ਨਿਹੰਗ ਸਿੰਘ ਬਾਣੇ ’ਚ ਪਿੰਡ ਛਾਪੇ ਦੇ ਗੁਰਦੁਆਰਾ ਸਾਹਿਬ ’ਚ ਦਾਖ਼ਲ ਹੋਇਆ ਸ਼ੱਕੀ ਵਿਅਕਤੀ, ਲੋਕਾਂ ਨੇ ਕੀਤਾ ਪੁਲਸ ਹਵਾਲੇ

Sunday, Jan 07, 2024 - 12:42 PM (IST)

ਨਿਹੰਗ ਸਿੰਘ ਬਾਣੇ ’ਚ ਪਿੰਡ ਛਾਪੇ ਦੇ ਗੁਰਦੁਆਰਾ ਸਾਹਿਬ ’ਚ ਦਾਖ਼ਲ ਹੋਇਆ ਸ਼ੱਕੀ ਵਿਅਕਤੀ, ਲੋਕਾਂ ਨੇ ਕੀਤਾ ਪੁਲਸ ਹਵਾਲੇ

ਝਬਾਲ (ਨਰਿੰਦਰ)- ਨਜ਼ਦੀਕੀ ਪਿੰਡ ਛਾਪਾ ਦੇ ਪਿੰਡ ਵਾਸੀਆਂ ਨੇ ਇਕ ਸ਼ੱਕੀ ਨੌਜਵਾਨ ਜੋ ਨਿਹੰਗ ਸਿੰਘ ਬਾਣੇ ’ਚ ਸੀ, ਨੂੰ ਫੜ੍ਹ ਕੇ ਪੁਲਸ ਹਵਾਲੇ ਕੀਤਾ, ਜੋ ਗੁਰਦੁਆਰਾ ਸਾਹਿਬ ਦਾ ਬੂਹਾ ਖੋਲ੍ਹ ਕੇ ਅੰਦਰ ਦਾਖ਼ਲ ਹੋ ਕੇ ਗੁਰੂ ਸਾਹਿਬ ਜੀ ਦੀ ਤਾਬਿਆ ’ਚ ਬੈਠ ਗਿਆ। 

ਇਹ ਵੀ ਪੜ੍ਹੋ : ਠੰਡ 'ਤੇ ਭਾਰੀ ਆਸਥਾ! ਧੁੰਦ 'ਚ ਘਿਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਇਕੱਠ, ਮਨਮੋਹਕ ਤਸਵੀਰਾਂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ, ਬਲਦੇਵ ਸਿੰਘ ਛਾਪਾ ਤੇ ਮਲਕੀਅਤ ਸਿੰਘ ਛਾਪਾ ਨੇ ਦੱਸਿਆ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਨੇੜੇ ਬੈਠੇ ਲੋਕਾਂ ਨੇ ਵੇਖਿਆ ਕਿ ਇਕ ਅਣਪਛਾਤਾ ਵਿਅਕਤੀ ਜੋ ਨਿਹੰਗ ਸਿੰਘ ਬਾਣੇ ਵਿਚ ਸੀ, ਜਿਸ ਨੂੰ ਪਿੰਡ ਨੇੜੇ ਦੋ ਮੋਨੇ ਨੌਜਵਾਨ ਮੋਟਰਸਾਈਕਲ ਤੋਂ ਉਤਾਰ ਕੇ ਗਏ ਸਨ।

ਇਹ ਵੀ ਪੜ੍ਹੋ : ਗੁਰੂ ਨਗਰੀ ’ਚ ਸੀਤ ਲਹਿਰ ਦਾ ਕਹਿਰ, ਠੰਡ ਨੇ ਤੋੜਿਆ ਕਈ ਸਾਲਾਂ ਦਾ ਰਿਕਾਰਡ, ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ

ਜਿਸ ਤੋਂ ਬਾਅਦ ਇਹ ਨਿਹੰਗ ਸਿੰਘ ਗੁਰਦੁਆਰਾ ਸਾਹਿਬ ਦਾ ਬੂਹਾ ਖੋਲ੍ਹ ਕੇ ਅੰਦਰ ਦਾਖ਼ਲ ਹੋ ਗਿਆ, ਜਿਸ ’ਤੇ ਨੇੜੇ ਦੇ ਲੋਕਾਂ ਨੇ ਜਦੋਂ ਦੌੜ ਕੇ ਰੌਲਾ ਪਾਇਆ ਤਾਂ ਉਸ ਦੇ ਪਿੱਛੇ ਜਾਣ ਲੱਗੇ। ਇਸ ਤੋਂ ਬਾਅਦ ਉਨ੍ਹਾਂ ਵੇਖਿਆ ਕਿ ਅਣਪਛਾਤਾ ਨੌਜਵਾਨ, ਉਨ੍ਹਾਂ ਨੂੰ ਦੇਖ ਇਕ ਦਮ ਤਾਬਿਆ ਤੋਂ ਉੱਠ ਕੇ ਬਾਹਰ ਨੂੰ ਦੌੜ ਪਿਆ।ਜਿਸ ਨੂੰ ਇਕੱਠੇ ਹੋਏ ਲੋਕਾਂ ਨੇ ਫੜ੍ਹ ਕੇ ਪੁਲਸ ਹਵਾਲੇ ਕਰ ਦਿੱਤਾ। ਥਾਣਾ ਝਬਾਲ ਦੀ ਪੁਲਸ ਫੜ੍ਹੇ ਸ਼ੱਕੀ ਵਿਅਕਤੀ ਕੋਲੋਂ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ : ਗ੍ਰੰਥੀ ਸਿੰਘਾਂ ਤੇ ਰਾਗੀ ਜਥਿਆਂ ਲਈ ਡਰੈਸ ਕੋਡ ਲਾਗੂ, SGPC ਨੇ ਜਾਰੀ ਕੀਤਾ ਆਦੇਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News