੱਸਿਆ ਕਿ 18/1/26 ਨੂੰ ਵੱਡੇ ਪੱਧਰ ਤੇ ਇਕੱਠੇ ਹੋ ਕੇ ਸੀ ਐੱਮ ਹਾਊਸ ਦਾ ਘਿਰਾਓ ਕੀਤਾ ਜਾਵੇਗਾ ਅਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਸਰਾ ਨੇ ਦੱਸਿਆ ਕਿ ਸਰਕਾਰ ਨੇ ਪਵਿੱਤਰ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ ਤੋਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਜੋ ਕਿ ਬਹੁਤ ਸਟੇਜਾਂ ਤੋਂ ਬੋਲਦੇ ਹਨ ਕਿ ਮੈਂ ਗੁਰੂ ਦਾ ਸੱਚਾ ਸਿਪਾਹੀ ਹਾਂ ਜੋ ਵੀ ਬੋਲਦਾ ਹਾਂ ਸੱਚ ਬੋਲਦਾ ਹਾਂ ਪਰ ਉਹੀ ਵੀ ਸਾਨੂੰ ਪੱਕੇ ਕਰਨ 'ਚ ਸਫਲ ਨਹੀਂ ਰਹੇ ਜੋ ਭਗਵੰਤ ਮਾਨ ਕਹਿੰਦੇ ਸੀ ਕਿ ਮੈਂ ਇੱਕ ਵੀ ਅਧਿਆਪਕ ਕੱਚਾ ਨਹੀਂ ਰਹਿਣ ਦਾਵਾਂਗਾ, ਕੱਚੇ ਘਰ ਹੁੰਦੇ ਹਨ ਕੱਚੇ ਅਧਿਆਪਕ ਨਹੀਂ ,ਪਰ ਸੱਚਾਈ ਤੋਂ ਕੋਹਾਂ ਦੂਰ ਹੈ । ਉਨ੍ਹਾਂ ਕਿਹਾ ਕਿ ਅਸੀਂ ਸਾਰੇ ਕੱਚੇ ਅਧਿਆਪਕਾਂ ਨੂੰ ਅਪੀਲ ਕਰਦੇ ਹਾਂ ਕਿ 18 ਤਰੀਕ ਨੂੰ ਮੋਹਾਲੀ ਪਹੁੰਚਣ।
ਇਹ ਵੀ ਪੜ੍ਹੋ- ਪੰਜਾਬ 'ਚ 5 ਦਿਨ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
