ਪੁਲਸ ਨੇ ਦੋਵਾਂ ਗੈਂਗਸਟਰਾਂ ਦਾ ਅਦਾਲਤ ਪਾਸੋਂ 3 ਦਿਨਾਂ ਰਿਮਾਂਡ ਹਾਸਲ ਕਰ ਬਰਾਮਦ ਕੀਤੀ 100 ਗ੍ਰਾਮ ਹੈਰੋਇਨ
Tuesday, Dec 08, 2020 - 04:50 PM (IST)
ਤਰਨਤਾਰਨ (ਰਮਨ): ਜ਼ਿਲ੍ਹੇ ਦੀ ਥਾਣਾ ਵੈਰੋਂਵਾਲ ਪੁਲਸ ਵਲੋਂ ਜਡਿਆਲਾ ਗੁਰੂ ਵਿਖੇ ਛਾਪੇਮਾਰੀ ਕਰਦੇ ਹੋਏ ਲੁੱਟਾਂ ਖੋਹਾਂ ਕਰਨ ਦੀ ਤਿਆਰੀ ਕਰਨ ਵਾਲੇ ਦੋ ਗੈਂਗਸਟਰਾਂ ਨੂੰ ਹਥਿਆਰਾਂ ਅਤੇ ਲੱਖਾਂ ਰੁਪਏ ਦੀ ਨਕਦੀ ਸਣੇ ਗ੍ਰਿਫ਼ਤਾਰ ਕਰ ਸੋਮਵਾਰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ। ਇਸ ਦੌਰਾਨ ਅਦਾਲਤ ਵਲੋਂ ਦਿੱਤੇ ਗਏ ਤਿੰਨ ਦਿਨਾਂ ਰਿਮਾਂਡ ਦੌਰਾਨ ਪੁਲਸ ਨੇ ਸ਼ੁਰੂਆਤੀ ਜਾਂਚ ਦੌਰਾਨ ਬਰਾਮਦ ਕੀਤੀ ਗਈ ਕਾਰ ਅੰਦਰ ਛੁਪਾ ਕੇ ਰਖੀ 100 ਗ੍ਰਾਮ ਹੈਰੋਇਨ ਬਰਾਮਦ ਕਰ ਲਈ ਹੈ। ਪੁਲਸ ਵਲੋਂ ਇਨ੍ਹਾਂ ਦੋਵਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ਉਪਰ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ : ਮੋਗਾ 'ਚ ਫ਼ੌਜੀ ਜਵਾਨ ਨੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਵੈਰੋਂਵਾਲ ਦੇ ਮੁਖੀ ਇੰਸਪੈਟਰ ਬਲਵਿੰਦਰ ਸਿੰਘ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਜੋਤੀਸਰ ਕਾਲੋਨੀ ਜੰਡਿਆਲਾਗੁਰੂ ਵਿਖੇ ਬੀਤੇ ਐਤਵਾਰ ਛਾਪੇਮਾਰੀ ਕੀਤੀ ਗਈ ਸੀ। ਜਿਥੋਂ ਪੁਲਸ ਪਾਰਟੀ ਨੇ ਜਗਰੂਪ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਪੱਖੌਕੇ ਅਤੇ ਪ੍ਰਭਜੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਨੱਥੋਕੇ ਨੂੰ ਇਕ ਪਿਸਤੌਲ 32 ਬੋਰ, ਇਕ ਰਿਵਾਲਵਰ 32 ਬੋਰ, 15 ਜਿੰਦਾ ਕਾਰਤੂਸ, 3 ਲੱਖ 80 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ, ਇਕ ਪੋਲੋ ਕਾਰ ਅਤੇ ਦੋ ਮੋਟਰ ਸਾਈਕਲਾਂ ਸਣੇ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਦੀਆਂ ਅਸ਼ਲੀਲ ਹਰਕਤਾਂ ਤੋਂ ਪਰੇਸ਼ਾਨ ਬੱਚਾ ਨਿਕਲਿਆ ਖ਼ੁਦਕੁਸ਼ੀ ਕਰਨ, ਮਾਂ ਨਾਲ ਸਨ ਨਾਜਾਇਜ਼ ਸਬੰਧ
ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਜੰਡਿਆਲਾ ਗੁਰੂ ਦੇ ਨਿਵਾਸੀ ਹੈਪੀ, ਬੱਬਾ ਅਤੇ ਮਨੀ ਵਲੋਂ ਪਿੱਛਲੇ ਸਮੇਂ ਦੌਰਾਨ ਗੈਂਗ ਬਣਾ ਕੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਜਿਨ੍ਹਾਂ ਖਿਲਾਫ ਕਈ ਅਪਰਾਧਕ ਮਾਮਲੇ ਦਰਜਨ ਹਨ। ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਪ੍ਰਭਜੀਤ ਸਿੰਘ ਅਤੇ ਜਗਰੂਪ ਸਿੰਘ ਖਿਲਾਫ ਪਹਿਲਾਂ ਵੀ ਅਪਰਾਧਕ ਮਾਮਲੇ ਦਰਜ ਹਨ ਅਤੇ ਇਹ ਦੋਵੇਂ ਵੀ ਹੈਪੀ ਗੈਂਗਸਟਰ ਨਾਲ ਸਬੰਧ ਰਖਦੇ ਹਨ। ਮਾਣਯੋਗ ਜੱਜ ਵਨੀਤਾ ਲੁਥਰਾ ਦੀ ਅਦਾਲਤ 'ਚ ਦੋਵਾਂ ਮੁਲਜ਼ਮਾਂ ਨੂੰ ਸੋਮਵਾਰ ਪੇਸ਼ ਕਰਦੇ ਹੋਏ 10 ਦਿਨਾਂ ਰਿਮਾਂਡ ਹਾਸਲ ਕਰਨ ਦੀ ਅਰਜੀ ਦਿੱਤੀ ਗਈ ਸੀ ਪਰ ਅਦਾਲਤ ਵਲੋਂ 3 ਦਿਨਾਂ ਦਾ ਰਿਮਾਂਡ ਜਾਰੀ ਕੀਤਾ ਗਿਆ ਹੈ। ਬੱਲ ਨੇ ਦੱਸਿਆ ਕਿ ਦੋਵਾਂ ਪਾਸੋਂ ਸ਼ੁਰੂਆਤੀ ਪੁੱਛਗਿਛ ਦੌਰਾਨ ਬਰਾਮਦ ਕੀਤੀ ਗਈ ਪੋਲੋ ਕਾਰ (ਜਿਸ ਦਾ ਮਾਲਕ ਦੇਸਾ ਸਿੰਘ ਪੁੱਤਰ ਭਜਣ ਸਿੰਘ ਵਾਸੀ ਅੰਮ੍ਰਿਤਸਰ) ਦੇ ਦਰਵਾਜੇ ਅੰਦਰ ਛੁਪਾ ਕੇ ਰੱਖੀ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜਿਸ ਤਹਿਤ ਪੁਲਸ ਵਲੋਂ ਵੱਖ-ਵੱਖ ਥਾਵਾਂ 'ਤੇ ਮੁਲਜ਼ਮਾਂ ਦੀ ਨਿਸ਼ਾਨੀ ਤੇ ਛਾਪੇਮਾਰੀ ਜਾਰੀ ਹੈ।