ਸਰਕਾਰੀ ਮੁਲਾਜ਼ਮ ਕਰ ਰਹੇ ਨੇ ਬਿਜਲੀ ਦੀ ਦੁਰਵਰਤੋਂ

06/19/2019 3:50:17 PM

ਤਰਨਤਾਰਨ (ਵਿਜੇ ਅਰੋੜਾ) : ਪੰਜਾਬ ਸਰਕਾਰ ਵਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਸਰਕਾਰੀ ਦਫਤਰਾਂ 'ਚ ਬਿਜਲੀ ਦੀ ਦੁਰਵਰਤੋਂ ਨਾ ਕੀਤੀ ਜਾਵੇ। ਜਦਕਿ ਤਰਨਤਾਰਨ ਦੇ ਐੱਸ.ਡੀ.ਐੱਮ. ਦਫਤਰ 'ਚ ਬਣੀਆਂ ਕਚਹਿਰੀਆਂ 'ਚ ਬਿਜਲੀ ਦੀ ਦੁਰ ਵਰਤੋਂ ਹੋ ਰਹੀ ਹੈ। ਕਚਹਿਰੀਆਂ ਦੇ ਮੁਲਾਜ਼ਮਾਂ ਵਲੋਂ ਕਲਮ ਛੋੜ ਹੜਤਾਲ ਕੀਤੀ ਜਾ ਰਹੀ, ਜਿਸ ਕਾਰਨ  ਦਫਤਰ ਖਾਲੀ ਪਏ ਹੋਏ ਹਨ ਪਰ ਦਫਤਰਾਂ 'ਚ ਲੱਗੇ ਏ.ਸੀ. , ਪੱਖੇ ਤੇ ਲਾਈਟਾਂ ਚੱਲ ਰਹੇ ਹਨ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਹਰੀ ਕ੍ਰਿਸ਼ਨ ਅਰੋੜਾ ਨੇ ਦੱਸਿਆ ਕਿ ਉਹ ਆਪਣਾ ਕੰਮ ਕਰਵਾਉਣ ਲਈ ਕਚਹਿਰੀਆ 'ਚ ਆਏ ਤੇ ਉਨ੍ਹਾਂ ਦੇਖਿਆ ਕਿ ਮੁਲਾਜਮਾਂ ਨੇ ਕਲਮ ਛੋੜ ਹੜਤਾਲ ਕੀਤੀ ਹੋਈ ਹੈ ਤੇ ਦਫਤਰਾਂ ਖਾਲੀ ਹਨ ਜਦਕਿ ਪੱਖੇ, ਏ. ਸੀ. ਲਾਇਟਾਂ ਚੱਲ ਰਹੀਆ ਹਨ। ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਜੋ ਬਿਜਲੀ ਦਾ ਬਿੱਲ ਹੈ ਉਹ ਇਨ੍ਹਾਂ ਤੋ ਲਿਆ ਜਾਵੇ ਤਾਂ ਕਿ ਇਹ ਬਿਜਲੀ ਦੀ ਦੁਰ ਵਰਤੋ ਨਾ ਕਰ ਸਕਣ।

ਦੂਜੇ ਪਾਸੇ ਇਸ ਸਬੰਧੀ ਐੱਸ. ਡੀ. ਐੱਮ. ਸੁਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਕਚਹਿਰੀਆ 'ਚ ਬਿਜਲੀ ਦੀ ਦੁਰਵਰਤੋ ਹੋ ਰਹੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।


Baljeet Kaur

Content Editor

Related News