ਗੈਂਗਸਟਰਾਂ ਦੇ ਸਾਥੀਆਂ ''ਤੇ ਸਖ਼ਤ ਨਜ਼ਰ ਰੱਖਣ ਲਈ ਤਰਨਤਾਰਨ ਪੁਲਸ ਨੇ ਚਲਾਈ ਤਲਾਸ਼ੀ ਮੁਹਿੰਮ
09/21/2023 2:57:08 PM

ਤਰਨਤਾਰਨ (ਰਮਨ) : ਗੈਂਗਸਟਰਾਂ ਦੇ ਸਾਥੀਆਂ 'ਤੇ ਸਖ਼ਤ ਨਜ਼ਰ ਰੱਖਣ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਅੱਜ ਤਰਨਤਾਰਨ ਪੁਲਸ ਵਲੋਂ ਜ਼ਿਲ੍ਹੇ ਭਰ 'ਚ ਸਰਚ ਅਭਿਆਨ ਚਲਾਇਆ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮਾਂ ਅਤੇ ਵਿਸ਼ੇਸ਼ ਟੀਮਾਂ ਵੱਲੋਂ ਵੱਖ-ਵੱਖ ਟਿਕਾਣਿਆਂ ਨੂੰ ਚੈੱਕ ਕੀਤਾ ਗਿਆ। ਫਰੀਦਕੋਟ ਪੁਲਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਸਮਰਥਕਾਂ ਦੇ ਘਰਾਂ ਤੇ ਰੇਡ ਕਰ ਕੇ ਚੈਕਿੰਗ ਕੀਤੀ। ਉਸੇ ਤਹਿਤ ਜ਼ਿਲ੍ਹੇ ਦੇ ਚਾਰੇ ਡੀ. ਐੱਸ. ਪੀ. ਦੀ ਅਗਵਾਈ ਹੇਠ ਅਭਿਆਨ ਚਲਾਇਆ ਗਿਆ। ਜਿਸ 'ਚ ਹੋਈ ਬਰਾਮਦਗੀ ਦੀ ਜਾਣਕਾਰੀ ਸ਼ਾਮ ਨੂੰ ਪੁਲਸ ਅਧਿਕਾਰੀਆਂ ਵੱਲੋਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਜੇਕਰ ਤੁਹਾਨੂੰ ਵੀ ਆ ਰਹੀਆਂ ਹਨ ਅਜਿਹੀਆਂ ਫ਼ੋਨ ਕਾਲਸ ਤਾਂ ਹੋ ਜਾਓ ਸਾਵਧਾਨ!
ਸਬ ਡਵੀਜ਼ਨ ਤਰਨਤਾਰਨ ਦੇ ਡੀ. ਐੱਸ. ਪੀ. ਸਿਟੀ ਤਰਸੇਮ ਮਸੀਹ ਨੇ ਦੱਸਿਆ ਕਿ ਪੁਲਸ ਵੱਲੋਂ ਜ਼ਿਲ੍ਹੇ ਭਰ 'ਚ ਗੈਂਗਸਟਰ ਗੋਲਡੀ ਬਰਾੜ ਦੇ ਕਰੀਬੀਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਤਰਨਤਾਰਨ ਸਬ-ਡਵੀਜ਼ਨ 'ਚ 36 ਦੇ ਕਰੀਬ ਲੋਕਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ।
ਇਹ ਵੀ ਪੜ੍ਹੋ : ਨਾਬਾਲਗ ਲੜਕੇ ਨੂੰ ਅਗਵਾ ਕਰ ਕੇ ਕੀਤਾ ਕੁਕਰਮ, ਇਕ ਮੁਲਜ਼ਮ ਗ੍ਰਿਫ਼ਤਾਰ, 2 ਫ਼ਰਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711