ਪਿਛਲੇ 13 ਸਾਲ ਤੋਂ ਕਤਲ ਕੇਸ ''ਚ ਲੋੜੀਂਦਾ ਭਗੌੜਾ ਸਾਬਕਾ ਫੌਜੀ ਪੁਲਸ ਨੇ ਕੀਤਾ ਕਾਬੂ

Saturday, Oct 13, 2018 - 02:04 PM (IST)

ਪਿਛਲੇ 13 ਸਾਲ ਤੋਂ ਕਤਲ ਕੇਸ ''ਚ ਲੋੜੀਂਦਾ ਭਗੌੜਾ ਸਾਬਕਾ ਫੌਜੀ ਪੁਲਸ ਨੇ ਕੀਤਾ ਕਾਬੂ

ਝਬਾਲ (ਨਰਿੰਦਰ)—ਐੱਸ.ਐੱਸ.ਪੀ. ਤਰਨਤਾਰਨ ਦੇ ਹੁਕਮਾਂ ਤੇ ਥਾਣਾ ਝਬਾਲ ਦੀ ਪੁਲਸ ਵਲੋਂ ਭਗੌੜੇ ਵਿਅਕਤੀਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਥਾਣਾ ਝਬਾਲ ਦੀ ਪੁਲਸ ਨੇ ਇਕ ਪਿਛਲੇ 13 ਸਾਲ ਤੋਂ ਕਤਲ ਕੇਸ ਲੋੜੀਂਦੇ ਵਿਅਕਤੀ ਜੋ ਸਾਬਕਾ ਫੌਜੀ ਹਨ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਗੁਰਿੰਦਰਬੀਰ ਸਿੰਘ ਸੰਧੂ ਅਤੇ ਥਾਣਾ ਮੁਖੀ ਗੁਰਚਰਨ ਸਿੰਘ ਨੇ ਦੱਸਿਆ ਕਿ 10 ਅਕਤੂਬਰ 2005 'ਚ ਥਾਣੇ ਦੇ ਪਿੰਡ ਜਗਤਪੁਰਾ ਵਿਖੇ ਇਕ ਨੌਜਵਾਨ ਜਿਸ ਨੂੰ ਉਸਦੀ ਪ੍ਰੇਮਿਕਾ ਵਲੋਂ ਰਾਤ ਸਮੇਂ ਘਰ ਬੁਲਾਇਆ ਸੀ ਪਰ ਘਰਦਿਆਂ ਨੂੰ ਪਤਾ ਲੱਗਣ ਤੇ ਲੜਕੀ ਦੇ ਭਰਾਵਾਂ ਨੇ ਉਸਦੀ ਰਾਤ ਸਮੇਂ ਹੱਤਿਆ ਕਰ ਦਿੱਤੀ ਸੀ।ਜਿਸ ਤੇ ਥਾਣਾ ਝਬਾਲ ਵਿਖੇ ਕਤਲ ਦਾ ਕੇਸ ਦਰਜ  ਹੋਇਆ ਸੀ। ਜਿਸ ਵਿੱਚ ਉਕਤ ਵਿਅਕਤੀ ਗੁਰਸ਼ੇਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਗਤਪੁਰਾ ਜੋ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ। ਜਿਸ ਨੂੰ ਮਾਣਯੋਗ ਜੱਜ ਸ਼੍ਰੀ ਕੁਲਭੂਸ਼ਣ ਵਲੋਂ 2006 'ਚ ਭਗੌੜਾ ਕਰਾਰ ਦਿੱਤਾ ਸੀ ਅਤੇ ਪੁਲਸ ਉਸ ਵੇਲੇ ਤੋਂ ਹੀ ਗੁਰਸ਼ੇਰ ਸਿੰਘ ਦੀ ਭਾਲ 'ਚ ਸੀ।ਕੱਲ ਥਾਣਾ ਝਬਾਲ ਦੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਗੁਰਸ਼ੇਰ ਸਿੰਘ ਪਿੰਡ ਆਇਆ ਹੈ ਜੇਕਰ ਹੁਣੇ ਹੀ ਕਾਰਵਾਈ ਕਰਦਿਆਂ ਛਾਪਾ ਮਾਰਿਆ ਜਾਵੇ ਤਾਂ ਕਾਬੂ ਆ ਸਕਦਾ ਹੈ।ਇਸ ਤੇ ਥਾਣੇਦਾਰ ਸੁਰਿੰਦਰ ਸਿੰਘ ਸ਼ੈਰੋ ਵਲੋਂ ਪੁਲਸ ਪਾਰਟੀ ਸਮੇਤ ਮੌਕੇ 'ਤੇ ਛਾਪਾ ਮਾਰਿਆਂ ਤਾ ਕਤਲ ਕੇਸ 'ਚ ਲੋੜੀਂਦਾ ਸਾਬਕਾ ਫੋਜੀ ਗੁਰਸ਼ੇਰ ਸਿੰਘ ਜਗਤਪੁਰਾ ਮੌਕੇ 'ਤੇ ਪੁਲਿਸ ਦੇ ਕਾਬੂ ਆ ਗਿਆ।ਜਿਸ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ।


Related News