ਤਰਨਤਾਰਨ ਜ਼ਿਲ੍ਹੇ ''ਚ 17 ਦੀ ਰਿਪੋਰਟ ਪਾਜ਼ੇਟਿਵ, 4 ਦੀ ਮੌਤ

09/24/2020 2:56:28 AM

ਤਰਨਤਾਰਨ, (ਰਮਨ)- ਜ਼ਿਲ੍ਹੇ ਅੰਦਰ ਕੋਰੋਨਾ ਪੀਡ਼ਤਾਂ ਦੀ ਗਿਣਤੀ ਦਿਨ ਬਾ ਦਿਨ ਵੱਧਦੀ ਜਾ ਰਹੀ ਹੈ, ਜਿਸ ਤਹਿਤ ਬੁੱਧਵਾਰ ਨੂੰ ਜ਼ਿਲੇ ਅੰਦਰ ਇਕ ਕਾਂਗਰਸੀ ਵਿਧਾਇਕ ਦੇ ਬੇਟੇ, ਗਰਭਵਤੀ ਔਰਤਾਂ, ਹੈਲਥ ਵਰਕਰਾਂ ਸਮੇਤ 17 ਵਿਅਕਤੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ ਜਦਕਿ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਿਰਕਯੋਗ ਹੈ ਕਿ ਜ਼ਿਲੇ ਅੰਦਰ ਕੋਰੋਨਾ ਹੁਣ ਤੱਕ ਲਏ ਸੈਂਪਲਾਂ ਦੌਰਾਨ 36,774 ਨੈਗੇਟਿਵ, 1489 ਪਾਜ਼ੇਟਿਵ ਅਤੇ 260 ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ। ਜਦਕਿ ਹੁਣ ਤੱਕ 56 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਸੁਖਦੇਵ ਸਿੰਘ (35) ਵਾਸੀ ਮਾਣੋਚਾਹਲ, ਅਜੀਤ ਸਿੰਘ (68) ਵਾਸੀ ਰਾਮਪੁਰਾ, ਹਰਜਿੰਦਰ ਸਿੰਘ (66) ਪੁੱਤਰ ਅਰਜੁਨ ਸਿੰਘ ਵਾਸੀ ਅੱਡਾ ਝਬਾਲ, ਜਸਬੀਰ ਕੌਰ (52) ਪਤਨੀ ਨਰਿੰਦਰ ਸਿੰਘ ਵਾਸੀ ਪਿੰਡ ਜਾਮਾਰਾਏ ਦੀ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ’ਚ ਇਲਾਜ਼ ਦੌਰਾਨ ਮੌਤ ਹੋ ਗਈ ਹੈ ਜੋ ਕੋਰੋਨਾ ਦੇ ਸ਼ਿਕਾਰ ਸਨ। ਇਸੇ ਤਰਾਂ ਜ਼ਿਲੇ ਦੇ ਇਕ ਕਾਂਗਰਸੀ ਹਲਕਾ ਵਿਧਾਇਕ ਦੇ ਬੇਟੇ, ਗਰਭਵਤੀ ਔਰਤਾਂ, ਆਸ਼ਾ ਵਰਕਰਾਂ, ਹੈਲਥ ਵਰਕਰਾਂ ਸਮੇਤ ਕੁੱਲ 17 ਵਿਅਕਤੀਆਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਭ ਦੇ ਇਲਾਜ਼ ਸਬੰਧੀ ਯੋਗ ਕਾਰਵਾਈ ਸਿਹਤ ਵਿਭਾਗ ਵਲੋਂ ਸ਼ੁਰੂ ਕਰ ਦਿੱਤੀ ਗਈ ਹੈ।


Bharat Thapa

Content Editor

Related News