ਕੰਪਨੀਆਂ ਦੇ ਜਾਅਲੀ ਸਟਿੱਕਰ ਲਗਾ ਕੇ ਪੱਖੇ ਵੇਚਣ ਦੇ ਦੋਸ਼ ਹੇਠ ਇਕ ਨਾਮਜ਼ਦ

Thursday, Oct 29, 2020 - 10:20 AM (IST)

ਕੰਪਨੀਆਂ ਦੇ ਜਾਅਲੀ ਸਟਿੱਕਰ ਲਗਾ ਕੇ ਪੱਖੇ ਵੇਚਣ ਦੇ ਦੋਸ਼ ਹੇਠ ਇਕ ਨਾਮਜ਼ਦ

ਤਰਨਤਾਰਨ(ਰਾਜੂ): ਥਾਣਾ ਸਿਟੀ ਤਰਨਤਾਰਨ ਪੁਲਸ ਨੇ ਊਸ਼ਾ ਕੰਪਨੀ ਦੇ ਜਾਅਲੀ ਮਾਅਰਕੇ ਲਗਾ ਕੇ ਪੱਖੇ ਵੇਚਣ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਪ੍ਰਮਿੰਦਰ ਸਿੰਘ ਪੁੱਤਰ ਅਰਮਿੰਦਰ ਸਿੰਘ ਵਾਸੀ ਚੰਡੀਗੜ੍ਹ ਨੇ ਦੱਸਿਆ ਕਿ ਉਹ ਸਪੀਡ ਸਰਚ ਅਤੇ ਸਕਿਓਰਿਟੀ ਨੈਟਵਰਕ ਪ੍ਰਾਈਵੇਟ ਲਿਮਟਿਡ 'ਚ ਬਤੌਰ ਫੀਲਡ ਅਫ਼ਸਰ ਤਾਇਨਾਤ ਹੈ। ਉਸ ਨੂੰ ਇਤਲਾਹ ਮਿਲੀ ਸੀ ਕਿ ਤਰਨਤਾਰਨ ਸ਼ਹਿਰ 'ਚ ਰਾਜੂ ਇਲੈਕਟ੍ਰੋਨਿਕਸ ਦੇ ਮਾਲਕ ਪ੍ਰਭਜੀਤ ਸਿੰਘ ਵਲੋਂ ਆਪਣੀ ਦੁਕਾਨ 'ਚ ਉਨ੍ਹਾਂ ਦੀ ਕੰਪਨੀ ਦੇ ਜਾਅਲੀ ਮਾਰਕੇ ਲਗਾ ਕੇ ਪੱਖੇ ਵੇਚੇ ਜਾ ਰਹੇ ਹਨ। ਇਸ ਦੀ ਦੁਕਾਨ 'ਤੇ ਜਾਂਚ ਪੜਤਾਲ ਕਰਨ 'ਤੇ ਉਕਤ ਵਿਅਕਤੀ ਜਾਅਲੀ ਸਟਿੱਕਰ ਲਗਾ ਕੇ ਪੱਖੇ ਵੇਚਦਾ ਪਾਇਆ ਗਿਆ। ਉੱਧਰ ਸਬ ਇੰਸਪੈਕਟਰ ਹਰਸਾ ਸਿੰਘ ਨੇ ਦੱਸਿਆ ਕਿ ਕੰਪਨੀ ਦੇ ਫੀਲਡ ਅਫਸਰ ਦੀ ਸ਼ਿਕਾਇਤ 'ਤੇ ਪ੍ਰਭਜੀਤ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਕਾਜੀਕੋਟ ਰੋਡ ਤਰਨਤਾਰਨ ਖਿਲਾਫ ਮੁਕੱਦਮਾ ਨੰਬਰ 278 ਧਾਰਾ 63/64 ਕਾਪੀ ਰਾਈਟ ਐਕਟ 1957 ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਅਣਪਛਾਤੇ ਵਿਅਕਤੀ ਨੇ ਵਿਧਾਇਕ ਰਿੰਕੂ ਨੂੰ ਕੀਤਾ ਫ਼ੋਨ, ਕਿਹਾ- ਮੋਦੀ ਦਾ ਪੁਤਲਾ ਸਾੜਨ ਕਰਕੇ ਭਗਵਾਨ ਰਾਮ ਨੇ ਦਿੱਤੀ ਸਜ਼ਾ


author

Baljeet Kaur

Content Editor

Related News