ਤਰਨਤਾਰਨ ''ਚੋਂ ਨਾਬਾਲਗ ਬੱਚਾ ਅਗਵਾ
Monday, Dec 07, 2020 - 10:47 AM (IST)
ਤਰਨਤਾਰਨ (ਰਾਜੂ): ਥਾਣਾ ਸਿਟੀ ਤਰਨਤਾਰਨ ਪੁਲਸ ਨੇ 16 ਸਾਲਾ ਨਾਬਾਲਗ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖ਼ਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਅੱਬੂ ਬੱਕਰ ਪੁੱਤਰ ਮੁਜ਼ੀਬ ਵਾਸੀ ਬੈਸਾ ਜ਼ਿਲਾ ਪੂੰਨੀਆਂ (ਬਿਹਾਰ) ਨੇ ਦੱਸਿਆ ਕਿ ਉਹ ਸ਼ਨੀ ਮੰਦਰ ਦੇ ਨਜ਼ਦੀਕ ਕਿਰਾਏ ਦੇ ਕਮਰੇ 'ਚ ਰਹਿੰਦਾ ਹੈ।
ਇਹ ਵੀ ਪੜ੍ਹੋ : ਸੁਖਬੀਰ ਵਲੋਂ ਅਕਾਲੀਆਂ ਤੇ ਪੰਜਾਬੀਆਂ ਨੂੰ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੀ ਹਮਾਇਤ ਕਰਨ ਦੀ ਅਪੀਲ
ਬੀਤੀ 26 ਨਵੰਬਰ ਨੂੰ ਉਸ ਦਾ 16 ਸਾਲਾ ਭਤੀਜਾ ਸ਼ਾਹ ਫਰਾਜ਼ ਘਰੋਂ ਬਜ਼ਾਰ ਗਿਆ ਪਰ ਵਾਪਸ ਘਰ ਨਹੀਂ ਪਰਤਿਆ, ਜਿਸ ਦੀ ਉਸ ਨੇ ਕਾਫ਼ੀ ਭਾਲ ਕੀਤੀ ਅਤੇ ਇਸ਼ਤਿਹਾਰ ਸ਼ੋਰੋ ਗੋਗਾ ਵੀ ਜਾਰੀ ਕਰਵਾਇਆ ਪਰ ਉਸ ਦਾ ਫ਼ਿਰ ਵੀ ਪਤਾ ਨਹੀਂ ਚੱਲਿਆ। ਉਸ ਨੂੰ ਸ਼ੱਕ ਹੈ ਕਿ ਅਣਪਛਾਤਾ ਵਿਅਕਤੀ ਉਸ ਦੇ ਭਤੀਜੇ ਨੂੰ ਅਗਵਾ ਕਰਕੇ ਲੈ ਗਿਆ ਹੈ। ਇਸ ਸਬੰਧੀ ਏ.ਐੱਸ.ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਨੰਬਰ 300 ਧਾਰਾ 365 ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ : ਮੋਗਾ 'ਚ ਫ਼ੌਜੀ ਜਵਾਨ ਨੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ