ਤਰਨਤਾਰਨ ਜ਼ਿਲ੍ਹੇ ''ਚ ਸ਼ਨੀਵਾਰ ਨੂੰ 21 ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

09/20/2020 3:01:07 AM

ਤਰਨਤਾਰਨ, (ਰਮਨ)- ਕੋਰੋਨਾ ਦੀ ਰਫਤਾਰ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ, ਜਿਸ ਤਹਿਤ ਰੋਜ਼ਾਨਾ ਕੋਰੋਨਾ ਪੀਡ਼ਤਾਂ ਦੀ ਗਿਣਤੀ ’ਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਇਸੇ ਤਹਿਤ ਸ਼ਨੀਵਾਰ ਨੂੰ ਜ਼ਿਲੇ ਅੰਦਰ ਪੁਲਸ ਕਰਮਚਾਰੀਆਂ, ਸਿਹਤ ਕਰਮਚਾਰੀ, ਅਧਿਆਪਕ ਅਤੇ ਪ੍ਰਾਈਵੇਟ ਕੰਪਨੀ ਦੇ ਕੱੁਲ 21 ਵਿਅਕਤੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ। ਜਿਕਰਯੋਗ ਹੈ ਕਿ ਜ਼ਿਲੇ ਅੰਦਰ ਹੁਣ ਤੱਕ ਕੋਰੋਨਾ ਨਾਲ 48 ਵਿਅਕਤੀਆਂ ਦੀ ਮੌਤ ਹੋ ਚੱੁਕੀ ਹੈ।

ਕੋਰੋਨਾ ਮਹਾਮਾਰੀ ਨੂੰ ਲੈ ਲੋਕਾਂ ’ਚ ਦਿਨ ਬ ਦਿਨ ਸਹਿਮ ਭਰਿਆ ਮਾਹੌਲ ਵੇਖਣ ਨੂੰ ਪਾਇਆ ਜਾ ਰਿਹਾ ਹੈ। ਜਿਸ ਦੌਰਾਨ ਲੋਕ ਆਪਣੇ ਟੈਸਟ ਕਰਵਾਉਣ ਲਈ ਸਿਹਤ ਕੇਂਦਰਾਂ ਦਾ ਰਸਤਾ ਅਪਣਾਉਣ ਲੱਗ ਪਏ ਹਨ। ਕੋਰੋਨਾ ਦੀਆਂ ਆਈਆਂ ਰਿਪੋਰਟਾਂ ’ਚ ਐੱਸ.ਐੱਸ.ਪੀ. ਦਫਤਰ ਦੇ ਕਰਮਚਾਰੀ, ਪ੍ਰਾਈਵੇਟ ਅਧਿਆਪਕ, ਬੈਂਕ ਕਰਮਚਾਰੀ ਸਮੇਤ ਮੁਰਾਦਪੁਰ ਦਾ ਇਕ ਕਾਂਗਰਸੀ ਨੇਤਾ ਵੀ ਸ਼ਾਮਲ ਹੈ। ਸਿਵਲ ਸਰਜਨ ਅਨੂਪ ਕੁਮਾਰ ਨੇ ਦੱਸਿਆ ਕਿ ਸਿਵਲ ਹਸਪਤਾਲ ’ਚ ਕੋਰੋਨਾ ਦੇ ਮੁਫਤ ਟੈਸਟ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ 21 ਵਿਅਕਤੀ ਕੋਰੋਨਾ ਪੀਡ਼ਤ ਪਾਏ ਗਏ ਹਨ।


Bharat Thapa

Content Editor

Related News