ਸ਼ਰਾਬ ਸਮੱਗਲਿੰਗ ਦੇ ਮੁਲਜ਼ਮ ਨੂੰ ਘਰਾਂ ''ਚ ਪਨਾਹ ਦੇਣ ਦੇ ਦੋਸ਼ ਹੇਠ 4 ਨਾਮਜ਼ਦ

08/14/2020 10:19:05 AM

ਤਰਨਤਾਰਨ (ਰਾਜੂ, ਬਲਵਿੰਦਰ ਕੌਰ) : ਥਾਣਾ ਸਿਟੀ ਤਰਨਤਾਰਨ ਪੁਲਸ ਨੇ ਜ਼ਹਿਰੀਲੀ ਸ਼ਰਾਬ ਨਾਲ 100 ਤੋਂ ਵੱਧ ਲੋਕਾਂ ਦੀਆਂ ਹੋਈਆਂ ਮੌਤਾਂ ਦੇ ਮਾਮਲੇ 'ਚ ਨਾਮਜ਼ਦ ਮੁਲਜ਼ਮ ਨੂੰ ਆਪਣੇ ਆਪਣੇ ਘਰਾਂ 'ਚ ਪਨਾਹ ਦੇਣ ਦੇ ਦੋਸ਼ ਹੇਠ 2 ਔਰਤਾਂ ਅਤੇ ਦੋ ਵਿਅਕਤੀਆਂ ਖਿਲਾਫ 2 ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਇਸ ਸਬੰਧੀ ਐੱਸ. ਪੀ. (ਆਈ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਬੀਤੇ ਦਿਨੀਂ ਜ਼ਹਿਰੀਲੀ ਸ਼ਰਾਬ ਦੇ ਸੇਵਨ ਨਾਲ ਹੋਈਆਂ ਮੌਤਾਂ ਦੇ ਮਾਮਲੇ 'ਚ ਰਛਪਾਲ ਸਿੰਘ ਉਰਫ ਸ਼ਾਲੂ ਪੁੱਤਰ ਬੂਟਾ ਸਿੰਘ ਵਾਸੀ ਢੋਟੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਲੇਕਿਨ ਉਕਤ ਤਸਕਰ ਨੂੰ ਕੇਸ ਦਰਜ ਹੋਣ ਦੇ ਬਾਵਜੂਦ ਪਿੰਕੀ ਪਤਨੀ ਸੰਗੀਤ ਸਿੰਘ ਅਤੇ ਸ਼ਾਲੂ ਉਰਫ ਲਾਡੀ ਪੁੱਤਰੀ ਸੰਗੀਤ ਸਿੰਘ ਵਾਸੀਆਨ ਸੈਕਟਰ 52 ਚੰਡੀਗੜ੍ਹ ਨੇ ਆਪਣੇ ਘਰ 'ਚ ਪਨਾਹ ਦਿੱਤੀ।

ਇਹ ਵੀ ਪੜ੍ਹੋਂ :ਸਾਬਕਾ ਪੋਰਨ ਸਟਾਰ ਨੇ ਬੇਰੂਤ ਧਮਾਕਾ ਪੀੜਤਾਂ ਦੀ ਮਦਦ ਲਈ ਨਿਲਾਮੀ 'ਤੇ ਲਾਈ ਆਪਣੀ ਖ਼ਾਸ ਚੀਜ਼

ਇਸੇ ਤਰਾਂ ਜਸਕਰਨ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਢੋਟੀਆਂ ਅਤੇ ਗੁਰਦੇਵ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਜਾਮਾਰਾਏ ਨੇ ਵੀ ਉਕਤ ਤਸਕਰ ਨੂੰ ਆਪਣੇ ਘਰ 'ਚ ਪਨਾਹ ਦਿੰਦਿਆਂ ਪੁਲਸ ਤੋਂ ਬਚਾਉਣ ਦੀ ਪੂਰੀ ਵਾਹ ਲਗਾਈ। ਐੱਸ. ਪੀ. ਵਾਲੀਆ ਨੇ ਦੱਸਿਆ ਕਿ ਮੁਜ਼ਰਮ ਨੂੰ ਬਚਾਉਣ ਅਤੇ ਕਾਨੂੰਨ ਨੂੰ ਗੁੰਮਰਾਹ ਕਰਨ ਦੇ ਦੋਸ਼ ਹੇਠ ਉਕਤ ਦੋਵੇਂ ਔਰਤਾਂ ਸਣੇ 4 ਲੋਕਾਂ ਵਿਰੁੱਧ ਥਾਣਾ ਸਿਟੀ ਤਰਨਤਾਰਨ 'ਚ ਮੁਕੱਦਮਾ ਨੰਬਰ 234 ਅਤੇ ਮੁਕੱਦਮਾ ਨੰਬਰ 235 ਧਾਰਾ 212/216 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋਂ : ਜਦੋਂ ਲਾਵਾਂ ਵੇਲੇ ਲਾੜੇ ਨੂੰ ਵੇਖ ਬੇਹੋਸ਼ ਹੋ ਗਈ ਲਾੜੀ ਤਾਂ ਥਾਣੇ ਪੁੱਜੀ ਬਾਰਾਤ, ਜਾਣੋਂ ਪੂਰਾ ਮਾਮਲਾ


Baljeet Kaur

Content Editor

Related News