ਡੀ.ਜੀ.ਪੀ. ਨੇ ਦਿੱਤੇ ਸਰਹੱਦੀ ਖੇਤਰਾਂ 'ਚ ਨਸ਼ਾ ਸਮੱਗਲਰਾਂ ਖਿਲਾਫ ਸਖਤ ਕਾਰਵਾਈ ਦੇ ਹੁਕਮ

Friday, Oct 05, 2018 - 04:42 PM (IST)

ਡੀ.ਜੀ.ਪੀ. ਨੇ ਦਿੱਤੇ ਸਰਹੱਦੀ ਖੇਤਰਾਂ 'ਚ ਨਸ਼ਾ ਸਮੱਗਲਰਾਂ ਖਿਲਾਫ ਸਖਤ ਕਾਰਵਾਈ ਦੇ ਹੁਕਮ

ਤਰਨਤਾਰਨ (ਰਮਨ) : ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਲਗਾਤਾਰ ਵਧਦੇ ਜਾ ਰਹੇ ਨਸ਼ਿਆਂ ਦੇ ਵਪਾਰ ਨੂੰ ਠੱਲ੍ਹ ਪਾਉਣ ਲਈ ਅੱਜ ਡੀ.ਜੀ.ਪੀ. ਸੁਰੇਸ਼ ਅਰੋੜਾ ਤੇ ਡੀ.ਜੀ.ਪੀ. (ਐੱਸ.ਟੀ.ਐੱਫ) ਮੁਹੰਮਦ ਮੁਸਤਫਾ ਤਰਨਤਾਰਨ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਜ਼ਿਲੇ ਦੇ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਨਸ਼ਿਆਂ ਤੇ ਗੈਂਗਸਟਰਾਂ ਖਿਲਾਫ ਪੁਲਸ ਵਲੋਂ ਕੀਤੀ ਜਾਂਦੀ ਕਾਰਵਾਈ ਦੀ ਸਮੀਖਿਆ ਕੀਤੀ। ਲੰਬੀ ਚੱਲੀ ਮੀਟਿੰਗ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡੀ. ਜੀ.ਪੀ. ਅਰੌੜਾ ਤੇ ਡੀ.ਜੀ.ਪੀ. ਮੁਸਤਫਾ ਨੇ ਨਸ਼ੇ ਸਮੱਗਲਰਾਂ ਤੇ ਗੈਂਗਸਰਾਂ ਖਿਲਾਫ ਪੁਲਸ ਨੂੰ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਤੇ ਨਾਲ ਹੀ ਉਨ੍ਹਾਂ ਨੇ ਬੀਤੇ ਸਮੇਂ 'ਚ ਕੀਤੀ ਗਈ ਕਾਰਵਾਈ 'ਤੇ ਪੁਲਸ ਦੀ ਕਾਰਜਪ੍ਰਣਾਲੀ 'ਤੇ ਸਵਾਲ ਚੁੱਕੇ। ਫਿਲਹਾਲ ਅਧਿਕਾਰੀਆਂ ਨੇ ਸਿਰਫ ਪੁਲਸ ਤੰਤਰ ਨੂੰ ਮਜਬੂਤ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਇਸ ਬੰਦ ਕਮਰਾ ਮੀਟਿੰਗ 'ਚ ਆਈ.ਜੀ. ਪਰਮਾਰ, ਆਈ.ਜੀ. ਜੈਸਵਾਲ, ਡੀ.ਸੀ.ਪ੍ਰਦੀਪ ਸਭਰਵਾਲ, ਐੱਸ.ਐੱਸ.ਪੀ. ਡੀ. ਐੱਸ. ਮਾਨ ਤੇ ਜ਼ਿਲੇ ਦੇ ਹੋਰ ਅਧਿਕਾਰੀ ਹਾਜ਼ਰ ਸਨ।


Related News